• Latest
  • Trending
ਇਨਕਲਾਬੀ ਕਿਸਾਨ ਲਹਿਰ ਦਾ ਚਮਕਦਾ ਸਿਤਾਰਾ ਸੀ ਹਰਦੀਪ ਸਿੰਘ ਗਾਲਬ

ਇਨਕਲਾਬੀ ਕਿਸਾਨ ਲਹਿਰ ਦਾ ਚਮਕਦਾ ਸਿਤਾਰਾ ਸੀ ਹਰਦੀਪ ਸਿੰਘ ਗਾਲਬ

5 years ago
‘ਮੈਨੂੰ ਖ਼ੁਸ਼ੀ ਹੈ ਕਿ ਸ਼੍ਰੋਮਣੀ ਅਕਾਲੀ ਦਲ NDA ਪਰਿਵਾਰ ‘ਚ ਵਾਪਸ ਪਰਤਿਆ’ – ਗਠਜੋੜ ‘ਤੇ PM ਮੋਦੀ ਦਾ ਵੱਡਾ ਬਿਆਨ

‘ਮੈਨੂੰ ਖ਼ੁਸ਼ੀ ਹੈ ਕਿ ਸ਼੍ਰੋਮਣੀ ਅਕਾਲੀ ਦਲ NDA ਪਰਿਵਾਰ ‘ਚ ਵਾਪਸ ਪਰਤਿਆ’ – ਗਠਜੋੜ ‘ਤੇ PM ਮੋਦੀ ਦਾ ਵੱਡਾ ਬਿਆਨ

52 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
IND vs NZ 2nd Test: ਦੂਜੇ ਟੈਸਟ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ, ਇਹ ਖਿਡਾਰੀ ਹੋਇਆ ਟੀਮ ’ਚੋਂ ਬਾਹਰ

IND vs NZ 2nd Test: ਦੂਜੇ ਟੈਸਟ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ, ਇਹ ਖਿਡਾਰੀ ਹੋਇਆ ਟੀਮ ’ਚੋਂ ਬਾਹਰ

2 hours ago
National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ

3 hours ago
Big News: ਵੱਡੇ ਭਾਈ ਦੀ ਭੂਮਿਕਾ ‘ਚ ਹੀ ਰਹੇਗਾ ਸ਼੍ਰੋਮਣੀ ਅਕਾਲੀ ਦਲ : ਅਮਿਤ ਸ਼ਾਹ

Big News: ਵੱਡੇ ਭਾਈ ਦੀ ਭੂਮਿਕਾ ‘ਚ ਹੀ ਰਹੇਗਾ ਸ਼੍ਰੋਮਣੀ ਅਕਾਲੀ ਦਲ : ਅਮਿਤ ਸ਼ਾਹ

3 hours ago
Big News: ਅਕਾਲੀ ਦਲ ਅਤੇ ਬੀਜੇਪੀ ਫੇਰ ਹੋਏ ਇਕੱਠੇ, ਗਠਜੋੜ ਦਾ ਹੋਇਆ ਐਲਾਨ

Big News: ਅਕਾਲੀ ਦਲ ਅਤੇ ਬੀਜੇਪੀ ਫੇਰ ਹੋਏ ਇਕੱਠੇ, ਗਠਜੋੜ ਦਾ ਹੋਇਆ ਐਲਾਨ

4 hours ago
Punjab: ਗੁਰਦਾਸਪੁਰ-ਦੀਨਾਨਗਰ ਲਿੰਕ ਰੋਡ ’ਤੇ ਨਿੱਜੀ ਹੋਟਲ ਦੇ ਬਾਹਰ ਫਾਇਰਿੰਗ

Punjab: ਗੁਰਦਾਸਪੁਰ-ਦੀਨਾਨਗਰ ਲਿੰਕ ਰੋਡ ’ਤੇ ਨਿੱਜੀ ਹੋਟਲ ਦੇ ਬਾਹਰ ਫਾਇਰਿੰਗ

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

5 hours ago
Big News: ਭਾਜਪਾ ਤੇ ਅਕਾਲੀ ਦਲ ਅੱਜ ਕਰਨਗੇ ਸਾਂਝੀ ਪ੍ਰੈੱਸ ਕਾਨਫਰੰਸ: ਗੱਠਜੋੜ ਦਾ ਹੋ ਸਕਦਾ ਹੈ ਐਲਾਨ

Big News: ਭਾਜਪਾ ਤੇ ਅਕਾਲੀ ਦਲ ਅੱਜ ਕਰਨਗੇ ਸਾਂਝੀ ਪ੍ਰੈੱਸ ਕਾਨਫਰੰਸ: ਗੱਠਜੋੜ ਦਾ ਹੋ ਸਕਦਾ ਹੈ ਐਲਾਨ

5 hours ago
Punjab: ਪੰਜਾਬ ਕਾਂਗਰਸ ਦੀ ਅੱਜ ਅਹਿਮ ਮੀਟਿੰਗ

Punjab: ਪੰਜਾਬ ਕਾਂਗਰਸ ਦੀ ਅੱਜ ਅਹਿਮ ਮੀਟਿੰਗ

5 hours ago
Punjab: ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ

Punjab: ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ

6 hours ago
National: ਗੋਧਰਾ ਰੇਲ ਕਾਂਡ ਦੇ ਦੋਸ਼ੀ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ, ਸੁਪਰੀਮ ਕੋਰਟ ਨੇ ਦਿੱਤੀ ਰਾਹਤ

National: ਗੋਧਰਾ ਰੇਲ ਕਾਂਡ ਦੇ ਦੋਸ਼ੀ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ, ਸੁਪਰੀਮ ਕੋਰਟ ਨੇ ਦਿੱਤੀ ਰਾਹਤ

6 hours ago
Hindi News
English News
Tuesday, November 24, 2026
No Result
View All Result
26 °c
Chandigarh
18 ° Wed
18 ° Thu
18 ° Fri
19 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਇਨਕਲਾਬੀ ਕਿਸਾਨ ਲਹਿਰ ਦਾ ਚਮਕਦਾ ਸਿਤਾਰਾ ਸੀ ਹਰਦੀਪ ਸਿੰਘ ਗਾਲਬ

April 24, 2022
in ਖਬਰਾਂ, ਖੇਤੀਬਾੜੀ, ਪੰਜਾਬ
ਇਨਕਲਾਬੀ ਕਿਸਾਨ ਲਹਿਰ ਦਾ ਚਮਕਦਾ ਸਿਤਾਰਾ ਸੀ ਹਰਦੀਪ ਸਿੰਘ ਗਾਲਬ

ਇਨਕਲਾਬੀ ਕਿਸਾਨ ਲਹਿਰ ਦਾ ਚਮਕਦਾ ਸਿਤਾਰਾ ਸੀ ਹਰਦੀਪ ਸਿੰਘ ਗਾਲਬ

ਚੰਡੀਗੜ੍ਹ, 24ਅਪ੍ਰੈਲ(ਵਿਸ਼ਵ ਵਾਰਤਾ)

1974 ਦੀ ਤੇਲ ਦੀ ਬਲੈਕ ਵਿਰੋਧੀ ਕਿਸਾਨ ਐਜੀਟੇਸ਼ਨ ਮੌਕੇ ਉਹ ਮਸੀਂ 4 ਕੂ ਵਰਿਆਂ ਦਾ ਸੀ । ਉਸਦੀ ਜਨਮਭੂਮੀ ਪਿੰਡ ਗਾਲਬ ਕਲਾਂ ਨੂੰ ਕਿਸਾਨੀ ਦੀ ਲੁੱਟ ਤੇ ਧੱਕੇ ਖਿਲਾਫ ਉੱਠੀ ਜਬਰਦਸਤ ਕਾਂਗ ਨੇ ਸੂਬੇ ਭਰ ਚ ਕਿਸਾਨ ਅੰਦੋਲਨ ਦੇ ਗੜ ਵਜੋਂ ਮਸ਼ਹੂਰ ਕਰ ਦਿੱਤਾ ਸੀ।20 ਫਰਵਰੀ 1974 ਦੇ ਕਿਰਤੀਆਂ ਦੇ ਤੇਲ ਦੀ ਬਲੈਕ ਵਿਰੋਧੀ ਮੁਜਾਹਰੇ ਤੇ ਚੱਲੀ ਗੋਲੀ ਚ ਇਸ ਪਿੰਡ ਦੇ ਸੀਰੀ ਪਿਆਰਾ ਸਿੰਘ ਗਾਲਬ ਦੀ ਸ਼ਹਾਦਤ ਨੇ ਇਸ ਪਿੰਡ ਨੂੰ ਜੀਉਂਦੇ ਜਾਗਦੇ ਪਿੰਡਾਂ ਦੀ ਮੂਹਰਲੀ ਕਤਾਰ ਚ ਸ਼ਾਮਲ ਕਰ ਦਿੱਤਾ ਸੀ।ਲੁੱਟੀ ਪੱਟੀ ਜਾ ਰਹੀ ਛੋਟੀ ਕਿਸਾਨੀ ਨੂੰ ਮੁਕਤੀ ਦਾ ਰਾਹ ਦਿਖਾਉਣ ਵਾਲੇ ਪੰਜਾਬ ਵਾਹੀਕਾਰਾ ਯੂਨੀਅਨ ਦੇ ਦਰਸ਼ਨ ਚਾਹਲ ਵਰਗੇ ਕਈ ਸਿਰਕੱਢ ਆਗੂ ਹੁਣ ਤੱਕ ਵਿਛੋੜਾ ਦੇ ਗਏ ਹਨ। ਪਰ ਇਸ ਪਿੰਡ ਚ ਇਨਕਲਾਬ ਦੀ ਲਾਟ ਨੂੰ ਨਿਰੰਤਰ ਬਲਦਾ ਰੱਖਿਆ ਗਿਆ। ਅੱਸੀਵਿਆਂ ਦੇ ਦੋਰ ਚ ਨੋਜਵਾਨ ਭਾਰਤ ਸਭਾ ਨੂੰ ਇਸੇ ਪਿੰਡ ਨੇ ਇਕ ਕੁਲਵਕਤੀ ਘੁਲਾਟੀਆ ਜਸਵੰਤ ਗਾਲਬ ਦਿੱਤਾ ਸੀ, ਜਿਹੜਾ ਰੋਡਵੇਜ ਦੀ ਪੱਕੀ ਨੌਕਰੀ ਛੱਡ ਇਨਕਲਾਬ ਦੀ ਮਸ਼ਾਲ ਨੂੰ ਫੜ ਲੰਮਾਂ ਸਮਾਂ ਜਿੰਦਾਬਾਦ ਦਾ ਪੈਗਾਮ ਵੰਡਦਾ ਰਿਹਾ ਸੀ। ਸੰਨ 1995 ਚ ਇਲਾਕੇ ਭਰ ਚ ਜਦੋਂ ਮੁੜ ਕਿਸਾਨ ਜਥੇਬੰਦੀ ਦੀ ਉਸਾਰੀ ਦਾ ਕਾਰਜ ਤੁਰਿਆ ਤਾਂ ਲੱਖੋਵਾਲ ਤੋਂ ਟੁੱਟ ਕੇ ਅੱਡ ਹੋਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਭੂੰਦੜੀ, ਭਮਾਲ, ਗਾਲਬ ਕਲਾਂ,ਲੀਲਾਂ ਆਦਿ ਪਿੰਡਾਂ ਚ ਗਠਨ ਕੀਤਾ ਗਿਆ ਤਾਂ ਸਾਥੀ ਹਰਦੀਪ ਗਾਲਬ ਅਪਣੇ ਸਾਥੀ ਨਿਰਮਲ ਸਿੰਘ ਭਮਾਲ ਨਾਲ ਮੂਹਰਲੀਆਂ ਸਫਾਂ ਚ ਨਿੱਤਰਿਆ । ਛੋਟੀ ਕਿਸਾਨੀ ਦੇ ਦੁੱਖਾਂ ਦਰਦਾਂ ਨੂੰ ਨੇੜਿਓਂ ਸਮਝਣ ਵਾਲਾ ਅਤਿਅੰਤ ਸੂਖਮ ਤੇ ਦੂਰਦ੍ਰਿਸ਼ਟੀ ਦੇ ਮਾਲਕ ਹਰਦੀਪ ਨੇ ਨਿਰਮਲ ਭਮਾਲ ਦੇ ਵਿਦੇਸ਼ ਜਾਣ ਤੋਂ ਬਾਅਦ ਪੂਰੀ ਇਲਾਕੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਉਸਾਰੀ ਦਾ ਬੇਹੱਦ ਕਠਿਨ ਕੰਮ ਅਪਣੇ ਮੋਢਿਆਂ ਤੇ ਚੁੱਕ ਲਿਆ ਸੀ। ਹਰਦੀਪ ਗਾਲਬ ਦੀ ਅਗਵਾਈ ਚ ਸਿੱਧਵਾਂਬੇਟ, ਹੰਬੜਾਂ, ਜਗਰਾਂਓ, ਰਾਏਕੋਟ ਬਲਾਕਾਂ ਦੇ ਇਕ ਸੌ ਦੇ ਕਰੀਬ ਪਿੰਡਾਂ ਚ ਜਥੇਬੰਦੀ ਦੀਆਂ ਇਕਾਈਆਂ ਖੜੀਆਂ ਕੀਤੀਆਂ ਗਈਆਂ। ਨਿਜੀ ਕੰਮਾਂ ਕਾਰਾਂ ਨੂੰ ਪਿੱਛੇ ਛੱਡ ਜਥੇਬੰਦੀ ਦੇ ਕਾਰਜਾਂ ਨੂੰ ਮੁੱਖ ਰੱਖ ਕੇ ਚਲਣਾ ਉਸ ਦੇ ਸੁਭਾਅ ਦਾ ਅਨਿਖੜਵਾਂ ਅੰਗ ਸੀ।ਕਿਸੇ ਵੀ ਕੰਮ ਬਾਰੇ ਕਹਿਣ ਜਾਂ ਪੁੱਛਣ ਤੇ ਉਸ ਦਾ ਇਕੋ ਈ ਜਵਾਬ ਸੀ , ਜੀ ਹੋ ਗਿਆ ਸਾਹਿਬ, ਤੁਸੀਂ ਕਹਿ ਤਾ ਤਾਂ ਸਮਝ ਲਓ ਹੋ ਗਿਆ ਸਾਹਿਬ। ਮੇਰੇ ਲਈ ਸਾਹਿਬ ਉਸ ਦੇ ਦਿਲ ਮਨ ਚ ਕਿਸੇ ਡੂੰਘੀ ਥਾਂ ਵਸੇ ਆਦਰ ਸਤਿਕਾਰ ਦਾ ਇਜਹਾਰ ਸੀ। ਨਾਂਹ ਕਹਿਣਾ ਤਾਂ ਉਸਨੇ ਜਿਵੇਂ ਸਿਖਿਆ ਹੀ ਨਹੀਂ ਸੀ। ਜਥੇਬੰਦੀ ਦੇ ਕੰਮ ਨੂੰ ਕੰਮ ਸਮਝਣ ਤੇ ਕਰਨ ਦਾ ਹੀ ਸਿੱਟਾ ਸੀ ਕਿ ਕਿਸਾਨ ਆਗੂ ਮਨਜੀਤ ਧਨੇਰ ਦੀ ਰਿਹਾਈ ਲਈ ਚੱਲੇ ਲੰਮੇ ਸੰਘਰਸ਼ ਚ ਜਗਰਾਂਓ, ਰਾਏਕੋਟ ਇਲਾਕੇ ਨੇ ਯਾਦਗਾਰੀ ਰੋਲ ਨਿਭਾਇਆ। ਰਾਏਕੋਟ ਤੇ ਹੰਬੜਾਂ ਬਲਾਕਾਂ ਚ ਕਿਸਾਨ ਜਥੇਬੰਦੀ ਖੜੀ ਕਰਨ ਚ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਇੰਦਰਜੀਤ ਸਿੰਘ ਧਾਲੀਵਾਲ ਅਤੇ ਸੁਖਵਿੰਦਰ ਸਿੰਘ ਹੰਬੜਾਂ ਨਾਲ ਉਸਨੇ ਅੱਡੀ ਚੋਟੀ ਦਾ ਜੋਰ ਲਾਇਆ ਸੀ। ਉਸਦਾ ਬੇਟਾ ਕੁਲਵੰਤ ਦਸਦੈ ਕਿ ਮੈਂ ਅਪਣੇ ਸਾਰੇ ਜੀਵਨ ਚ ਉਸਨੂੰ ਕਦੇ ਨਿਰਾਸ਼ ਨਹੀਂ ਸੀ ਦੇਖਿਆ, ਕਦੇ ਗੁੱਸੇ ਹੁੰਦਾ ਨਹੀਂ ਸੀ ਦੇਖਿਆ। ਉਹ ਮੈਨੂੰ ਅਪਣਾ ਦੋਸਤ ਕਿਹਾ ਕਰਦਾ ਸੀ।ਕਹਿੰਦਾ ਸੀ ਕਾਂਤੇ ਮੇਰੇ ਨਾਲ ਮਿੱਤਰਾਂ ਵਾਲਾ ਰਿਸ਼ਤੇ ਰਖਿਆ ਕਰ ,ਚੰਗਾ। ਕਿਹਾ ਕਰਦਾ ਸੀ ਖੇਤੀ ਦਾ ਬਹੁਤਾ ਬੋਝ ਨੀ ਰਖੀਦਾ।। ਸੰਨ 2001 ਚ ਉਸਦੇ ਵੱਡੇ ਭਾਈ ਗੁਰਮੀਤ ਦੀ ਗੁਰਦੇ ਫੇਲ ਹੋਣ ਕਾਰਨ ਮੋਤ ਹੋ ਗਈ ਸੀ। ਉਸ ਦੀਆਂ ਦੋਹੇਂ ਧੀਆਂ ਹਰਦੀਪ ਨੇ ਅਪਣੀ ਧੀ ਵਾਂਗ ਹੀ ਵਿਆਹ ਕੇ ਤੋਰੀਆਂ ਸਨ। ਭਤੀਜੇ ਗੁਰਬਾਜ ਨੂੰ ਕਦੇ ਬਾਪ ਦਾ ਖੱਪਾ ਮਹਿਸੂਸ ਨਹੀਂ ਹੋਣ ਦਿੱਤਾ ਸੀ। ਹਰਦੀਪ ਨੂੰ ਅਪਣੇ ਦੋਹਾਂ ਪੁੱਤਾਂ ਤੇ ਅਪਣੇ ਤੋਂ ਵੀ ਵੱਧ ਭਰੋਸਾ ਤੇ ਮਾਣ ਸੀ। ਉਸ ਦੀ ਗੈਰਹਾਜ਼ਰੀ ਚ ਸੱਤ ਅੱਠ ਕਿੱਲਿਆਂ ਦੀ ਖੇਤੀ ਦਾ ਉਸਨੂੰ ਕੋਈ ਫਿਕਰ ਨਹੀਂ ਸੀ।ਉਹ ਕਿਸਾਨ ਜਥੇਬੰਦੀ ਲਈ ਇਕ ਤਰਾਂ ਦਾ ਕੁਲਵਕਤੀ ਸੀ।ਇਲਾਕੇ ਦਾ ਕੋਈ ਵੀ ਸੰਘਰਸ਼ ਉਸ ਦੀ ਅਗਵਾਈ ਤੋਂ ਬਿਨਾਂ ਅਧੂਰਾ ਸੀ। ਡੀ ਐਸ ਪੀ ਪੂਰੀ ਖਿਲਾਫ ਸੰਘਰਸ਼, ਨਸ਼ਿਆਂ ਖਿਲਾਫ ਡੇਢ ਸਾਲ ਲੰਮਾ ਜਨਤਕ ਸੰਘਰਸ਼, ਤਿੰਨ ਲੋਕ ਆਗੂਆਂ ਦੀ ਰਿਹਾਈ ਲਈ ਪਹਿਲਾਂ ਚੱਲਿਆ ਲੰਮਾ ਅੰਦੋਲਨ, ਕਿਸਾਨਾਂ ਦੀਆਂ ਕੁਰਕੀਆਂ ਖਿਲਾਫ ਸੰਘਰਸ਼, ਬੈਕਾਂ ਦੀ ਲੁੱਟ ਖਿਲਾਫ ਲੁਧਿਆਣੇ ਪੀ ਐਨ ਬਈ ਹੈਡ ਆਫਿਸ ਮੂਹਰੇ ਸੱਤ ਦਿਨ ਲੰਮਾਂ ਦਿਨ-ਰਾਤ ਦਾ ਸਾਂਝਾ ਕਿਸਾਨ ਧਰਨਾ, ਪ੍ਰਾਈਵੇਟ ਸਕੂਲਾਂ ਦੀ ਲੁੱਟ ਖਿਲਾਫ, ਆੜ੍ਹਤੀਆ ਦੀ ਲੁੱਟ ਖਿਲਾਫ ਅਨੇਕਾਂ ਮਸਲਿਆਂ ਤੇ ਸੰਘਰਸ਼, ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਚ ਸਾਮਰਾਜੀ ਨੀਤੀਆਂ, ਬਿਜਲੀ ਬੋਰਡ ਅਤੇ ਸਰਕਾਰੀ ਅਦਾਰਿਆਂ ਦੇ ਨਿਜੀਕਰਨ ਖਿਲਾਫ ਸੰਘਰਸ਼, ਫਿਰਕੂ ਫਾਸ਼ੀਵਾਦ ਖਿਲਾਫ ਜਨਤਕ ਐਕਸ਼ਨ, ਨਾਗਰਿਕਤਾ ਸੋਧ ਕਾਨੂੰਨ ਞਿਰੁੱਧ ਜਦੋਜਹਿਦ, ਫਿਰਕੂ ਤੇ ਸਰਕਾਰੀ ਦਹਿਸ਼ਤਗਰਦੀ ਖਿਲਾਫ ਸੰਘਰਸ਼ ਕਿੰਨੇ ਹੀ ਯਾਦਗਾਰੀ ਸੰਘਰਸ਼ ਉਸ ਦੇ ਜੀਵਨ ਇਤਿਹਾਸ ਦੇ ਸ਼ਾਨਦਾਰ ਪੰਨੇ ਹਨ।ਜਗਰਾਂਓ ਰੇਲਵੇ ਸਟੇਸ਼ਨ ਤੇ ਤਿੰਨ ਕਾਲੇ ਕਨੂੰਨਾਂ ਖਿਲਾਫ ਚੱਲੇ ਸ਼ਾਨਦਾਰ ਸੰਘਰਸ਼ ਚ ਉਸਦੀ ਤੇ ਉਸਦੇ ਪਿੰਡ ਦੀ ਹਰ ਪਖੋਂ ਮੋਹਰੀ ਭੂਮਿਕਾ ਸੀ। ਉਥੇ ਲੰਗਰ ਚ ਹੀ ਇਕ ਦਿਨ ਰੋਟੀ ਛਕਦਿਆਂ ਕੁਦਰਤੀ ਮੁੰਹ ਦੇ ਅੰਦਰਲੇ ਪਾਸੇ ਦੰਦੀ ਵੱਢੀ ਗਈ। ਲਹੂ ਨਿਕਲਿਆ, ਠੰਡੇ ਪਾਣੀ ਦੀਆਂ ਕੁਰਲੀਆਂ ਕਰ ਲਈਆਂ, ਪ੍ਰਵਾਹ ਨਹੀਂ ਕੀਤੀ। ਮੂੰਹ ਦੇ ਅੰਦਰਲਾ ਜਖਮ ਹੋਲੀ ਹੋਲੀ ਨਾਸੂਰ ਬਣ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਦੋਂ ਪਿੰਡਾਂ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਗਿਆ ਤਾਂ ਹਰਦੀਪ ਪਹਿਲੇ ਦਿਨ ਹੀ ਅਪਣਾ ਟਰੈਕਟਰ ਟਰਾਲੀ ਲੈ ਕੇ ਮੂਹਰੇ ਜਾ ਲੱਗਿਆ। ਉਹ ਪੂਰਾ ਸਮਾਂ ਓਥੇ ਹੀ ਰਿਹਾ, ਸਿਰਫ ਇਕ ਦਿਨ ਅਪਣੇ ਨੇੜਲੇ ਰਿਸ਼ਤੇਦਾਰ ਦੀ ਮੌਤ ਤੇ ਜਦੋ ਟੀਕਰੀ ਸਟੇਜ ਤੇ ਬੈਠਿਆਂ ਨੂੰ ਸੁਨੇਹਾ ਮਿਲਿਆ ਤਾਂ ਇਹ ਪੰਜਾਬ ਅਪਣੇ ਸਹੁਰੀਂ ਕੋਠੇ ਪੋਨਾ ਪਿੰਡ ਆਇਆ ਸੀ। ਦਿੱਲੀ ਅੰਦੋਲਨ ਚ ਜਿਥੇ ਪੂਰੇ ਜਿਲੇ ਦੀ ਨਿਗਰਾਨੀ ,ਦੇਖਰੇਖ ਦੀ ਜਿੰਮੇਵਾਰੀ ਤਾਂ ਸੀ ਹੀ ਹਰਦੀਪ ਉਪਰ,ਪਰ ਨਾਲ ਹੀ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੂੰ ਲਿਆਉਣ, ਛੱਡਣ ਦੀ ਜਿੰਮੇਵਾਰੀ ਯਾਨਿ ਇਕ ਤਰਾਂ ਦੇ ਸੈਕਟਰੀ ਦੀ ਜਿੰਮੇਵਾਰੀ ਹਰਦੀਪ ਗਾਲਬ ਨੂੰ ਸੰਭਾਲੀ ਹੋਈ ਸੀ। ਜਨਵਰੀ ਮਹੀਨੇ ਜਦੋਂ ਅਸੀਂ ਇਨਕਲਾਬੀ ਕੇਂਦਰ ਪੰਜਾਬ ਦਾ ਜੱਥਾ ਲੈ ਕੇ ਦਿੱਲੀ ਗਏ ਤਾਂ ਹਰਦੀਪ ਦਾ ਮੁੰਹ ਇਕ ਪਾਸੇ ਸੁੱਜਿਆ ਹੋਇਆ ਸੀ, ਜਿਵੇਂ ਫੌੜਾ ਨਿਕਲਿਆ ਹੋਵੇ। ਵਾਹਵਾ ਜੋਰ ਲਾਉਣ ਤੇ ਜਦੋਂ ਟੈਸਟ ਕਰਵਾਏ ਤਾਂ ਨਾਮੁਰਾਦ ਕੈੰਸਰ ਚੋਥੀ ਸਟੇਜ ਤੇ ਪੰਹੁਚ ਚੁੱਕਾ ਸੀ। ਰਾਜੀਵ ਗਾਂਧੀ ਕੈੰਸਰ ਹਸਪਤਾਲ ਦਿੱਲੀ ਚ ਇਲਾਜ ਚੱਲਿਆ। ਅਪਰੇਸ਼ਨ ਹੋਇਆ,10,12 ਦਿਨ ਲੱਗੇ ਤੇ ਹਰਦੀਪ ਪਿੰਡ ਆ ਗਿਆ। ਇਸ ਦੋਰਾਨ ਸਾਥੀ ਹਰਦੀਪ ਦੀ ਜੀਵਨਸਾਥਣ ਸੁਖਵੰਤ ਹਾਰਟ ਅਟੈਕ ਦਾ ਸ਼ਿਕਾਰ ਹੋ ਗਈ। ਇਸ ਬਿਪਤਾ ਦੀ ਘੜੀ ਵੀ ਨਾ ਪਰਿਵਾਰ ਡੋਲਿਆ ਤੇ ਨਾ ਹੀ ਹਰਦੀਪ। ਉਸ ਦੇ ਵੱਡਾ ਖਰਚਾ ਝਲ ਕੇ ਸਟੰਟ ਪਵਾਇਆ ਗਿਆ। ਭੈਣ ਸੁਖਵੰਤ ਨੇ ਇਸ ਵੱਡੇ ਸਦਮੇ ਚ,ਇਸ ਕਠਿਨ ਦੋਰ ਚ ਅਪਣੀ ਵਿਧਵਾ ਜੇਠਾਣੀ ਦੇ ਸਾਥ ਨਾਲ ਪਰਿਵਾਰ ਨੂੰ ਸੰਭਾਲਣ ਦਾ ਜਿੰਮਾ ਜੋ ਉਟਣਾ ਸੀ।ਹਰਦੀਪ ਦੀ ਸੇਵਾ ਚ ਹਰਦੀਪ ਦੀ ਪਤਨੀ ਤੇ ਭਰਜਾਈ ਨੇ ਕੋਈ ਕਸਰ ਨਹੀਂ ਛੱਡੀ। ਭੈਣ ਸੁਖਵੰਤ ਨੇ ਤਾਂ ਕਿਸਾਨ ਅੰਦੋਲਨ ਚ ਵੀ ਹੋਰਨਾਂ ਭੈਣਾਂ ਨਾਲ ਸ਼ਾਮਲ ਹੋ ਕੇ ਅਹਿਮ ਭੂਮਿਕਾ ਨਿਭਾਈ।
ਪਰ ਜਿਨਾਂ ਦੇ ਪੈਰ ਚ ਚੱਕਰ ਹੁੰਦੈ, ਜਿਨਾਂ ਦੇ ਅੰਦਰ ਲੋਕ ਮੁਕਤੀ ਲਈ ਜਿਉਣ ਦਾ ਜਨੂੰਨ ਹੁੰਦੈ ਉਹਨਾਂ ਸਾਹਮਣੇ ਕਠਿਨਾਈਆਂ ਕੋਈ ਮਾਇਨੇ ਨਹੀਂ ਰਖਦੀਆਂ।ਤੇ ਹਰਦੀਪ ਫਿਰ ਕਦੇ ਕਦਾਈਂ ਮੁੰਹ ਤੇ ਰੁਮਾਲ ਵਲੇਟ ਧਰਨਿਆਂ ਚ ਆਉਣ ਲੱਗਾ। ਲੱਗਾ ਕਿ ਮੋੜਾ ਪੈ ਗਿਆ, ਖਰਚਿਆ ਬੇਅਥਾਹ ਪੈਸਾ ਤੇ ਮਿਹਨਤ ਕੰਮ ਆ ਗਈ ਹੈ। ਇਕ ਦਿਨ ਪਿੰਡ ਚ ਆਪ ਹੀ ਟਰਾਲੀ ਲੈ ਕੇ ਸਾਥੀਆਂ ਸੰਗ ਫੰਡ ਇਕੱਠਾ ਕਰਨ ਲਈ ਤੁਰ ਪਿਆ। ਮੀਂਹ ਚ ਭਿੱਜਿਆ ਸ਼ਰੀਰ ਜਕੜਿਆ ਗਿਆ। ਦਵਾਈ ਬੂਟੀ ਸ਼ਾਇਦ ਕੰਡਮ ਸ਼ਰੀਰ ਤੇ ਅਸਰ ਨਹੀਂ ਕਰ ਰਹੀ ਸੀ। ਦਿੱਲੀ ਦੇ ਪਹਿਲੇ ਡਾਕਟਰਾਂ ਦੀ ਰਾਇ ਨਾਲ ਦਇਆਨੰਦ ਲੁਧਿਆਣੇ ਹਸਪਤਾਲ ਤੋ ਫਿਰ ਇਲਾਜ ਸ਼ੁਰੂ ਹੋਇਆ, ਕਈ ਟੈਸਟ ਹੋਏ ,ਸੇਕੇ ਲੱਗੇ ਪਰ ਭੋਰ ਤਾਂ ਜਖਮੀ ਸੀ ਪੁੱਤਰ ਦੇ ਹੱਥਾਂ ਚ ਹੀ ਸਾਹ ਤਿਆਗ ਗਿਆ। ਵਿਛੋੜੇ ਤੋਂ ਅੱਧਾ ਘੰਟਾ ਪਹਿਲਾਂ ਹੀ ਮਨਜੀਤ ਧਨੇਰ ਹਰਦੀਪ ਕੋਲ ਬੈਠਾ ਹਾਲ ਚਾਲ ਪੁੱਛਦਾ ਗਿਆ ਸੀ । ਉਦੋਂ ਆਕਸੀਜਨ ਦੇ ਸਿਲੰਡਰ ਲੱਗੇ ਹੋਏ ਸਨ। ਆਖਰੀ ਵੇਰ ਉਸ ਨੇ ਬੇਟੇ ਕੁਲਵੰਤ ਨੂੰ ਕਿਹਾ ” ਕਾਂਤੇ ਮੇਰੇ ਕੋਲ ਆ, ਮੈਨੂੰ ਘੁੱਟ ਕੇ ਜੱਫੀ ਪਾ। ਜੱਫੀ ਡਰਦਿਆਂ ਡਰਦਿਆਂ ਪਾਈ ਤਾਂ ਕਹਿੰਦਾ ਯਾਰ ਐਂ ਕਿਓਂ ਕਰਦੈਂ ਘੁੱਟ ਕੇ ਪਾ। ਪਾਪਾ ਘੁੱਟ ਕੇ ਪਾਉਣ ਨਾਲ ਤਕਲੀਫ ਹੋਊ ਥੋਨੂੰ। ਕਹਿੰਦਾ ਕੋਈ ਨੀ, ਤੂੰ ਪਾ। ਘੁੱਟ ਕੇ ਜੱਫੀ ਪਾਉਣ ਸਾਰ ਹੀ ਉਸ ਨੇ ਲੰਮਾ ਹੳਕਾ ਲਿਆ।ਤੇ ਨਾਲ ਹੀ ਯੋਧਾ ਬਾਂਹ ਥੱਲੇ ਸੁੱਟ ਗਿਆ। ਕਾਂਤਾ ਯਕਦਮ ਠੰਠਬਰ ਗਿਆ ਸੀ। ਸਾਨੂੰ ਰੋਂਦੇ ਕੁਰਲਾਉਂਦਿਆਂ ਨੂੰ ਸਦਾ ਸਦਾ ਲਈ ਸਾਥੀ ਹਰਦੀਪ ਅਲਵਿਦਾ ਕਹਿ ਗਿਆ। ਤਿੰਨ ਕਾਲੇ ਖੇਤੀ ਕਨੂੰਨਾਂ ਖਿਲਾਫ ਸੰਘਰਸ਼ ਚ ਬੀਮਾਰ ਹੋਏ ਹਰਦੀਪ ਗਾਲਬ ਨੂੰ ਪਰਿਵਾਰ ਤੇ ਜਥੇਬੰਦੀ ਸਮੇਤ ਦੇਸ਼ ਵਿਦੇਸ਼ ਚ ਬੈਠੇ ਹਮਦਰਦਾਂ ਨੇ ਬਚਾਉਣ ਦੀ ਬੇਹੱਦ ਅਣਥੱਕ ਕੋਸ਼ਿਸ਼ ਕੀਤੀ ਪਰ ਕਾਰਪੋਰੇਟੀ ਲੁਟੇਰੇ ਪ੍ਰਬੰਧ, ਮਨੁਖ ਖਾਣੇ ਇਸ ਰਾਜ ਭਾਗ ਨੇ ਕਿਸਾਨ ਲਹਿਰ ਦਾ ਇਕ ਅਮੁੱਲਾ ਹੀਰਾ ਸਾਥੋਂ ਖੋਹ ਲਿਆ ਹੈ। ਅਤਿਅੰਤ ਸਾਉ, ਸਨਿਮਰ, ਸਿਰੜੀ ,ਸਿਦਕਵਾਨ ਤੇ ਪ੍ਰਪੱਕ ਸਾਥੀ ਦਾ ਬੇਵਕਤ ਵਿਗੋਚਾ ਕਿਸਾਨ ਤੇ ਇਨਕਲਾਬੀ ਲਹਿਰ ਲਈ ਅਸਿਹ ਹੈ ਅਕਿਹ ਹੈ। ਇਨਕਲਾਬੀ ਆਗੂ ਵਜੋਂ ਵਿਕਸਿਤ ਹੋਏ ਹਰਦੀਪ ਗਾਲਬ ਚ ਰਾਜਨੀਤਕ ਤੋਰ ਤੇ ਹੋਣਹਾਰ ਆਗੂ ਦੀਆਂ ਪ੍ਰਬਲ ਸੰਭਾਵਨਾਵਾਂ ਮੌਜੂਦ ਸਨ।ਕਿਸਾਨ ਅੰਦੋਲਨ ਦੀ ਸਫਲਤਾ ਲਈ ਅਪਣਾ ਆਪ ਕੁਰਬਾਨ ਕਰ ਗਿਆ ਸਾਡਾ ਹਰਦੀਪ ਗਾਲਬ ਕਿਸਾਨ ਅੰਦੋਲਨ ਦਾ ਤਾਂ ਸ਼ਹੀਦ ਹੈ, ਉਹ ਇਨਕਲਾਬੀ ਲਹਿਰ ਦਾ ਵੀ ਸੂਰਮਾ ਸ਼ਹੀਦ ਹੈ। ਸ਼ਹੀਦ ਹਰਦੀਪ ਦੀ ਸ਼ਹਾਦਤ ਅਮਰ ਹੈ। 24 ਅਪ੍ਰੈਲ, 2022 ਨੂੰ 12 ਵਜੇ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੀ ਅਗਵਾਈ ‘ਚ ਹਜ਼ਾਰਾਂ ਕਿਰਤੀ ਲੋਕ ਪਿੰਡ ਗਾਲਬ ਕਲਾਂ, ਨੇੜੇ ਜਗਰਾਓਂ(ਲੁਧਿਆਣਾ) ਵਿਖੇ ਪਹੁੰਚ ਕੇ ਵਿਛੜੇ ਕਿਸਾਨ ਆਗੂ ਨੂੰ ਸ਼ਰਧਾਂਜਲੀ ਭੇਂਟ ਕਰਨਗੇ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
November 24, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 24 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

IND vs NZ 2nd Test: ਦੂਜੇ ਟੈਸਟ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ, ਇਹ ਖਿਡਾਰੀ ਹੋਇਆ ਟੀਮ ’ਚੋਂ ਬਾਹਰ

IND vs NZ 2nd Test: ਦੂਜੇ ਟੈਸਟ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ, ਇਹ ਖਿਡਾਰੀ ਹੋਇਆ ਟੀਮ ’ਚੋਂ ਬਾਹਰ

by Ranjit Singh
November 24, 2026
0

IND vs NZ 2nd Test: ਦੂਜੇ ਟੈਸਟ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ, ਇਹ ਖਿਡਾਰੀ ਹੋਇਆ ਟੀਮ ’ਚੋਂ ਬਾਹਰ -...

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ

by Ranjit Singh
November 24, 2026
0

National: ਧੁੰਦ ਕਾਰਨ ਰੇਲਵੇ ਦਾ ਵੱਡਾ ਫ਼ੈਸਲਾ, 1 ਦਸੰਬਰ ਤੋਂ ਕਈ ਟਰੇਨਾਂ ਰੱਦ - 28 ਫਰਵਰੀ 2027 ਤੱਕ ਰਹੇਗਾ ਪ੍ਰਭਾਵ...

Big News: ਵੱਡੇ ਭਾਈ ਦੀ ਭੂਮਿਕਾ ‘ਚ ਹੀ ਰਹੇਗਾ ਸ਼੍ਰੋਮਣੀ ਅਕਾਲੀ ਦਲ : ਅਮਿਤ ਸ਼ਾਹ

Big News: ਵੱਡੇ ਭਾਈ ਦੀ ਭੂਮਿਕਾ ‘ਚ ਹੀ ਰਹੇਗਾ ਸ਼੍ਰੋਮਣੀ ਅਕਾਲੀ ਦਲ : ਅਮਿਤ ਸ਼ਾਹ

by Ranjit Singh
November 24, 2026
0

Big News: ਵੱਡੇ ਭਾਈ ਦੀ ਭੂਮਿਕਾ 'ਚ ਹੀ ਰਹੇਗਾ ਸ਼੍ਰੋਮਣੀ ਅਕਾਲੀ ਦਲ : ਅਮਿਤ ਸ਼ਾਹ ਨਵੀਂ ਦਿੱਲੀ, 24 ਨਵੰਬਰ 2026...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

‘ਮੈਨੂੰ ਖ਼ੁਸ਼ੀ ਹੈ ਕਿ ਸ਼੍ਰੋਮਣੀ ਅਕਾਲੀ ਦਲ NDA ਪਰਿਵਾਰ ‘ਚ ਵਾਪਸ ਪਰਤਿਆ’ – ਗਠਜੋੜ ‘ਤੇ PM ਮੋਦੀ ਦਾ ਵੱਡਾ ਬਿਆਨ

‘ਮੈਨੂੰ ਖ਼ੁਸ਼ੀ ਹੈ ਕਿ ਸ਼੍ਰੋਮਣੀ ਅਕਾਲੀ ਦਲ NDA ਪਰਿਵਾਰ ‘ਚ ਵਾਪਸ ਪਰਤਿਆ’ – ਗਠਜੋੜ ‘ਤੇ PM ਮੋਦੀ ਦਾ ਵੱਡਾ ਬਿਆਨ

by Jaspreet Kaur
November 24, 2026
0

'ਮੈਨੂੰ ਖ਼ੁਸ਼ੀ ਹੈ ਕਿ ਸ਼੍ਰੋਮਣੀ ਅਕਾਲੀ ਦਲ NDA ਪਰਿਵਾਰ 'ਚ ਵਾਪਸ ਪਰਤਿਆ' - ਗਠਜੋੜ 'ਤੇ PM ਮੋਦੀ ਦਾ ਵੱਡਾ ਬਿਆਨ...

Most Popular

Punjab News:ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 305ਵਾਂ ਦਿਨ: ਪੰਜਾਬ ਪੁਲਿਸ ਵੱਲੋਂ 570 ਥਾਵਾਂ ’ਤੇ ਛਾਪੇਮਾਰੀ; 219 ਵਿਅਕਤੀ ਕਾਬੂ

Punjab News:ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 305ਵਾਂ ਦਿਨ: ਪੰਜਾਬ ਪੁਲਿਸ ਵੱਲੋਂ 570 ਥਾਵਾਂ ’ਤੇ ਛਾਪੇਮਾਰੀ; 219 ਵਿਅਕਤੀ ਕਾਬੂ

by Wishavwarta
3 days ago
0

*ਪੁਲਿਸ ਟੀਮਾਂ ਨੇ 189 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਵੀ ਕੀਤੀ* ਲੋਕ, ’ਐਂਟੀ-ਗੈਂਗਸਟਰ ਹੈਲਪਲਾਈਨ’ ਨੰਬਰ 93946-93946 ’ਤੇ ਗੁਪਤ ਰੂਪ ਵਿੱਚ ਕਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 