ਇੱਕੋ ਹਾਰ ‘ਚ ਪਰੋਏ ਗਏ ਮਹਾਰਾਜਾ ਤੇ ਗੁਰੂ
ਵਰਕਰਾਂ ਨੇ ਵਜਾਈਆਂ ਤਾੜੀਆਂ

ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਵਿੱਚ ਚੱਲ ਰਹੀ ਆਪਸੀ ਤਕਰਾਰਬਾਜੀ ਦਾ ਅੰਤ ਦੇਖਣ ਨੂੰ ਮਿਲਿਆ।

ਜਦੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਆਹੁਦਾ ਸੰਭਾਲਣ ਦੇ ਸਮਾਗਮ ਵਿੱਚ ਇੱਕ ਹੀ ਸਟੇਜ ਤੇ ਨਜਰ ਆਏ। ਇਸ ਦੌਰਾਨ ਸਿੱਧੂ ਅਤੇ ਕੈਪਟਨ ਇੱਕ ਹੀ ਹਾਰ ਵਿੱਚ ਪਰੋਏ ਗਏ।ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪ੍ਰਧਾਨ ਬਣਨ ਦੀਆਂ ਵਧਾਈਆਂ ਦਿੱਤੀਆਂ।























