ਇਹ ਚੋਣ ਹੈ, ਕੁਸ਼ਤੀ ਨਹੀਂ- ਸੰਜੇ ਟੰਡਨ ਦਾ ਮਨੀਸ਼ ਤਿਵਾੜੀ ਨੂੰ ਬਹਿਸ ਵਾਲੀ ਗੱਲ ‘ਤੇ ਜਵਾਬ
ਚੰਡੀਗੜ੍ਹ,1ਮਈ(ਵਿਸ਼ਵ ਵਾਰਤਾ)- : ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੱਤੀ ਗਈ ਸੀ, ਜਿਸ ਦਾ ਅੱਜ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਚੋਣ ਕੋਈ ਕੁਸ਼ਤੀ ਦਾ ਮੈਦਾਨ ਨਹੀਂ ਹੈ ਅਤੇ ਉਨ੍ਹਾਂ ਦਾ ਲਗਾਤਾਰ ਪ੍ਰਚਾਰ ਚੱਲ ਰਿਹਾ ਹੈ, ਇਸ ਲਈ ਉਹ ਰੁੱਝੇ ਹੋਏ ਹਨ, ਹੋ ਸਕਦਾ ਹੈ ਉਹ ਫ੍ਰੀ ਹੋਣ । ਉਹ 15 ਸਾਲਾਂ ਤੋਂ ਚੰਡੀਗੜ੍ਹ ਨਹੀਂ ਆਏ ਹਨ ਅਤੇ ਚੰਡੀਗੜ੍ਹ ਬਾਰੇ ਕੋਈ ਗੱਲ ਨਹੀਂ ਕਰਨਗੇ ਅਤੇ ਇਸ ਤੋਂ ਬਾਅਦ ਰਾਸ਼ਟਰੀ ਅਤੇ ਸਥਾਨਕ ਮੁੱਦਿਆਂ ‘ਤੇ ਵੀ ਬਹਿਸ ਕਰਨਗੇ।