ਇਸ ਵਾਰ ਸੋਨੀਆ ਗਾਂਧੀ ਨਹੀਂ ਮਨਾਵੇਗੀ ਜਨਮਦਿਨ
ਪੜੋ ਕਿਉਂਦਿੱਲੀ 8 ਦਸੰਬਰ(ਵਿਸ਼ਵ ਵਾਰਤਾ)- ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਕਰ ਰਹੇ ਹਨ। ਉਹਨਾਂ ਦੇ ਇਸ ਅੰਦੋਲਨ ਦਾ ਅੱਜ 13 ਵਾਂ ਦਿਨ ਹੈ ਅਤੇ ਅੱਜ ਭਾਰਤ ਬੰਦ ਕੀਤਾ ਗਿਆ ਹੈ। ਇਸ ਦੇ ਚਲਦੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਜਨਮ-ਦਿਨ ਨੂੰ ਲੈ ਕੇ ਕਿਹਾ ਹੈ ਕਿ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਅਤੇ ਕੋਵਿਡ-19ਦੀ ਮਹਾਮਾਰੀ ਦੀ ਸਥਿਤੀ ਦੇ ਵਿੱਚ ਆਪਣਾ 9 ਦਸੰਬਰ (ਕੱਲ੍ਹ) ਨੂੰ ਜਨਮ-ਦਿਨ ਨਹੀਂ ਮਨਾਵੇਗੀ।
























