ਇੰਪਰੂਮੈਂਟ ਟਰੱਸਟਾਂ ਦੇ ਟਰੱਸਟੀਆਂ ਦੀਆਂ ਨਿਯੁਕਤੀਆਂ ਹੋਣੀਆਂ ਜਾਰੀ
8 ਟਰੱਸਟਾਂ ਦੇ ਟਰੱਸਟੀ ਨਿਯੁਕਤ, ਬਾਕੀਆਂ ਦੀ ਵੀ ਨਿਯੁਕਤੀ ਛੇਤੀ

ਚੰਡੀਗੜ੍ਹ, 26 ਜੂਨ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 29 ਇੰਪਰੂਵਮੈਂਟ ਟਰੱਸਟਾਂ ਦੇ ਟਰੱਸਟੀਆਂ ਦੀ ਨਿਯੁਕਤੀ ਬਾਰੇ ਹੁਕਮ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਵਿਸ਼ਵ ਵਾਰਤਾ ਨੂੰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ 8 ਟਰੱਸਟਾਂ ਦੇ ਟਰੱਸਟੀਆਂ ਦੀ ਨਿਯੁਕਤੀ ਕਰ ਦਿੱਤੀ ਹੈ। ਜਿਹਨਾਂ ਵਿੱਚ ਸਮਾਣਾ, ਨਾਭਾ, ਰਾਜਪੁਰਾ, ਨੰਗਲ, ਤਰਨਤਾਰਨ, ਪਠਾਨਕੋਟ, ਬਰਨਾਲਾ ਤੇ ਫਗਵਾੜਾ ਦੇ ਟਰੱਸਟੀ ਲਗਾ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਵੱਡੇ ਟਰੱਸਟਾਂ ਅਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਲੁਧਿਆਣਾ ਦੇ ਵੀ ਟਰੱਸਟੀ ਜਲਦੀ ਹੀ ਲਗਾਏ ਜਾ ਸਕਦੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਨਿਯੁਕਤੀਆਂ ਮੁੱਖ ਮੰਤਰੀ ਵੱਲੋਂ ਆਪਣੇ ਤੌਰ ਤੇ ਕੀਤੀਆਂ ਜਾ ਰਹੀਆਂ ਹਨ। ਨਿਯੁਕਤੀਆਂ ਵਿੱਚ ਦੇਰੀ ਹੋਣ ਦੇ ਕਾਰਨ ਬਾਰੇ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਇਹਨਾਂ ਟਰੱਸਟੀਆਂ ਵਿੱਚੋਂ ਤਿੰਨ-ਤਿੰਨ ਟਰੱਸਟੀ ਮਿਊਂਸੀਪਲ ਕੌਂਸਲਰ ਲਗਾਉਣੇ ਹੁੰਦੇ ਹਨ ਅਤੇ ਤਿੰਨ ਨਾਨ-ਐਮ.ਸੀ ਹੁੰਦੇ ਹਨ,ਕਿਉਂਕਿ ਕੌਂਸਲਰਾਂ ਦੀ ਚੋਣ ਪਿਛਲੇ ਦਿਨੀਂ ਹੀ ਮੁੰਕਮਲ ਹੋਈ ਹੈ।






















