ਈਰਾਨ- ਇਰਾਕ ਵਿਖੇ ਰਾਜਧਾਨੀ ਬਗਦਾਦ ਸਮੇਤ ਕਈ ਹਿੱਸਿਆਂ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.3 ਮਾਪੀ ਗਈ।ਭੂਚਾਲ ਨੇ ਕਈ ਸ਼ਹਿਰ ਤਬਾਹ ਕਰ ਦਿੱਤਾ ਅਤੇ ਹਜ਼ਾਰਾਂ ਲੋਕਾਂ ਨੂੰ ਬਿਜਲੀ ਤੋਂ ਵਾਂਝੇ ਕਰ ਦਿੱਤਾ। ਇਸ ਭੂਚਾਲ ‘ਚ ਕੁਲ 150 ਲੋਕਾਂ ਦੀ ਮੌਤ ਹੋ ਗਈ ਜਦਕਿ 1500 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ ਤੇ ਇਹ 9:18 ਵਜੇ ਰਾਤ ਨੂੰ ਆਇਆ।