ਇੰਸ: ਮੰਗਤ ਰਾਏ ਪ੍ਰਭਾਕਰ ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਸਮਰਾਲਾ ਏਰੀਆ ਦੇ ਪ੍ਰਧਾਨ ਚੁਣੇ
ਸਮਰਾਲਾ ਇਕਾਈ ਬ੍ਰਾਹਮਣ ਸਮਾਜ ਦੇ ਉਥਾਨ ਲਈ ਕੰਮ ਕਰੇਗੀ –ਬਿਹਾਰੀ ਲਾਲ ਸੱਦੀ
ਸਮਰਾਲਾ, 7 ਨਵੰਬਰ (ਵਿਸ਼ਵ ਵਾਰਤਾ) ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਦੀ ਅਗਵਾਈ ਹੇਠ ਮੀਟਿੰਗ ਸਥਾਨਕ ਪੁਰਾਣੀ ਦਾਣਾ ਮੰਡੀ ਸਮਰਾਲਾ ਵਿਖੇ ਕੀਤੀ ਗਈ, ਜਿਸ ਵਿੱਚ ਦਰਜਨ ਤੋਂ ਉਪਰ ਬ੍ਰਾਹਮਣ ਭਾਈਚਾਰੇ ਨੇ ਭਾਗ ਲਿਆ। ਜਿਸ ਵਿੱਚ ਸ੍ਰੀ ਬਾਹਮਣ ਸਭਾ ਪੰਜਾਬ (ਰਜਿ:) ਸਮਰਾਲਾ ਇਕਾਈ ਦੇ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ। ਇਹ ਮੀਟਿੰਗ ਪ੍ਰੇਮ ਸਾਗਰ ਸ਼ਰਮਾ, ਸੁਰਿੰਦਰ ਵਸਿਸ਼ਟ ਸੀਨੀਅਰ ਵਕੀਲ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਇੰਸ: ਮੰਗਤ ਰਾਏ ਪ੍ਰਭਾਕਰ (ਚਹਿਲਾਂ ਵਾਲੇ) ਨੂੰ ਸਮਰਾਲਾ ਏਰੀਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਉਕਤ ਤੋਂ ਇਲਾਵਾ ਪ੍ਰੇਮ ਸਾਗਰ ਸ਼ਰਮਾ ਨੂੰ ਮੁੱਖ ਸਰਪ੍ਰਸਤ, ਸੁਰਿੰਦਰ ਕੁਮਾਰ ਵਸਿਸ਼ਟ ਨੂੰ ਪ੍ਰੈਜੀਡੈਂਟ ਇੰਨ ਚੀਫ, ਪਰਮਜੀਤ ਸ਼ੁਕਲਾ ਜਨਰਲ ਸਕੱਤਰ, ਅਰੁਣ ਭਾਰਦਵਾਜ ਖਜਾਨਚੀ, ਰਾਮ ਪਾਲ ਸ਼ਰਮਾ ਪ੍ਰੈਸ ਸਕੱਤਰ ਚੁਣਿਆ ਗਿਆ। ਕਾਰਜਕਾਰੀ ਮੈਂਬਰ ਬਣਾਉਣ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ। ਇਸ ਮੌਕੇ ਜਨਰਲ ਸਕੱਤਰ ਬਿਹਾਰੀ ਲਾਲ ਨੇ ਬ੍ਰਾਹਮਣ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ ਅਤੇ ਕਿਹਾ ਕਿ ਸਮਰਾਲਾ ਇਲਾਕੇ ਦੇ ਬ੍ਰਾਹਮਣ ਭਾਈਚਾਰੇ ਉਥਾਨ ਲਈ ਸਮਰਾਲਾ ਇਕਾਈ ਆਪਣਾ ਭਰਵਾਂ ਯੋਗਦਾਨ ਪਾਏਗੀ। ਉਨ੍ਹਾਂ ਅੱਗੇ ਕਿਹਾ ਕਿ ਅਗਲੀ ਮੀਟਿੰਗ ਵਿੱਚ ਯੂਥ ਵਿੰਗ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਅਤੇ ਸਮਰਾਲਾ ਸ਼ਹਿਰ ਅਤੇ ਇਲਾਕੇ ਦੇ ਬ੍ਰਾਹਮਣ ਬਧੂਆਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਸ਼ੀਲ ਕੁਮਾਰ ਸ਼ੁਕਲਾ, ਮਨਦੀਪ ਕੁਮਾਰ, ਰਾਮ ਨਾਥ, ਗਗਨਦੀਪ, ਰਵਿੰਦਰ ਕੁਮਾਰ, ਭਾਰਤ ਭੂਸ਼ਣ, ਜਸਜੀਤ ਸ਼ਰਮਾ, ਸ਼ਿਵਨੈਨ, ਸੁਖਵਿੰਦਰ ਕੁਮਾਰ, ਬਲਦੇਵ ਰਾਜ ਸ਼ਰਮਾ, ਮਨੋਜ ਕੁਮਾਰ, ਸਾਧੂ ਰਾਮ ਸੱਦੀ, ਮਨਦੀਪ ਕੁਮਾਰ ਚਿੱਟੂ, ਸੰਜੇ ਸ਼ਰਮਾ, ਅਸ਼ੋਕ ਕੁਮਾਰ ਚਹਿਲਾਂ, ਲਾਲੀ ਭਰਥਲਾ, ਅਦਿਤਿਆ ਪ੍ਰਭਾਕਰ, ਸ੍ਰੀਮਤੀ ਪੂਨਮ ਪ੍ਰਭਾਕਰ, ਬੌਬੀ ਹਲਵਾਈ, ਰੂਪ ਚੰਦ ਸ਼ਰਮਾ, ਤਰਸੇਮ ਲਾਲ ਬਗਲੀ, ਰੋਹਿਤ ਕਲਾਲ ਮਾਜਰਾ, ਬਿੱਟੂ ਕਲਾਲ ਮਾਜਰਾ, ਦੀਪੂ ਕਲਾਲ ਮਾਜਰਾ, ਸ਼ਿਵ ਕੁਮਾਰ ਸ਼ਰਮਾ ਉਟਾਲਾਂ, ਅਮਿਤ ਸ਼ਰਮਾ, ਪ੍ਰਗਟ ਸ਼ਰਮਾ ਆਦਿ ਸ਼ਾਮਲ ਸਨ। ਫੋਟੋ ਈ ਮੇਲ ਤੋਂ
ਫੋਟੋ ਕੈਪਸ਼ਨ : ਸ੍ਰੀ ਬਾਹਮਣ ਸਭਾ ਪੰਜਾਬ (ਰਜਿ:) ਇਕਾਈ ਸਮਰਾਲਾ ਦੇ ਗਠਨ ਮੌਕੇ ਦਾ ਦ੍ਰਿਸ਼