ਇੰਦੌਰ ਟੈਸਟ : ਭਾਰਤ ਬਨਾਮ ਆਸਟ੍ਰੇਲੀਆ
ਆਸਟ੍ਰੇਲੀਆ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ
ਪੜ੍ਹੋ ਮੈਚ ਦਾ ਪੂਰਾ ਹਾਲ
ਚੰਡੀਗੜ੍ਹ,3ਮਾਰਚ(ਵਿਸ਼ਵ ਵਾਰਤਾ)-ਆਸਟ੍ਰੇਲੀਆ ਨੇ ਇੰਦੌਰ ਟੈਸਟ ‘ਚ ਭਾਰਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਨੇ ਆਸਟਰੇਲੀਆ ਨੂੰ 76 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਆਸਟਰੇਲੀਆ ਨੇ ਖੇਡ ਸ਼ੁਰੂ ਹੋਣ ਦੇ 76 ਮਿੰਟਾਂ ਵਿੱਚ ਹੀ ਹਾਸਲ ਕਰ ਲਿਆ। ਟ੍ਰੈਵਿਸ ਹੈੱਡ ਨੇ 49 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਨਾਲ ਕੰਗਾਰੂ ਟੀਮ ਨੇ ਚਾਰ ਮੈਚਾਂ ਦੀ ਲੜੀ ਵਿੱਚ 2-1 ਨਾਲ ਵਾਪਸੀ ਕਰ ਲਈ ਹੈ। ਸੀਰੀਜ਼ ਦਾ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ 9 ਤੋਂ 13 ਮਾਰਚ ਤੱਕ ਖੇਡਿਆ ਜਾਵੇਗਾ।
ਅੱਜ ਮੁਕਾਬਲੇ ਦੇ ਤੀਜੇ ਦਿਨ ਆਸਟਰੇਲੀਆ ਟੀਮ ਨੂੰ ਜਿੱਤ ਲਈ 76 ਦੌੜਾਂ ਦਾ ਛੋਟਾ ਟੀਚਾ ਮਿਲਿਆ ਸੀ। ਮਾਰਨਸ ਲਾਬੂਸ਼ੇਨ ਨੇ ਅਸ਼ਵਿਨ ਦੀ ਗੇਂਦ ‘ਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਟ੍ਰੈਵਿਸ ਹੈੱਡ 49 ਅਤੇ ਮਾਰਨਸ ਲਾਬੂਸ਼ੇਨ 28 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ ਵਿੱਚ 163 ਦੌੜਾਂ ਬਣਾ ਕੇ 75 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਇਸ ਦੇ ਨਾਲ ਹੀ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 197 ਦੌੜਾਂ ਬਣਾਈਆਂ ਅਤੇ ਪਹਿਲੀ ਪਾਰੀ ਵਿੱਚ 88 ਦੌੜਾਂ ਦੀ ਲੀਡ ਲੈ ਲਈ। ਭਾਰਤ ਪਹਿਲੀ ਪਾਰੀ ‘ਚ 109 ਦੌੜਾਂ ‘ਤੇ ਸਿਮਟ ਗਿਆ ਸੀ।