• Latest
  • Trending
ਇੱਕ ਜੂਨ ਨਾਲ ਜੁੜੇ ਕਾਲ਼ੇ ਕਾਰਨਾਮਿਆਂ ਨੂੰ ਚੇਤੇ ਰੱਖ ਕੇ ਵੋਟ ਪਾਇਓ: ਗੁਰਮੀਤ ਖੁੱਡੀਆਂ

ਇੱਕ ਜੂਨ ਨਾਲ ਜੁੜੇ ਕਾਲ਼ੇ ਕਾਰਨਾਮਿਆਂ ਨੂੰ ਚੇਤੇ ਰੱਖ ਕੇ ਵੋਟ ਪਾਇਓ: ਗੁਰਮੀਤ ਖੁੱਡੀਆਂ

2 years ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

2 minutes ago
Asian Games ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ ; ਜਾਪਾਨ ‘ਤੇ 49-24 ਨਾਲ ਜਿੱਤ ਕੀਤੀ ਦਰਜ

Asian Games ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ ; ਜਾਪਾਨ ‘ਤੇ 49-24 ਨਾਲ ਜਿੱਤ ਕੀਤੀ ਦਰਜ

2 hours ago
Asian Games :  ਮਹਿਲਾ ਕ੍ਰਿਕਟ ਫਾਈਨਲ ਵਿੱਚ ਕੱਲ੍ਹ ਨੂੰ ਭਾਰਤ ਅਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ

Asian Games :  ਮਹਿਲਾ ਕ੍ਰਿਕਟ ਫਾਈਨਲ ਵਿੱਚ ਕੱਲ੍ਹ ਨੂੰ ਭਾਰਤ ਅਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ

2 hours ago
Asian Games : ਭਾਰਤ ਨੇ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਬੈਡਮਿੰਟਨ ਪੁਰਸ਼ ਟੀਮ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼

Asian Games : ਭਾਰਤ ਨੇ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਬੈਡਮਿੰਟਨ ਪੁਰਸ਼ ਟੀਮ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼

2 hours ago
DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

3 hours ago
ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ 

3 hours ago
ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ‘Mysaa’ ਦਾ ਟੀਜ਼ਰ ਰਿਲੀਜ਼ ; ਰਸ਼ਮਿਕਾ ਇੱਕ ਦਲੇਰ ਕਬਾਇਲੀ ਔਰਤ ਦੀ ਭੂਮਿਕਾ ਵਿੱਚ ਆਈ ਨਜ਼ਰ

ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ‘Mysaa’ ਦਾ ਟੀਜ਼ਰ ਰਿਲੀਜ਼ ; ਰਸ਼ਮਿਕਾ ਇੱਕ ਦਲੇਰ ਕਬਾਇਲੀ ਔਰਤ ਦੀ ਭੂਮਿਕਾ ਵਿੱਚ ਆਈ ਨਜ਼ਰ

3 hours ago
ਭਾਰਤ ਅਤੇ ਮਿਸਰ ਨੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਕੀਤੀ ਚਰਚਾ

ਭਾਰਤ ਅਤੇ ਮਿਸਰ ਨੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਕੀਤੀ ਚਰਚਾ

3 hours ago
ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ ‘ਐਡਵਾਂਸਡ ਰਡਾਰ ਸੈਂਟਰ’ ਦਾ ਰੱਖਿਆ ਨੀਂਹ ਪੱਥਰ

ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ ‘ਐਡਵਾਂਸਡ ਰਡਾਰ ਸੈਂਟਰ’ ਦਾ ਰੱਖਿਆ ਨੀਂਹ ਪੱਥਰ

3 hours ago
ਬੰਗਲਾਦੇਸ਼ ਵਿੱਚ ਸਤੰਬਰ ਦੌਰਾਨ ਡੇਂਗੂ ਨਾਲ 87 ਮੌਤਾਂ ਦਰਜ

ਬੰਗਲਾਦੇਸ਼ ਵਿੱਚ ਸਤੰਬਰ ਦੌਰਾਨ ਡੇਂਗੂ ਨਾਲ 87 ਮੌਤਾਂ ਦਰਜ

3 hours ago
ਯਮਨ ਵਿੱਚ ਟੈਲੀਕਾਮ ਟਾਵਰਾਂ ‘ਤੇ ਹਵਾਈ ਹਮਲੇ, ਚਾਰ ਲੋਕਾਂ ਦੀ ਮੌਤ

ਯਮਨ ਵਿੱਚ ਟੈਲੀਕਾਮ ਟਾਵਰਾਂ ‘ਤੇ ਹਵਾਈ ਹਮਲੇ, ਚਾਰ ਲੋਕਾਂ ਦੀ ਮੌਤ

3 hours ago
Afghanistan : ਨਸ਼ਾ ਤਸਕਰੀ ਦਾ ਮਾਮਲਾ ; ਸ਼ੱਕੀ 60 ਵਿਅਕਤੀ ਗ੍ਰਿਫ਼ਤਾਰ, 29 ਕਿਲੋ ਨਸ਼ੀਲੇ ਪਦਾਰਥ ਜ਼ਬਤ

Afghanistan : ਨਸ਼ਾ ਤਸਕਰੀ ਦਾ ਮਾਮਲਾ ; ਸ਼ੱਕੀ 60 ਵਿਅਕਤੀ ਗ੍ਰਿਫ਼ਤਾਰ, 29 ਕਿਲੋ ਨਸ਼ੀਲੇ ਪਦਾਰਥ ਜ਼ਬਤ

3 hours ago
Hindi News
English News
Monday, September 21, 2026
No Result
View All Result
29 °c
Chandigarh
28 ° Tue
28 ° Wed
28 ° Thu
28 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਇੱਕ ਜੂਨ ਨਾਲ ਜੁੜੇ ਕਾਲ਼ੇ ਕਾਰਨਾਮਿਆਂ ਨੂੰ ਚੇਤੇ ਰੱਖ ਕੇ ਵੋਟ ਪਾਇਓ: ਗੁਰਮੀਤ ਖੁੱਡੀਆਂ

May 25, 2024
in ਪੰਜਾਬ
ਇੱਕ ਜੂਨ ਨਾਲ ਜੁੜੇ ਕਾਲ਼ੇ ਕਾਰਨਾਮਿਆਂ ਨੂੰ ਚੇਤੇ ਰੱਖ ਕੇ ਵੋਟ ਪਾਇਓ: ਗੁਰਮੀਤ ਖੁੱਡੀਆਂ

ਇੱਕ ਜੂਨ ਨਾਲ ਜੁੜੇ ਕਾਲ਼ੇ ਕਾਰਨਾਮਿਆਂ ਨੂੰ ਚੇਤੇ ਰੱਖ ਕੇ ਵੋਟ ਪਾਇਓ: ਗੁਰਮੀਤ ਖੁੱਡੀਆਂ
ਮੋਦੀ ’ਤੇ ਲਾਏ ਪੰਜਾਬ ਨੂੰ ਫ਼ਿਰਕੂ ਆਧਾਰ ’ਤੇ ਵੰਡਣ ਦੇ ਦੋਸ਼; ਪੰਜਾਬ ਸਰਕਾਰ ਦੀਆਂ ਗਿਣਾਈਆਂ ਪ੍ਰਾਪਤੀਆਂ

ਲੰਬੀ/ਮਲੋਟ, 25 ਮਈ (ਵਿਸ਼ਵ ਵਾਰਤਾ): ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੇ ਫ਼ੈਸਲਾਕੁੰਨ ਦਿਨ ਇਕ ਜੂਨ ਵਿੱਚ ਸਿਰਫ ਛੇ ਦਿਨ ਬਾਕੀ ਬਚੇ ਹਨ। ਉਨ੍ਹਾਂ ਕਿਹਾ ਕਿ ਇਹ ਉਹੋ ਹੀ ਦਿਨ ਹੈ, ਜਦੋਂ ਕਾਂਗਰਸ ਸਰਕਾਰ ਨੇ 1984 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਫੌਜਾਂ ਚੜ੍ਹਾਈਆਂ ਸਨ ਅਤੇ 2015 ਦੀ ਪਹਿਲੀ ਜੂਨ ਨੂੰ ਅਕਾਲੀ-ਭਾਜਪਾ ਸਰਕਾਰ ਵੇਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਉਨ੍ਹਾਂ ਕਿਹਾ ਗ਼ੈਰਤਮੰਦ ਪੰਜਾਬ ਦੇ ਵਾਸੀ ਪਹਿਲੀ ਜੂਨ ਨੂੰ ਦੋਵੇਂ ਦੁਖਾਂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹਾ ਇਤਿਹਾਸਕ ਫੈਸਲਾ ਲੈਣ ਕਿ ਗੁਰੂ ਦੋਖੀਆਂ ਨੂੰ ਸਬਕ ਸਿਖਾਇਆ ਜਾ ਸਕੇ।
ਅੱਜ ਵੱਖ-ਵੱਖ ਥਾਵਾਂ ’ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ 600 ਯੂਨਿਟ ਮੁਆਫ਼ ਕਰਨ ਨਾਲ ਪੰਜਾਬ ਦੇ 90 ਪ੍ਰਤੀਸ਼ਤ ਖ਼ਪਤਕਾਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਵੱਡੀ ਪੱਧਰ ’ਤੇ ਰਾਜ ਵਿੱਚ ਸਕੂਲ ਆਫ਼ ਐਮੀਨੈਂਸ ਅਤੇ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਸਿਹਤ ਸਰਕਾਰ ਦੇ ਤਰਜੀਹੀ ਏਜੰਡੇ ’ਤੇ ਹੈ ਅਤੇ ਦੋਵਾਂ ਲਈ ਬਜਟ ਵਿੱਚ ਕਈ ਗੁਣਾਂ ਵਾਧਾ ਕੀਤਾ ਗਿਆ ਹੈ ਤਾਂ ਜੋ ਗਰੀਬਾਂ ਲਈ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਰਾਜ ਵਿੱਚ ਜ਼ੀਰੋ ਟਾਲਰੈਂਸ ਦੀ ਗੱਲ ਕਰਦਿਆਂ ਆਖਿਆ ਕਿ ਸਰਕਾਰ ਨੇ ਅਨੇਕਾਂ ਵੱਡੇ ਮਗਰਮੱਛਾਂ ਨੂੰ ਹੱਥ ਪਾ ਕੇ ਜੇਲ੍ਹਾਂ ਦੀ ਹਵਾ ਖੁਆਈ ਹੈ। ਉਨ੍ਹਾਂ ਬੇਰੁਜ਼ਗਾਰ ਬੱਚਿਆਂ ਨੂੰ 45 ਹਜ਼ਾਰ ਨੌਕਰੀਆਂ ਬਿਨਾਂ ਸਿਫ਼ਾਰਸ਼ ਅਤੇ ਬਿਨਾਂ ਪੈਸੇ ਤੋਂ ਦੇਣ ਦਾ ਵੀ ਦਾਅਵਾ ਕੀਤਾ।
ਸ੍ਰੀ ਖੁੱਡੀਆਂ ਨੇ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸਿਰਫ ਆਲੋਚਨਾ ਲਈ ‘ਆਲੋਚਨਾ’ ਕਰ ਰਹੇ ਹਨ, ਹਾਲਾਂ ਕਿ 75 ਸਾਲਾਂ ਦੇ ਆਪਣੇ ਸੱਤਾ ਕਾਲ ਬਾਰੇ ਕਿਸੇ ਕੋਲ ਵੀ ਲੋਕਾਂ ਨੂੰ ਦੱਸਣ ਲਈ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਜਾਬ ’ਚ ਆਪਣੀਆਂ ਰੈਲੀਆਂ ਦੌਰਾਨ ਸਿਰਫ ਫ਼ਿਰਕੂ ਵੰਡੀਆਂ ਪਾ ਕੇ, ਵੋਟਾਂ ਬਟੋਰਨ ਦਾ ਹੀ ਪਹਾੜਾ ਪੜ੍ਹਿਆ, ਜਦ ਕਿ ਉਹ ਆਪਣੇ ਦਸ ਸਾਲਾਂ ਦੇ ਰਾਜਕਾਲ ਦੀ ਇੱਕ ਵੀ ਪ੍ਰਾਪਤੀ ਨਹੀਂ ਗਿਣਾ ਸਕੇ।
ਉਨ੍ਹਾਂ ਕਿਹਾ ਕਿ ਲੋਕ ਬੜੇ ਸਮਝਦਾਰ ਹਨ ਅਤੇ ਉਹ ਮੁਹੱਬਤ ਤੇ ਨਫ਼ਰਤ ਦੀ ਰਾਜਨੀਤੀ ਵਿਚਲੇ ਫ਼ਰਕ ਨੂੰ ਬੜੀ ਸ਼ਿੱਦਤ ਨਾਲ ਪਛਾਣਦੇ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਦੀ ਮਿੱਤਰ ਮੋਦੀ-ਸ਼ਾਹ ਜੋੜੀ ਲੋਕਾਂ ਨੂੰ ਹਮੇਸ਼ਾ ਯਰਗਮਾਲ ਹੀ ਸਮਝਦੀ ਰਹੀ, ਜਦ ਕਿ ਹੁਣ ਪਤਾ ਲੱਗੇਗਾ ਕਿ ਲੋਕ ਅਰਸ਼ ਤੋਂ ਫ਼ਰਸ਼ ’ਤੇ ਕਿਵੇਂ ਪਟਕਾ ਕੇ ਮਾਰਦੇ ਹਨ।
ਸ੍ਰੀ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਖਿਉਵਾਲੀ, ਭਾਗੂ, ਮਹਿਣਾ, ਸਿੰਘੇ ਵਾਲਾ, ਫਤੂਹੀਵਾਲਾ, ਮਿੱਠੜੀ, ਗੱਗੜ, ਬਾਦਲ, ਬੀਦੋਵਾਲੀ, ਚੰਨੂ, ਲਾਲਬਾਈ, ਥਰਾਜਵਾਲਾ, ਧੌਲਾ, ਦਿਉਣ ਖੇੜਾ, ਅਰਨੀਵਾਲਾ ਵਜ਼ੀਰਾ, ਫੁੱਲੂ ਖੇੜਾ, ਫ਼ਤਿਹਪੁਰ ਮਾਨੀਵਾਲਾ, ਤਰਮਾਲਾ, ਢਾਣੀ ਤੇਲੀਆਂ ਵਾਲੀ, ਰੋੜਾਂ ਵਾਲੀ, ਫ਼ਤੂਹੀ ਖੇੜਾ ਆਦਿ ਵਿਖੇ ਵਿਖੇ ਲੋਕ ਮਿਲਣੀਆਂ ਕਰਕੇ ਲੋਕਾਂ ਨੂੰ ਆਪਣੇ ਹੱਕ ’ਚ ਵੋਟ ਫ਼ਤਵਾ ਦੇਣ ਦੀ ਪੁਰਜ਼ੋਰ ਅਪੀਲ ਕੀਤੀ।

Tags: BREAKING NEWSLATEST PUNJABI NEWSLOK SABHA ELECTIONS 2024WEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
September 21, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 21 ਸਤੰਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼

by Navjot
September 21, 2026
0

DIG Bhullar Corruption Case ; 24 ਸਤੰਬਰ ਨੂੰ ਹੋਵੇਗੀ ਅਹਿਮ ਸੁਣਵਾਈ ; ਸ਼ਿਕਾਇਤਕਰਤਾ ਪਹਿਲੀ ਵਾਰ ਹੋਣਗੇ ਪੇਸ਼ ਚੰਡੀਗੜ੍ਹ, 21 ਸਤੰਬਰ...

ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ ‘ਐਡਵਾਂਸਡ ਰਡਾਰ ਸੈਂਟਰ’ ਦਾ ਰੱਖਿਆ ਨੀਂਹ ਪੱਥਰ

ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ ‘ਐਡਵਾਂਸਡ ਰਡਾਰ ਸੈਂਟਰ’ ਦਾ ਰੱਖਿਆ ਨੀਂਹ ਪੱਥਰ

by Navjot
September 21, 2026
0

ਅਸਾਮ ਦੇ ਮੁੱਖ ਮੰਤਰੀ ਨੇ ਚੰਦਰਪੁਰ ਵਿਖੇ ISRO ਦੇ 'ਐਡਵਾਂਸਡ ਰਡਾਰ ਸੈਂਟਰ' ਦਾ ਰੱਖਿਆ ਨੀਂਹ ਪੱਥਰ ਗੁਹਾਟੀ, 21 ਸਤੰਬਰ (ਵਿਸ਼ਵ...

ਜੋਧਪੁਰ ਵਿੱਚ AGTF ਦੀ ਵੱਡੀ ਕਾਰਵਾਈ : ਲਾਰੈਂਸ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ

ਜੋਧਪੁਰ ਵਿੱਚ AGTF ਦੀ ਵੱਡੀ ਕਾਰਵਾਈ : ਲਾਰੈਂਸ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ

by Navjot
September 21, 2026
0

ਜੋਧਪੁਰ ਵਿੱਚ AGTF ਦੀ ਵੱਡੀ ਕਾਰਵਾਈ : ਲਾਰੈਂਸ ਗੈਂਗ ਦੇ 2 ਸ਼ੂਟਰ ਗ੍ਰਿਫ਼ਤਾਰ ਜੈਪੁਰ, 21 ਸਤੰਬਰ (ਵਿਸ਼ਵ ਵਾਰਤਾ): ਪੁਲਿਸ ਨੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
September 21, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 21 ਸਤੰਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...

Most Popular

National: ਰੱਖੜੀ ਦਾ ਤਿਉਹਾਰ ਅੱਜ: ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਬੰਨ੍ਹਣਗੀਆਂ ਰੱਖੜੀਆਂ

National: ਰੱਖੜੀ ਦਾ ਤਿਉਹਾਰ ਅੱਜ: ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਬੰਨ੍ਹਣਗੀਆਂ ਰੱਖੜੀਆਂ

by Ranjit Singh
3 weeks ago
0

National: ਰੱਖੜੀ ਦਾ ਤਿਉਹਾਰ ਅੱਜ: ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਬੰਨ੍ਹਣਗੀਆਂ ਰੱਖੜੀਆਂ ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ): ਅੱਜ ਦੇਸ਼...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 