ਕੋਰੋਨਾ ਦਾ ਵੱਧਦੇ ਪ੍ਰਭਾਵ ਦੇ ਕਾਰਨ ਗਵਾਂਢੀ ਦੇਸ਼ ਵਿੱਚ ਲੱਗਾ ਲਾਕਡਾਊਨ
ਇਕ ਹਫਤੇ ਲਈ ਕੀਤਾ ਗਿਆ ਹੈ ਪੂਰਨ ਲਾਕਡਾਊਨ

ਢਾਕਾ,ਦਿੱਲੀ, 3 ਅਪ੍ਰੈਲ (ਵਿਸ਼ਵ ਵਾਰਤਾ)- ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਕਾਰਨ ਗਵਾਂਢੀ ਦੇਸ਼ ਬੰਗਲਾਦੇਸ਼ ਵਿੱਚ ਸੋਮਵਾਰ ਤੋਂ ਲੈ ਕੇ ਇਕ ਹਫਤੇ ਲਈ ਪੂਰਨ ਲਾਕਡਾਊਨ ਲਗਾ ਦਿੱਤਾ ਗਿਆ ਹੈ। ਬੰਗਲਾਦੇਸ਼ ਵਿੱਚ ਦੂਸਰੀ ਵਾਰ ਪੂਰਨ ਲਾਕਡਾਊਨ ਲਗਾਇਆ ਗਿਆ ਹੈ। ਕੇਵਲ ਐਂਮਰਜੈਂਸੀ ਸੇਵਾਵਾਂ ਦੇ ਲਈ ਹੀ ਛੂਟ ਦਿੱਤੀ ਗਈ ਹੈ।






















