ਭਾਰਤ ਬਨਾਮ ਬੰਗਲਾਦੇਸ਼ ਤੀਜਾ ਵਨਡੇ ਮੈਚ
ਈਸ਼ਾਨ ਨੇ ਬਣਾਇਆ ਸਭ ਤੋਂ ਤੇਜ਼ ਦੋਹਰੇ ਸੈਂਕੜੇ ਦਾ ਵਿਸ਼ਵ ਰਿਕਾਰਡ
ਚੰਡੀਗੜ੍ਹ 10 ਦਸੰਬਰ(ਵਿਸ਼ਵ ਵਾਰਤਾ)- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਅੱਜ ਆਖਿਰੀ ਮੈਚ ਚੱਲ ਰਿਹਾ ਹੈ। ਜ਼ਖਮੀ ਕਪਤਾਨ ਰੋਹਿਤ ਸ਼ਰਮਾ ਦੀ ਜਗ੍ਹਾ ਤੀਜੇ ਵਨਡੇ ‘ਚ ਪਲੇਇੰਗ-11 ਦਾ ਹਿੱਸਾ ਬਣੇ ਈਸ਼ਾਨ ਕਿਸ਼ਨ ਨੇ ਆਪਣੇ ਕਰੀਅਰ ਦਾ ਪਹਿਲਾ ਅੰਤਰਰਾਸ਼ਟਰੀ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਹੀ ਉਸਨੇ ਆਪਣੇ ਪਹਿਲੇ ਮੈਚ ਵਿੱਚ ਹੀ ਦੋਹਰਾ ਸੈਂਕੜਾ ਵੀ ਜੜ ਦਿੱਤਾ ਹੈ। ਸਾਬਕਾ ਕਪਤਾਨ ਵਿਰਾਟ ਕੋਹਲੀ ਉਸ ਨੂੰ ਪੂਰਾ ਸਮਰਥਨ ਦੇ ਰਹੇ ਹਨ। ਇਨ੍ਹਾਂ ਦੋਵਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ ਓਵਰਾਂ ‘ਚ 1 ਵਿਕਟ ਗੁਆ ਕੇ 295 ਦੌੜਾਂ ਬਣਾ ਲਈਆਂ ਹਨ। ਈਸ਼ਾਨ 126 ਗੇਂਦਾਂ ‘ਤੇ 200 ਅਤੇ ਵਿਰਾਟ 76 ਗੇਂਦਾਂ ‘ਤੇ 85 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜੂਦ ਹਨ। ਇਸ ਦੇ ਨਾਲ ਹੀ ਇਸ਼ਾਨ ਕਿਸ਼ਨ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਸੱਤਵਾਂ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਵੱਲੋਂ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ ਤਿੰਨ ਵਾਰ ਦੋਹਰੇ ਸੈਂਕੜੇ ਲਗਾਏ ਹਨ।