ਇਤਿਹਾਸਕ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਇਆ ਟਕਰਾਅ
ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਚਲਾਏ ਹੰਝੂ ਗੈਸ ਦੇ ਗੋਲੇ

ਨਵੀਂ ਦਿੱਲੀ,26ਜਨਵਰੀ(ਵਿਸ਼ਵ ਵਾਰਤਾ)- ਇਤਿਹਾਸਕ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਟਰੈਕਟਰ ਪਰੇਡ ਦੇ ਚਲਦੇ ਦਿੱਲੀ ਦੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਵਿਖੇ ਅੰਦੋਲਨਕਾਰੀ ਕਿਸਾਨ ਪੁਲਿਸ ਵੱਲੋਂ ਲਿਆਂਦੀਆਂ ਗਈਆਂ ਵਾਟਰ ਕੈਨਨਾਂ ਤੇ ਚੜ ਗਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਕ ਜਥਾ ਦਿੱਲੀ ਦੇ ਕਰਨੈਲ ਬਾਈਪਾਸ ਤੋਂ ਅੱਗੇ ਵਧਣ ਲੱਗਾ ਤਾਂ ਦਿੱਲੀ ਪੁਲਿਸ ਦੁਆਰਾ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਚਲਾਏ ਗਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂੰ ਨੇ ਕਿਹਾ ਹੈ ਕਿ ਅਸੀਂ ਰਿੰਗ ਰੋਡ ਵੱਲ ਵਧਣਾ ਹੈ ਪੁਲਿਸ ਸਾਨੂੰ ਰੋਕ ਰਹੀ ਹੈ। ਕਿਸਾਨ ਸ਼ਾਂਤੀਪੂਰਵਕ ਪਰੇਡ ਕੱਢ ਰਹੇ ਹਨ। ਅੱਗੇ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਜਿਸ ਰੋਡ ਤੇ ਉਹਨਾਂ ਨੂੰ ਪਰੇਡ ਕੱਢਣ ਲਈ ਇਜ਼ਾਜ਼ਤ ਦਿੱਤੀ ਹੈ, ਉਹ ਸਾਨੂੰ ਮਨਜ਼ੂਰ ਨਹੀਂ ਹੈ।






















