ਇਸ ਸ਼ਹਿਰ ਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ 5 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਘੋਸ਼ਿਤ
ਪੜ੍ਹੋ ਕੀ ਹੈ ਖਾਸ਼ ਵਜ੍ਹਾ
ਚੰਡੀਗੜ੍ਹ 3 ਨਵੰਬਰ(ਵਿਸ਼ਵ ਵਾਰਤਾ)- ਜਲੰਧਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਨਿੱਜੀ ਵਿਦਿਅਕ ਅਦਾਰਿਆਂ ’ਚ 5 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ। ਇਹ ਐਲਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕੀਤਾ ਹੈ। ਉਨ੍ਹਾਂ ਵੱਲੋਂ ਜਾਰੀ ਕੀਤੇ ਆਦੇਸ਼ਾਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ਼ਹਿਰ ਵਿਚ 5 ਨਵੰਬਰ ਨੂੰ ਕੱਢਿਆ ਜਾ ਰਿਹਾ ਜਿਸ ਕਾਰਨ ਇਸ ਦਿਨ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਕਾਲਜਾਂ ’ਚ ਅੱਧੇ ਦਿਨ ਦੀ ਛੁੱਟੀ ਰਹੇਗੀ।