ਇਤਿਹਾਸਕ ਦਮੜੀ ਸ਼ੋਭਾ ਯਾਤਰਾ ਚੂਹੜਵਾਲੀ ਤੋਂ ਹਰਿਦੁਆਰ ਲਈ ਸ਼ਾਨੋ-ਸ਼ੌਕਤ ਨਾਲ ਹੋਈ ਰਵਾਨਾ
ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ,ਆਦਿ ਧਰਮ ਸਾਧੂ ਸਮਾਜ,ਆਦਿ ਧਰਮ ਮਿਸ਼ਨ,ਸਿੱਖ ਸੰਪ੍ਰਦਾਵਾਂ,ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਭਰੀ ਹਾਜਰੀ
ਹੁਸ਼ਿਆਰਪੁਰ 2 ਅਪ੍ਰੈਲ ( ਵਿਸ਼ਵ ਵਾਰਤਾ ) ਇਤਿਹਾਸਕ ਦਮੜੀ ਸ਼ੋਭਾ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ [ਰਜਿ.] ਪੰਜਾਬ ਦੀ ਦੇਖ ਰੇਖ ਹੇਠ ਅਰਦਾਸ ਤੋਂ ਉਪਰੰਤ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ [ਰਜਿ.] ਸੀ ਬੀ ਐਸ ਈ ਚੂਹੜਵਾਲੀ ਆਦਮਪੁਰ ਜਿਲਾ [ਜਲੰਧਰ] ਤੋਂ ਆਰੰਭ ਹੋਈ,ਜਿਸ ਵਿੱਚ ਪੰਜਾਬ ਤੋਂ ਇਲਾਵਾ ਜੰਮੂ, ਦਿੱਲੀ, ਪਠਾਨਕੋਟ,ਮਾਲਵਾ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ।ਸੁੰਦਰ ਪਾਲਕੀ ਸਾਹਿਬ ਦੇ ਨਾਲ ਵਿਸ਼ੇਸ ਗੱਡੀਆਂ ਦਾ ਕਾਫਲਾ ਸੰਗਤਾਂ ਲਈ ਮਨਮੋਹਕ ਦ੍ਰਿਸ਼ ਪੈਦਾ ਕਰ ਰਿਹਾ ਸੀ।ਇਹ ਸ਼ੋਭਾ ਯਾਤਰਾ ਜੰਡੂ ਸਿੰਘ,ਰਾਮਾ ਮੰਡੀ,ਫਗਵਾੜਾ, ਗਰਾਇਆਂ, ਫਿਲੌਰ,ਲੁਧਿਆਣਾ,ਖੰਨਾ,ਅੰਬਾਲਾ,ਯਮੁਨਾ ਨਗਰ ਬਾਈਪਾਸ ਸਹਾਰਨਪੁਰ,ਭਗਵਾਨਪੁਰ ਤੋਂ ਹਰਿਦੁਆਰ ਸ੍ਰੀ ਗੁਰੂ ਰਵਿਦਾਸ ਘਾਟ ਜਟਵਾੜਾ ਪੁਲ ਤੋਂ ਹੁੰਦੇ ਹੋਏ ਸ੍ਰੀ ਗੁਰੂ ਰਵਿਦਾਸ ਯਾਦਗਾਰੀ ਗੇਟ ਭਗਵਾਨ ਰਵਿਦਾਸ ਆਸ਼ਰਮ ਬੇਗਮਪੁਰਾ,ਨਿਰਮਲਾ ਛਾਉਣੀ ਪਹੁੰਚੇਗੀ।ਇਸ ਸਮੇਂ ਚੇਅਰਮੈਨ ਸੰੰਤ ਸਰਵਣ ਦਾਸ ਬੋਹਣ,ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੋੜੇ ਪ੍ਰਧਾਨ,ਸੰਤ ਇੰਦਰ ਦਾਸ ਸੇਖੇ ਜਨਰਲ ਸਕੱਤਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 3 ਅਪ੍ਰੈਲ ਨੂੰ ਸਵੇਰੇ 10 ਵਜੇ ਸੰਗਤਾਂ ਸ਼ਾਹੀ ਇਸ਼ਨਾਨ ਕਰਨਗੀਆਂ ਅਤੇ 4 ਅਪ੍ਰੈਲ ਨੂੰ ਸਵੇਰੇ 9 ਵਜੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਸੰਤ ਸਮਾਗਮ,ਗੁਰਮਤਿ ਵਿਚਾਰਾਂ ਅਤੇ ਕੀਰਤਨ ਦੇ ਦੀਵਾਨ ਸਜਾਏ ਜਾਣਗੇ।ਇਸ ਸਮੇਂ ਸੁਸਾਇਟੀ ਦੇ ਸੰਤ ਮਹਾਂਪੁਰਸ਼ ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ, ਸੰਤ ਪਰਮਜੀਤ ਦਾਸ ਕੈਸ਼ੀਅਰ,ਸੰਤ ਬਲਵੰਤ ਸਿੰਘ ਡੀਂਗਰੀਆਂ ਮੀਤ ਪ੍ਰਧਾਨ,ਮਹੰਤ ਪ੍ਰਸ਼ੋਤਮ ਲਾਲ ਸਹਾਇਕ ਕੈਸ਼ੀਅਰ,ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ [ਰਜਿ.] ਭਾਰਤ,ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ,ਸੰਤ ਜਸਵੰਤ ਦਾਸ ਰਾਵਲਪਿੰਡੀ,ਜਥੇਦਾਰ ਬਾਬਾ ਗੁਰਦੇਵ ਸਿੰਘ ਮੁੱਖੀ ਸਾਹਿਬਜਾਦਾ ਅਜੀਤ ਸਿੰਘ ਨਿਹੰਗ ਸਿੰਘ ਜਥੇਬੰਦੀ[ਬਜਵਾੜਾ], ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ ਸਾਹਿਬ ,ਸੰਤ ਰਮੇਸ਼ ਦਾਸ ਸ਼ੇਰਪੁਰ ਢੱਕੋਂ,ਸੰਤ ਕਿਰਪਾਲ ਦਾਸ ਭਾਰਟਾ,ਸੰਤ ਰਜੇਸ਼ ਦਾਸ ਬਜਵਾੜਾ,ਸ਼ੰਤੋਸ ਕੁਮਾਰੀ ਪ੍ਰਧਾਨ ਨਾਰੀ ਫਾਊਡੇਂਸ਼ਨ ਭਾਰਤ,ਸੰਤ ਬੀਬੀ ਕੁਲਦੀਪ ਕੌਰ ਮਹਿਨਾ,ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ,ਸੰਤ ਕੁਲਦੀਪ ਦਾਸ ਬਸੀ ਮਰੂਫ,ਸੰਤ ਮਨਜੀਤ ਦਾਸ ਵਿਛੋਹੀ,ਸੰਤ ਮੋਹਣ ਦਾਸ,ਸੰਤ ਪ੍ਰਮੇਸ਼ਵਰੀ ਦਾਸ,ਚੌਧਰੀ ਸ਼ੰਤੋਖ ਸਿੰਘ ਐਮ ਪੀ,ਪਰਵੀਨ ਵੈਰੀ ਐਮ ਐਲ ਏ,ਚੌਧਰੀ ਵਿਕਰਮਜੀਤ ਸਿੰਘ,ਪਵਨ ਟੀਨੂੰ ਐਮ ਐਲ ਏ,,ਗਿਆਨ ਚੰਦ ਦੀਵਾਲੀ ਮੈਂਬਰ ਐਸ ਕਮਿਸ਼ਨ,ਬਲਕਾਰ ਸਿੰਘ ਏ ਆਈ ਜੀ,ਜਗਮੋਹਣ ਸਿੰਘ ਡੀ ਸੀ ਪੀ ਲਾਅ ਐਡ ਆਰਡਰ,ਕਰਤਾਰ ਸਿੰਘ ਵਰਲਡ ਚੈਪੀਅਨ,ਜਥੇਦਾਰ ਨਰਿੰਦਰ ਸਿੰਘ,ਸੋਹਣ ਲਾਲ ਚੇਅਰਮੈਨ ਇੰਮਪਰੂਵਮੈਂਟ ਟ੍ਰਸਟ ਫਗਵਾੜਾ ਆਦਿ ਹਾਜਰ ਸਨ।