
ਕਪੂਰਥਲਾ 8 ਮਈ ( ਵਿਸ਼ਵ ਵਾਰਤਾ)-ਕਪੂਰਥਲੇ ਦੇ ਪਿੰਡ ਲੱਖਣ ਕੇ ਪੜਾ ਦਾ ਰਹਿਣ ਵਾਲਾ ਅੰਤਰ ਰਾਸ਼ਟਰੀ ਖਿਡਾਰੀ ਅਰਵਿੰਦਰ ਸਿੰਘ ਦਾ ਇੱਕ ਥਾਣੇਦਾਰ ਪਰਮਜੀਤ ਸਿੰਘ ਵੱਲੋ ਸਰਵਿਸ ਰਿਵਾਲਵਰ ਰਾਹੀਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ । ਪੁਲਸ ਨੇ ਦੋਸ਼ੀ ਥਾਣੇਦਾਰ ਤੇ ਉਸਦੀ ਇੱਕ ਸਾਥੀ ਮੰਗੂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤਾ ਗਿਆ ਹੈ ।




















