ਇੱਕ ਹਫ਼ਤੇ ਤੱਕ ਇਨ੍ਹਾਂ ਰਾਜਾਂ ਵਿੱਚ ਨਹੀਂ ਹੈ ਮੀਂਹ ਪੈਣ ਦੀ ਸੰਭਾਵਨਾ
ਚੰਡੀਗੜ੍ਹ,25ਜੂਨ(ਵਿਸ਼ਵ ਵਾਰਤਾ)- ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਅਤੇ ਇਸਦੇ ਗੁਆਂਢੀ ਰਾਜਾਂ ਹਰਿਆਣਾ, ਪੰਜਾਬ ਅਤੇ ਰਾਜਸਥਾਨ ਨੂੰ ਜੁਲਾਈ ਤੱਕ ਮਾਨਸੂਨ ਦੀ ਪਹਿਲੀ ਬਾਰਸ਼ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾਵਾਂ ਦੀ ਦਿਸ਼ਾ ਨੂੰ ਵੇਖਦਿਆਂ ਅਜਿਹਾ ਲੱਗਦਾ ਹੈ ਕਿ ਅਗਲੇ ਇੱਕ ਹਫ਼ਤੇ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ ਨਹੀਂ ਹੈ।
ਹਾਲਾਂਕਿ, ਹਲਕੇ ਤੋਂ ਦਰਮਿਆਨੀ ਬਾਰਸ਼ ਜੂਨ ਦੇ ਆਖਰੀ ਹਫ਼ਤੇ ਹੋ ਸਕਦੀ ਹੈ। ਦੇਸ਼ ਵਿਚ ਮਾਨਸੂਨ ਦੇ ਮੌਸਮ ਵਿਚ ਹੁਣ ਤਕ 28 ਪ੍ਰਤੀਸ਼ਤ ਵਧੇਰੇ ਬਾਰਸ਼ ਹੋਈ ਹੈ। 23 ਜੂਨ ਤੱਕ ਦੇਸ਼ ਭਰ ਵਿਚ 145.8 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ, ਜਦੋਂਕਿ ਇਸ ਦਾ ਆਮ ਪੱਧਰ 114.2 ਮਿਲੀਮੀਟਰ ਹੈ।