ਨਵੀਂ ਦਿੱਲੀ, 27 ਜੁਲਾਈ – ਇਰਾਕ ‘ਚ ਫਸੇ 7 ਪੰਜਾਬੀ ਨੌਜਵਾਨ ਅੱਜ ਸਹੀ-ਸਲਾਮਤ ਭਾਰਤ ਪਰਤ ਆਏ। ਇਰਾਕ ਤੋਂ ਵਾਪਸ ਪਰਤੇ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਨੂੰ ਟਰੈਵਲ ਏਡੰਟਾਂ ਨੇ ਧੋਖੇ ਦਾ ਸ਼ਿਕਾਰ ਬਣਾਇਆ, ਜਿਸ ਕਾਰਨ ਉਹ ਉਥੇ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹੋਏ।
ਇਹਨਾਂ ਨੌਜਵਾਨਾਂ ਨੇ ਕਿਹਾ ਕਿ ਇਹਨਾਂ ਏਡੰਟਾਂ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਵੀ ਨੌਜਵਾਨ ਮੁਸੀਬਤ ਵਿਚ ਨਾ ਫਸ ਸਕੇ। ਉਹਨਾਂ ਨੇ ਆਪਣੀ ਵਤਨ ਵਾਪਸੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਵੀ ਕੀਤਾ।