ਇਲੈਕਟ੍ਰੋਹੋਮਿਓਪੈਥੀ ਚਿਕਿਤਸਾ ਪ੍ਰਣਾਲੀ ਦੀ ਮਾਨਤਾ ਨੂੰ ਲੈ ਕੇ ਦਿੱਲੀ ਵਿੱਚ ਆਈ.ਡੀ.ਸੀ. ਮੀਟਿੰਗ ਵਿੱਚ ਇੱਕ ਕਦਮ ਅੱਗੇ ਵਧੀ ਸਰਕਾਰ
ਇਲੈਕਟ੍ਰੋਹੋਮਿਓਪੈਥੀ ਰਾਸ਼ਟਰੀ ਸਮਨਅਵ ਸਮਿਤੀ ਦੇ ਕੁਆਰੀਨੇਟਰ ਪਰਮਿੰਦਰ ਐਸ. ਪਾਂਡੇ, ਮੁੰਬਈ ਨੇ ਕੇਂਦਰੀ ਸਿਹਤ ਮੰਤਰੀ ਨੂੰ ਲਿਖਿਆ ਪੱਤਰ, ਕਿਹਾ ਤੇਜ਼ੀ ਨਾਲ ਕਾਰਵਾਈ ਕਰਕੇ ਈ.ਐਚ. ਪੈਥੀ ਨੂੰ ਮਾਨਤਾ ਦਿਓ ।

ਬਠਿੰਡਾ, 14 ਜਨਵਰੀ ( ਵਿਸ਼ਵ ਵਾਰਤਾ ) ਇਲੈਕਟ੍ਰੋਹੋਮਿਓਪੈਥੀ ਚਿਕਿਤਸਾ ਪ੍ਰਣਾਲੀ ਦੀ ਮਾਨਤਾ ਨੂੰ ਲੈ ਕੇ ਦਿੱਲੀ ਵਿਖੇ ਆਈ.ਡੀ.ਸੀ. ਮੀਟਿੰਗ ਵਿੱਚ ਕੇਂਦਰ ਸਰਕਾਰ ਇੱਕ ਕਦਮ ਹੋਰ ਅੱਗੇ ਵਧੀ ਹੈ । ਮੈਟੀ ਜੈਅੰਤੀ ਦੇ ਅਵਸਰ ਤੇ ਇਲੈਕਟ੍ਰੋਹੋਮਿਓਪੈਥੀ ਚਿਕਿਤਸਾ ਪ੍ਰਣਾਲੀ ਬਾਰੇ ਬੀਤੇ ਸੋਮਵਾਰ ਨੂੰ ਦਿੱਲੀ ਵਿਖੇ ਮੀਟਿੰਗ ਕਈ ਮਹੱਤਵਾਂ ਕਰਕੇ ਸਾਰਥਕ ਰਹੀ ।ਕਮੇਟੀ ਦੇ ਤੱਥ ਜੋ ਸਾਹਮਣੇ ਆਏ ਕਿ ਸਭ ਤੋਂ ਪਹਿਲਾਂ ਕਲੀਨੀਕਲ ਡਾਟਾ ਆਈ.ਡੀ.ਸੀ. ਦੇ ਪ੍ਰੋਟੋਕੋਲ ਦੇ ਹਿਸਾਬ ਨਾਲ ਛਪਣੇ ਚਾਹੀਦੇ ਹਨ । ਦੂਜਾ ਪਬਲੀਕੇਸ਼ਨ ਜਰਨਲ ਆਈ.ਡੀ.ਸੀ. ਦੇ ਪ੍ਰੋਟੋਕੋਲ ਅਨੁਸਾਰ ਹੋਣੇ ਚਾਹੀਦੇ ਹਨ । ਇਸ ਤਰਾਂ ਸਟੈਂਡਡਾਈਜੇਸ਼ਨ ਆਫ ਡਰੱਗ, ਟੇਸਟੋਮੋਨੀਅਲ, ਮੈਥਾਡੋਲੋਜੀ ਇੱਕ ਤਰੀਕੇ ਅਨੁਸਾਰ ਹੋਣੇ ਚਾਹੀਦੇ ਹਨ । ਫਿਲਹਾਲ ਆਈ.ਡੀ.ਸੀ. ਨੇ ਜੋ 7 ਕਰਾਈਟੇਰੀਆ ਇਲੈਕਟ੍ਰੋਹੋਮਿਓਪੈਥੀ ਡਾਕਟਰ ਦੀ ਜੁਆਇੰਟ ਬਾਡੀ ਨੂੰ ਦਿੱਤੇ ਸੀ ਉਹਨਾਂ ਵਿਚਲੇ ਪ੍ਰੋਪੋਜਲ ਜਮਾਂ ਹੋਏ ਹਨ ਅਤੇ ਲਗਾਤਾਰ ਮੀਟਿੰਗ ਵਿੱਚ ਚਾਰ ਬਿੰਦੂਆਂ ਤੇ ਅਸੀਂ ਸਹਿਮਤ ਹਾਂ । ਹੋਮਿਓ ਸ਼ਬਦ ਹੋਰਾਂ ਪੈਥੀਆਂ ਤੋਂ ਕਿਵੇਂ ਅਲੱਗ ਹੈ ਜਾਂ ਦਵਾਈ ਬਨਾਉਣ ਵਾਲੀ ਵਿਧੀ ਭਾਵ ਸਾਡੀ ਫਿਲਾਸਪੀ ਪੂਰੀ ਤਰ੍ਹਾਂ ਸਹਿਮਤ ਹਨ ।
ਜੀ.ਐਚ.ਪੀ. ਦੇ ਕ੍ਰਾਸ ਨੇ ਉਹਨਾਂ ਨੇ ਸਵੀਕਾਰ ਕੀਤਾ ਹੈ ਮੀਟਿੰਗ ਵਿੱਚ ਉਸ ਤੇ ਕੋਈ ਵੀ ਦਿੱਕਤ ਨਹੀਂ ਹੈ ਪਰ ਇਹ ਤਿੰਨ ਮਹੱਤਵਪੂਰਨ ਬਿੰਦੂ ਹਨ ਕਿ ਭਾਰਤ ਵਿੱਚ ਇਲੈਕਟ੍ਰੋਹੋਮਿਓਪੈਥੀ ਤੇ 100 ਸਾਲ ਕੰਮ ਹੋਇਆ ਹੈ ਇਸ ਸਰਕਾਰ ਜਾਨਣਾ ਚਾਹੁੰਦੀ ਹੈ । ਅਸੀਂ ਜੋ ਸਪਲੀਮੈਂਟਰੀ ਦਿੱਤੀ ਹੈ ਉਹ ਪ੍ਰੋਟੋਕੋਲ ਦੇ ਅਨੁਸਾਰ ਦੇਣਾ ਲਾਜ਼ਮੀ ਹੈ । ਇਲੈਕਟ੍ਰੋਹੋਮਿਓਪੈਥੀ ਫਾਊਂਡੇਸ਼ਨ ਦੇ ਆਲ ਇੰਡੀਆ ਪ੍ਰਧਾਨ ਡਾਕਟਰ ਪਰਮਿੰਦਰ ਐਸ. ਪਾਂਡੇ ਨੇ ਕਿਹਾ ਕਿ ਹੁਣ ਕਰੋ ਜਾਂ ਮਰੋ ਵਾਲੇ ਹਾਲਾਤ ਬਣ ਗਏ ਹਨ । ਅਸੀਂ ਲੋਕਾਂ ਨੂੰ ਉਹ ਰਾਹ ਦਿਖਾ ਰਹੇ ਹਾਂ ਜਿਸਤੇ ਸਾਨੂੰ ਚਲਣਾ ਹੋਵੇਗਾ ਨਹੀਂ ਤਾਂ ਸਾਰਾ ਸਿਸਟਮ ਫੇਲ ਹੋ ਜਾਵੇਗਾ । ਸਿਸਟਮ ਦੀ ਮਾਨਤਾ ਲਈ ਸਹੀ ਢੰਗ ਨਾਲ ਅੱਗੇ ਦਾ ਰਾਸਤਾ ਚੁਨਣਾ ਹੋਵੇਗਾ ਅਤੇ ਵਿਉਂਤਬੰਦੀ ਨਾਲ ਅੱਗੇ ਵੱਧਣਾ ਹੋਵੇਗਾ । ਪੰਜਾਬ ਪ੍ਰਮੁੱਖ ਡਾ. ਪ੍ਰੋ: ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਲੈਕਟ੍ਰੋਹੋਮਿਓਪੈਥੀ ਸਹਿਤ ਦੁਨੀਆਂ ਭਰ ਵਿੱਚ ਅਲਟਰਨੇਵਿਟ ਦਵਾਈ ਦੀ ਮੰਗ ਵੱਧ ਰਹੀ ਹੈ । ਚਿਿਕਤਸਾ ਜਗਤ ਵਿੱਚ ਇਹ ਪੰਜਵੀ ਪ੍ਰਣਾਲੀ ਅੱਜ ਆਪਣੀ ਹੋਂਦ ਲਈ ਸੰਘਰਸ਼ ਕਰ ਰਹੀ ਹੈ । ਦਿੱਲੀ ਦੀ ਮੀਟਿੰਗ ਦੇਸ਼ ਭਰ ਵਿੱਚ ਕੰਮ ਕਰ ਰਹੇ ਕਰੀਬ 5 ਲੱਖ ਈ.ਐਚ. ਡਾਕਟਰਾਂ ਨੂੰ ਇੱਕ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ ।ਜੁਆਇੰਟ ਬਾਡੀ ਇਲੈਕਟ੍ਰੋਹੋਮਿਓਪੈਥੀ ਪ੍ਰੋਪੋਜਲਿਸਟ ਕਮੇਟੀ ਆਫ ਇੰਡੀਆ ਨੇ ਆਪਣੇ ਦਸਤਾਵੇਜ਼ ਜਮਾਂ ਕਰਵਾ ਦਿੱਤੇ ਹਨ ਹੁਣ ਇਸ ਤੇ ਫਿਰ ਤੋਂ ਵਿਚਾਰ ਕਰਨਾ ਹੋਵੇਗਾ । ਦੱਸ ਦਈਏ ਕਿ ਇਲੈਕਟ੍ਰੋਹੋਮਿਓਪੈਥੀ ਚਿਿਕਤਸਾ ਚਿਿਕਤਸਾ ਦੇ ਜਨਮਦਾਤਾ ਡਾ. ਕਾਊਂਟ ਸੀਜਰ ਮੈਟੀ ਨੇ ਇਸ ਪੈਥੀ ਦੀ ਖੋਜ ਸੰਨ 1865 ਈਸਵੀ ਵਿੱਚ ਕੀਤੀ ਸੀ ।ਇਲੈਕਟ੍ਰੋਹੋਮਿਓਪੈਥੀ ਚਿਿਕਤਸਾ ਵਿਿਗਆਨਿਕ ਪ੍ਰਣਾਲੀ ਦੀ ਸ਼ਾਖਾ ਹੈ ਵਰਤਮਾਨ ਵਿੱਚ 114 ਪ੍ਰਕਾਰ ਦੇ ਔਸ਼ਧੀ ਪੌਦਿਆਂ ਦੇ ਰਸ ਤੋਂ 38 ਪ੍ਰਕਾਰ ਦੀਆਂ ਮੂਲ ਔਸ਼ਧੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ।ਫਾਊਂਡੇਸ਼ਨ ਦੇ ਪੰਜਾਬ ਪ੍ਰਮੁੱਖ ਡਾ. ਪ੍ਰੋ: ਹਰਵਿੰਦਰ ਸਿੰਘ, ਸਕੱਤਰ ਡਾ. ਵਰਿੰਦਰ ਕੌਰ, ਮੱਧ ਪ੍ਰਦੇਸ਼ ਪ੍ਰਮੁੱਖ ਡਾ. ਦਿਨੇਸ਼ ਚੰਦਰ, ਸ਼੍ਰੀਵਾਸਤਵ, ਨੈਸ਼ਨਲ ਅਡਵਾਇਜ਼ਰ ਐਮ.ਐਸ. ਹੁਸੈਨ ਹੈਦਰਾਬਾਦ, ਰਿਸਰਚ ਟੀਮ ਇੰਡੀਆ ਦੇ ਹੈਡ ਡਾਕਟਰ ਸੁਰਿੰਦਰ ਪਾਂਡੇ, ਮੀਡੀਆ ਕੋਰਡੀਨੇਟਰ ਡਾਕਟਰ ਰਿਤੇਸ਼ ਸ਼੍ਰੀਵਾਸਤਵ ਬਠਿੰਡਾ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਇਲੈਕਟ੍ਰੋਹੋਮਿਓਪੈਥੀ ਦੀ ਮਾਨਤਾ ਦੇ ਸਬੰਧ ਵਿੱਚ ਪੱਤਰ ਲਿਿਖਆ ।ਇਸ ਦੇ ਮਾਰਫਤ ਡਾਕਟਰ ਕਹਿੰਦੇ ਹਨ ਕਿ ਸੈਂਕੜੇ ਸਾਲਾਂ ਤੋਂ ਇਸ ਦੀ ਮਾਨਤਾ ਲਈ ਸੰਘਰਸ਼ ਕਰ ਰਹੀ ਦੁਨੀਆਂ ਦੀ 9ਵੀਂ ਅਤੇ ਭਾਰਤ ਦੀ ਪੰਜਵੀਂ ਪੈਥੀ ਇਲੈਕਟੋ੍ਰਹੋਮਿਓਪੈਥੀ ਆਪਣੀ ਮਾਨਤਾ ਲਈ ਆਖਰੀ ਪੜਾਅ ਤੇ ਹੈ ।ਇਸ ਪੈਥੀ ਨੂੰ ਮਾਨਤਾ ਦੇ ਲਈ ਆਈ.ਡੀ.ਸੀ. ਕਮੇਟੀ ਬਣਾ ਕੇ 5 ਲੱਖ ਪ੍ਰੈਕਟਿਸ਼ਨਰਾਂ ਨੂੰ ਮਾਣ ਬਖਸ਼ਿਆ ਹੈ ।ਇਸ ਤੇ ਤੇਜ਼ੀ ਨਾਲ ਕਾਰਵਾਈ ਕਰ ਇਲੈਕਟ੍ਰੋਹੋਮਿਓਪੈਥੀ ਚਿਿਕਿਤਸਾ ਪ੍ਰਣਾਲੀ ਨੂੰ ਮਾਨਤਾ ਦਿੱਤੀ ਜਾਵੇ । ਡਾ. ਪਰਮਿੰਦਰ ਐਸ. ਪਾਂਡੇ, ਕੁਆਰਡੀਨੇਟਰ ਇਲੈਕਟ੍ਰੋਹੋਮਿਓਪੈਥੀ, ਰਾਸ਼ਟਰੀ ਸਮਨਵ ਸਮਿਤੀ ਦਾ ਕਹਿਣਾ ਹੈ ਕਿ 5 ਲੱਖ ਡਾਕਟਰਾਂ ਦੀਆਂ ਨਜ਼ਰਾਂ ਕੇਂਦਰ ਸਰਕਾਰ ਤੇ ਟਿਕੀਆਂ ਹੋਈਆਂ ਹਨ । ਪੱਤਰ ਦੀ ਪ੍ਰਤੀਲਿੱਪੀ ਸ਼੍ਰੀਪਦ ਨਾਇਕ, ਆਯੁਸ਼ ਮੰਤਰੀ, ਅਸ਼ਵਨੀ ਕੁਮਾਰੇ ਚੋਬੇ, ਸਿਹਤ ਰਾਜ ਮੰਤਰੀ, ਡਾ. ਡੀ.ਸੀ. ਕਟੋਚ, ਚੇਅਰਮੈਨ ਆਈ.ਡੀ.ਸੀ. ਨੂੰ ਭੇਜੀ ਗਈ ਹੈ ।






















