ਇਤਹਾਸਿਕ ਕਿਸਾਨ ਅੰਦੋਲਨ ਦੇ ਕਿਸਾਨ ਆਗੂ ਨੂੰ ਵੀ ਭਾਰਤ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਵਿਅਕਤੀਆਂ ਚ ਮਿਲਿਆ ਸਥਾਨ – ਪੜ ਲਓ ਕਿਹੜੇ ਕਿਸਾਨ ਆਗੂ ਨੂੰ ਮਿਲਿਆ ਤੇ ਕਿੰਨਵਾਂ ਮਿਲਿਆ

ਚੰਡੀਗੜ੍ਹ,29 ਮਾਰਚ (ਵਿਸ਼ਵ ਵਾਰਤਾ)- ਇਤਿਹਾਸਕ ਕਿਸਾਨ ਅੰਦੋਲਨ ਨੇ ਅੱਜ ਇਕ ਹੋਰ ਇਤਿਹਾਸ ਰਚਿਆ ਹੈ। ਅਜਿਹਾ ਪਹਿਲੀ ਵਾਰ ਹੈ ਕਿ ਕਿਸੇ ਕਿਸਾਨ ਲੀਡਰਸ਼ਿਪ ਨੂੰ ਵੱਡਾ ਸਨਮਾਨ ਮਿਲ ਰਿਹਾ ਹੈ। ਇੰਡੀਅਨ ਐਕਸਪ੍ਰੈਸ ਦੀ ਸਾਲ 2021 ਦੇ ਸਭ ਤੋਂ ਸ਼ਕਤੀਸ਼ਾਲੀ ਭਾਰਤੀਆਂ ਦੀ ਸੂਚੀ ਵਿੱਚ ਕਿਸਾਨ ਆਗੂ ‘ਜੋਗਿੰਦਰ ਸਿੰਘ ਉਗਰਾਹਾਂ’ ਦਾ ਨਾਂ ਵੀ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਦਾ ਸਥਾਨ ਇਸ ਸੂਚੀ ਵਿਚ 88 ਵਾਂ ਹੈ। “ਜੋਗਿੰਦਰ ਸਿੰਘ ਉਗਰਾਹਾਂ’ ‘ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ’ ਦੇ ਪ੍ਰਧਾਨ ਹਨ।






















