ਇੰਡੀਅਨ ਪ੍ਰੀਮੀਅਰ ਲੀਗ-2024 ‘ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਜੇਤੂ ਸ਼ੁਰੂਆਤ
ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਇਆ
ਚੰਡੀਗੜ੍ਹ, 24ਮਾਰਚ(ਵਿਸ਼ਵ ਵਾਰਤਾ)-ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਟੀਮ ਨੇ ਸੈਸ਼ਨ ਦੇ ਤੀਜੇ ਮੈਚ ‘ਚ ਸਨਰਾਈਜ਼ਰਸ ਹੈਦਰਾਬਾਦ ‘ਤੇ 4 ਦੌੜਾਂ ਦੀ ਰੋਮਾਂਚਕ ਜਿੱਤ ਦਰਜ ਕੀਤੀ। ਇਸ ਜਿੱਤ ਦੇ ਹੀਰੋ ਆਲਰਾਊਂਡਰ ਆਂਦਰੇ ਰਸਲ ਰਹੇ। ਰਸਲ ਨੇ 25 ਗੇਂਦਾਂ ‘ਤੇ ਅਜੇਤੂ 64 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਅਤੇ 2 ਵਿਕਟਾਂ ਵੀ ਲਈਆਂ। ਸ਼ਨੀਵਾਰ ਨੂੰ ਈਡਨ ਗਾਰਡਨ ਸਟੇਡੀਅਮ ‘ਚ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਹੈਦਰਾਬਾਦ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 204 ਦੌੜਾਂ ਹੀ ਬਣਾ ਸਕੀ। ਹੇਨਰਿਕ ਕਲਾਸੇਨ ਨੇ 29 ਗੇਂਦਾਂ ‘ਤੇ 8 ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ।