ਇਨਕਮ ਟੈਕਸ ਰਿਟਰਨ ਦੀ ਤਰੀਕ ਵਧਾਈ ਗਈ
ਹੁਣ ਤੁਸੀਂ ਇਸ ਤਰੀਕ ਤੱਕ ਆਮਦਨ ਟੈਕਸ ਰਿਟਰਨ ਕਰ ਸਕਦੇ ਹੋ ਜਮ੍ਹਾਂ

ਨਵੀਂ ਦਿੱਲੀ, 10ਸਤੰਬਰ(ਵਿਸ਼ਵ ਵਾਰਤਾ)ਹੁਣ ਤੁਸੀਂ ਵਿੱਤੀ ਸਾਲ 2020-21 ਲਈ 31 ਦਸੰਬਰ ਤਕ ਇਨਕਮ ਟੈਕਸ ਰਿਟਰਨ (ਆਈਟੀਆਰ) ਦਾਖਲ ਕਰ ਸਕੋਗੇ। ਸਰਕਾਰ ਨੇ ਰਿਟਰਨ ਭਰਨ ਦੀ ਆਖ਼ਰੀ ਤਰੀਕ 30 ਸਤੰਬਰ ਤੋਂ ਵਧਾ ਕੇ 31 ਦਸੰਬਰ ਕਰ ਦਿੱਤੀ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਰ ਨਾਲ ਜਾਂ ਸੋਧੇ ਹੋਏ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ ਵੀ 31 ਜਨਵਰੀ 2022 ਤੋਂ ਵਧਾ ਕੇ 31 ਮਾਰਚ 2022 ਕਰ ਦਿੱਤੀ ਗਈ ਹੈ।






















