ਅੰਮ੍ਰਿਤਸਰ, 28 ਜੁਲਾਈ – ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਅੰਮ੍ਰਿਤਸਰ ਪੁਲਿਸ ਨੇ ਇਸ ਮਾਮਲੇ ਵਿਚ ਦੂਸਰਾ ਚਲਾਨ ਪੇਸ਼ ਕੀਤਾ। ਪੁਲਿਸ ਨੇ ਖੁਲਾਸਾ ਕਰਦਿਆਂ ਕਿਹਾ ਕਿ ਇੰਦਰਪ੍ਰੀਤ ਚੱਢਾ ਦੇ ਦੋਵੇਂ ਹੱਥਾਂ ਤੋਂ ਗੰਨ ਪਾਊਡਰ ਦੇ ਨਿਸ਼ਾਨ ਨਹੀਂ ਮਿਲੇ।
ਇਸ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੀ ਗੰਨ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ ਤੇ ਹੁਣ ਪੁਲਿਸ ਦਾ ਕਹਿਣਾ ਹੈ ਕਿ ਚੱਢਾ ਦੇ ਹੱਥਾਂ ਤੋਂ ਗੰਨ ਪਾਊਡਰ ਦੇ ਨਿਸ਼ਾਨ ਨਹੀਂ ਮਿਲੇ। ਇਸ ਨਾਲ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਚੱਢਾ ਨੇ ਖੁਦਕੁਸ਼ੀ ਨਹੀਂ ਬਲਕਿ ਉਹਨਾਂ ਦਾ ਕਤਲ ਕੀਤਾ ਗਿਆ ਸੀ।
ਵਰਨਣਯੋਗ ਹੈ ਕਿ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਦੀ ਗੋਲੀ ਲੱਗਣ ਕਾਰਨ ਜਨਵਰੀ ਵਿਚ ਮੌਤ ਹੋ ਗਈ ਸੀ।