ਇੰਡੋਨੇਸ਼ੀਆ ਵਿੱਚ ਅੱਜ ਤੋਂ ਹਾਕੀ ਦੇ ਏਸ਼ੀਆ ਕੱਪ ਦੀ ਸ਼ੁਰੂਆਤ
ਅੱਜ ਸ਼ਾਮ ਨੂੰ ਭਾਰਤ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਨਾਲ
ਪੜ੍ਹੋ ਕਦੋਂ ਅਤੇ ਕਿੱਥੇ ਦੇਖਿਆ ਜਾ ਸਕਦਾ ਹੈ ਲਾਈਵ ਮੈਚ
ਚੰਡੀਗੜ੍ਹ,23 ਮਈ(ਵਿਸ਼ਵ ਵਾਰਤਾ)-ਜਕਾਰਤਾ (ਇੰਡੋਨੇਸ਼ੀਆ) ਵਿਖੇ ਅੱਜ ਤੋਂ ਹਾਕੀ ਦਾ ਏਸ਼ੀਆ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਪੂਲ ਏ ਵਿੱਚ ਪਾਕਿਸਤਾਨ, ਜਪਾਨ ਤੇ ਇੰਡੋਨੇਸ਼ੀਆ ਦੇ ਨਾਲ ਸ਼ਾਮਲ ਹੈ। ਭਾਰਤ ਦੀ ਪਹਿਲਾ ਮੁਕਾਬਲਾ ਅੱਜ ਪਾਕਿਸਤਾਨ ਨਾਲ 6.30 ਵਜੇ ਹੋਵੇਗਾ। ਡਿਫੈਂਡਿੰਗ ਚੈਂਪੀਅਨ ਭਾਰਤ ਦੀ ਅਗਵਾਈ ਓਲੰਪਿਕ ਕਾਂਸੀ ਤਮਗਾ ਜੇਤੂ ਰੁਪਿੰਦਰ ਪਾਲ ਸਿੰਘ ਕਰਨਗੇ ਅਤੇ ਬੀਰੇਂਦਰ ਲਾਕੜਾ ਉਪ ਕਪਤਾਨ ਵਜੋਂ ਜ਼ਿੰਮੇਵਾਰੀ ਨਿਭਾਉਣਗੇ।
https://twitter.com/TheHockeyIndia/status/1528614627239956481?s=20&t=nElZVZUfJ11mlUrL-wkLVg






















