ਈ ਟੀ ਟੀ ਟੀਚਰਜ਼ ਯੂਨੀਅਨ ਪੰਜਾਬ ਦੀ ਅਗਵਾਈ ਚ ਅਧਿਆਪਕ ਦਿੱਲੀ ਰਵਾਨਾ
ਕਿਸਾਨਾਂ ਦੇ ਹੱਕੀ ਘੋਲ ਚ ਪੰਜਾਬ ਭਰ ਤੋਂ ਕਰਨਗੇ ਅਧਿਆਪਕ ਵੱਡੀ ਸ਼ਮੂਲੀਅਤ-ਜਗਸੀਰ ਸਹੋਤਾ

ਦਿੱਲੀ ਲਈ ਰਵਾਨਾ ਹੁੰਦੇ ਹੋਏ ਈ ਟੀ ਟੀ ਅਧਿਆਪਕ
ਮਾਨਸਾ 9 ਦਸੰਬਰ (ਵਿਸ਼ਵ ਵਾਰਤਾ) – ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚਲ ਰਹੇ ਤਿੱਖੇ ਸੰਘਰਸ਼ ਵਿੱਚ ਅਪਣਾ ਯੋਗਦਾਨ ਪਾਉਣ ਲਈ ਹੋਰਨਾਂ ਅਧਿਆਪਕ ਜਥੇਬੰਦੀਆਂ ਦੇ ਨਾਲ ਨਾਲ ਈ ਟੀ ਟੀ ਟੀਚਰਜ਼ ਪੰਜਾਬ ਵੱਲ੍ਹੋਂ ਵੀ ਅਪਣੀਆਂ ਸਰਗਰਮੀਆਂ ਹੋਰ ਤੇਜ਼ ਕਰਦਿਆਂ ਪੰਜਾਬ ਭਰ ਦੇ ਅਧਿਆਪਕਾਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਜਗਸੀਰ ਸਹੋਤਾ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਭਰ ਚ ਚਲ ਰਹੇ ਘੋਲ ਚ ਬਣਦਾ ਯੋਗਦਾਨ ਪਾਇਆ ਹੈ ਅਤੇ ਦਿੱਲੀ ਵਿਖੇ ਵੀ ਉਨ੍ਹਾਂ ਦੇ ਆਗੂਆਂ ਦੀ ਅਗਵਾਈ ਚ ਅਧਿਆਪਕ ਲਗਾਤਾਰ ਵੱਖ ਵੱਖ ਪਲੇਟਫਾਰਮਾਂ ਤੋ ਅਪਣਾ ਯੋਗਦਾਨ ਪਾ ਰਹੇ ਹਨ,ਪਰ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਪੰਜਾਬ ਭਰ ਦੇ ਅਧਿਆਪਕਾਂ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ ਦਿੱਲੀ ਪਹੁੰਚਣ ਲਈ ਜ਼ਿਲ੍ਹੇਵਾਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਅੱਜ ਮਾਲਵਾ ਜ਼ੋਨ ਦੇ ਇਕ ਜਥੇ ਦੀ ਅਗਵਾਈ ਸੂਬਾ ਸਲਾਹਕਾਰ ਰਣਜੀਤ ਸਿੰਘ ਭਲਾਈਆਣਾ ,ਹਰਦੀਪ ਸਿੱਧੂ,ਹਰਮਨ ਥਾਂਦੇਵਾਲਾ, ਦੇਵਿੰਦਰ ਸਿੰਘ ਭੁੱਟੀਵਾਲਾ, ਲੱਖਾ ਭਲਾਈ ਆਣਾ,ਪ੍ਰਦੀਪ ਸਿੰਘ ਗਿੱਲਪੱਤੀ,ਨਿਰਭੈ ਸਿੰਘ ਨੰਗਲਾ ਨੇ ਕੀਤੀ। ਉਧਰ ਜਥੇਬੰਦੀ ਦੇ ਸੀਨੀਅਰ ਆਗੂ ਦੇਵਿੰਦਰ ਸਿੰਘ ਰਹਿਲ,ਮੰਗਾ ਸਿੰਘ ਅੰਟਾਲ ਫਤਿਹਗੜ੍ਹ ਸਾਹਿਬ ਤੋਂ ਅਤੇ ਤੇਜਿੰਦਰ ਸਿੰਘ ਤੇਜੀ ਸੰਗਰੂਰ ਤੋਂ ਭਲਕੇ ਰਵਾਨਾ ਹੋਣਗੇ। ਇਸ ਤੋ ਪਹਿਲਾ ਗੁਰਵਿੰਦਰ ਸਿੰਘ ਕਾਂਗੜ,ਸੁਖਦੀਪ ਸਿੰਘ ਦਿਆਲਪੁਰਾ ਦੀ ਅਗਵਾਈ ਵਿੱਚ ਪਹਿਲਾ ਹੀ ਅਧਿਆਪਕ ਦਿੱਲੀ ਪਹੁੰਚੇ ਹੋਏ ਹਨ,ਇਸ ਤੋ ਇਲਾਵਾ ਈ ਟੀ ਟੀ ਅਧਿਆਪਕ ਗੁਰਪ੍ਰੀਤ ਖੇਮੂਆਣਾ,ਭੁਪਿੰਦਰ ਸਿੰਘ ਮਾਈਸਰ ਖਾਨਾ,ਸਹਿਬਬੀਰ ਕੋਟਸ਼ਮੀਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਵੀ ਅੱਜ ਦਿੱਲੀ ਲਈ ਰਵਾਨਾ ਹੋਏ।




















