
ਮੋਹਾਲੀ, 6 ਮਈ (ਵਿਸ਼ਵ ਵਾਰਤਾ)-ਜ਼ਿਲ੍ਹਾ ਐਸ ਏ ਐਸ ਨਗਰ (ਮੋਹਾਲੀ) ਨਾਲ ਸਬੰਧਤ ਜ਼ਿਲ੍ਹੇ ਦੇ ਅਹੁਦੇਦਾਰਾਂ ਦੀ ਪੰਜਾਬ ਐਂਡ ਯੂ ਟੀ ਗੌਰਮਿੰਟ ਇੰਪਲਾਈਜ਼ ਐਕਸ਼ਨ ਕਮੇਟੀ ਵੱਲੋਂ ਚੋਣ ਸੂਬਾ ਪ੍ਰਧਾਨ ਕਰਤਾਰ ਸਿੰਘ ਪਾਲ ਦੀ ਰਹਿਨੁਮਾਈ ਹੇਠ ਕੀਤੀ ਗਈ। ਇਸ ਮੌਕੇ ਸ਼ਾਮਲ ਕਰਮਚਾਰੀਆਂ ਵੱਲੋਂ ਸਰਬਸੰਮਤੀ ਨਾਲ ਚੇਅਰਮੈਨ ਮਨੋਜ ਮੋਦੀ, ਦਫ਼ਤਰ ਸਿਹਤ ਕਾਰਪੋਰੇਸ਼ਨ ਪੰਜਾਬ, ਰਣਬੀਰ ਸਿੰਘ ਢਿੱਲੋਂ ਕਾਨੂੰਨੀ ਸਲਾਹਕਾਰ, ਮੇਜਰ ਸਿੰਘ ਵਾਈਸ ਚੇਅਰਮੈਨ, ਹਾਊਸਫੈਡ, ਐਸ ਏ ਐਸ ਨਗਰ, ਇੰਦਰਜੀਤ ਸਿੰਘ ਪ੍ਰਧਾਨ ਜ਼ਿਲ੍ਹਾ ਐਸ ਏ ਐਸ ਨਗਰ ਦਫ਼ਤਰ ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਕਿਹਾ ਕਿ ਪੰਜਾਬ ਐਂਡ ਯੂ ਟੀ ਗੌਰਮਿੰਟ ਇੰਪਲਾਈਜ਼ ਐਕਸ਼ਨ ਕਮੇਟੀ ਦਾ ਇਤਿਹਾਸ ਬਹੁਤ ਸ਼ਲਾਘਯੋਗ ਹੈ, ਕਿਉਂਕਿ ਇਸ ਜਕੇਬੰਦੀ ਦੀ ਰਹਿਨੁਮਾਈ ਹੇਠ ਉਸ ਸਮੇਂ ਦੀ ਸਰਕਾਰ ਦੇ ਖਿਲਾਫ 5ਵੇਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਲਈ ਜੈ ਚੰਦ ਸ਼ਰਮਾ ਸੂਬਾ ਪ੍ਰਧਾਨ ਕਰਤਾਰ ਸਿੰਘ ਪਾਲ ਨੇ ਮਰਨ ਵਰਤ ਰੱਖਕੇ ਸਰਕਾਰ ਨੂੰ ਮਜਬੂਰ ਕੀਤਾ। ਪੰਜਵੇਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਬੰਧੀ ਪੱਤਰ ਜਾਰੀ ਕਰਨਾ ਪਿਆ ਅਤੇ ਇਨ੍ਹਾਂ ਆਗੂਆਂ ਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵਰਤ ਖੁਲਾਇਆ ਗਿਆ।
ਇਸ ਸਮੇਂ ਜਨਰਲ ਸਕੱਤਰ ਭੁਪਿੰਦਰ ਸਿੰਘ ਅਧਰੇੜਾ (ਖੇਤੀ ਭਵਨ) ਅਤੇ ਸੀਨੀਅਰ ਮੀਤ ਪ੍ਰਧਾਨ ਆਨੰਦ ਸਿੰਘ ਸਿਹਤ ਕਾਰਪੋਰੇਸ਼ਨ, ਕਰਮਜੀ ਸਿੰਘ ਵਿੱਤ ਸਕੱਤਰ (ਖੇਤੀ ਭਵਨ) ਬਲਜੀਤ ਸਿੰਘ ਸਹਾਇਕ ਸਕੱਤਰ, ਪ੍ਰੇਮ ਚੰਦ ਸ਼ਰਮਾ ਸਰਪ੍ਰਸਤ ਅਤੇ ਗਿਆਨ ਸਿੰਘ ਨੇ ਚੋਣ ਤੋਂ ਬਾਅਦ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਜਥੇਬੰਦੀ ਜੋ ਵੀ ਸਾਂਝੀਆਂ ਮੰਗਾਂ ਸਬੰਧੀ ਸੰਘਰਸ਼ ਉਲੀਕੇਗੀ ਉਸ ਨੂੰ ਤਨਦੇਹੀ ਨਾਲ ਲਾਗੂ ਕਰਾਂਗੇ।
ਅੰਤ ਵਿੱਚ ਸੂਬਾ ਪ੍ਰਧਾਨ ਕਰਤਾਰ ਸਿੰਘ ਪਾਲ ਨੇ ਕਿਹਾ ਕਿ ਪੰਜਾਬ ਦੀਆਂ 4 ਮਹਾਨ ਫੈਡਰੇਸ਼ਨਾਂ ਅਤੇ ਪੰਜਾਬ ਦੀ ਮੁੱਖ ਜਥੇਬੰਦੀ ਮਨਿਸਟਰੀਅਲ ਸਰਵਿਸ ਯੂਨੀਅਨ ਸਮੁੱਚੀਆਂ ਪੈਨਸ਼ਨਰ ਜਥੇਬੰਦੀਆਂ ਵੱਲੋਂ ਜੋ ਸਾਂਝਾ ਫਰੰਟ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਖਾਤਰ ਕਾਇਮ ਕੀਤਾ ਜਿਸ ਵਿੱਚ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣੀ, ਪੁਰਾਣੀ ਪੈਨਸ਼ਨ ਲਾਗੂ ਕਰਾਉਣੀ, ਡੀ ਏ ਦਾ ਬਕਾਇਆ ਜਾਰੀ ਕਰਾਉਣ, ਸਾਲ 2016 ਦੇ ਐਕਟ ਮੁਤਾਬਕ ਡੇਲੀ ਵੇਜ ਵਰਕਚਾਰਜ ਕਰਮਚਾਰੀਆਂ ਨੂੰ ਪੱਕੇ ਕਰਾਉਣਾ ਆਦਿ ਮੰਗਾਂ ਸਬੰਧੀ ਦੇ ਸੰਘਰਸ਼ ਜਾਰੀ ਕੀਤਾ ਹੈ ਜਿਸ ’ਚ ਯੂਟੀ ਪੰਜਾਬ ਐਕਸ਼ਨ ਕਮੇਟੀ ਵੱਧ ਚੜ੍ਹਕੇ ਸ਼ਮੂਲੀਅਤ ਕਰੇਗੀ।






















