ਈਰਾਨ ਦੀ ਮਸਜਿਦ ਵਿੱਚ ਗੋਲੀਬਾਰੀ, 15 ਮਰੇ 40 ਗੰਭੀਰ ਜਖ਼ਮੀ- ਅੱਤਵਾਦੀ ਸੰਗਠਨ ਆਈਐਸਆਈਐਸ ਨੇ ਲਈ ਜਿੰਮੇਵਾਰੀ
ਚੰਡੀਗੜ੍ਹ 27 ਅਕਤੂਬਰ(ਵਿਸ਼ਵ ਵਾਰਤਾ)-ਬੀਤੇ ਕੱਲ੍ਹ ਈਰਾਨ ਦੇ ਸ਼ਿਰਾਜ਼ ‘ਚ ਇਕ ਧਾਰਮਿਕ ਸਥਾਨ ‘ਤੇ ਗੋਲੀਬਾਰੀ ਹੋਈ। ਹਮਲੇ ‘ਚ 15 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਈਰਾਨ ਦੀ ਸਮਾਚਾਰ ਏਜੰਸੀ ਮੁਤਾਬਕ ਇਹ ਘਟਨਾ ਸ਼ੀਆ ਭਾਈਚਾਰੇ ਦੇ ਪਵਿੱਤਰ ਸਥਾਨ ਸ਼ਾਹ ਚੇਰਾਗ ‘ਤੇ ਵਾਪਰੀ। ਇੱਥੇ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਗੋਲੀਬਾਰੀ ਕੀਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ- ਤਿੰਨ ਹਥਿਆਰਬੰਦ ਵਿਅਕਤੀ ਧਾਰਮਿਕ ਸਥਾਨ ‘ਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਸੀਂ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤੀਜਾ ਹਮਲਾਵਰ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲਿਆਂ ‘ਚ 15 ਲੋਕਾਂ ‘ਚ ਇਕ ਔਰਤ ਅਤੇ 2 ਬੱਚੇ ਸ਼ਾਮਲ ਹਨ। ਹਮਲੇ ਤੋਂ ਬਾਅਦ ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਤਿੰਨ ਅਣਪਛਾਤੇ ਹਮਲਾਵਰ ਈਰਾਨੀ ਨਾਗਰਿਕ ਨਹੀਂ ਸਨ। ਇਸ ਤੋਂ ਬਾਅਦ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ISIS ਨੇ ਬਿਆਨ ਜਾਰੀ ਕਰਕੇ ਕਿਹਾ- IS ਅੱਤਵਾਦੀ ਨੇ ਮਸਜਿਦ ‘ਚ ਗੋਲੀਬਾਰੀ ਕੀਤੀ।