ਇੱਕ ਵਾਰ ਫਿਰ ਤੋਂ ਸੁਨ੍ਹਾਰੀਆ ਜੇਲ੍ਹ ਵਿੱਚੋਂ ਬਾਹਰ ਆਵੇਗਾ ਰਾਮ ਰਹੀਮ
ਪੜ੍ਹੋ ਹੁਣ ਕਿੰਨੇ ਦੀ ਮਿਲੀ ਪੈਰੋਲ
ਚੰਡੀਗੜ੍ਹ 14 ਅਕਤੂਬਰ(ਵਿਸ਼ਵ ਵਾਰਤਾ) ਇਸ ਸਮੇਂ ਦੀ ਵੱਡੀ ਖਬਰ ਡੇਰਾ ਸੱਚਾ ਸੌਦਾ ਮੁਖੀ ਨਾਲ ਜੁੜੀ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਬਲਾਤਕਾਰ ਅਤੇ ਹੱਤਿਆ ਵਰਗੇ ਮਾਮਲਿਆਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਨੂੰ ਪੈਰੋਲ ਮਿਲੀ ਸੀ।