ਇਤਿਹਾਸਕ ਕਿਸਾਨ ਅੰਦੋਲਨ 50ਵੇਂ ਦਿਨ ਵਿੱਚ ਸ਼ਾਮਲ
ਕਿਸਾਨ ਨੇਤਾਵਾਂ ਦਾ ਐਲਾਨ
ਲਾਲ ਕਿਲ੍ਹੇ ਤੇ ਨਹੀਂ ਸਿਰਫ ਦਿੱਲੀ ਬਾਰਡਰ ਤੇ ਕਰਨਗੇ ਟਰੈਕਟਰ ਮਾਰਚ
ਟਰੈਕਟਰ ਮਾਰਚ ਵਿੱਚ ਸ਼ਾਮਲ ਨਾ ਹੋਣ ਤੇ ਲੱਗੇਗਾ ਜ਼ੁਰਮਾਨਾ

ਚੰਡੀਗੜ੍ਹ, 14ਜਨਵਰੀ(ਵਿਸ਼ਵ ਵਾਰਤਾ) – ਇਤਿਹਾਸਕ ਕਿਸਾਨ ਅੰਦੋਲਨ ਅੱਜ 50ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਦਿੱਲੀ ਦੀਆਂ ਸਰਹੱਦਾਂ ਦੇ ਕਿਸਾਨ ਲਗਾਤਾਰ ਡਟੇ ਹੋਏ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਵਿਚਕਾਰ ਵਿਰੋਧ ਜਾਰੀ ਹੈ। ਸੁਪਰੀਮ ਕੋਰਟ ਦੀ ਕਮੇਟੀ ਵਾਲੇ ਫੈਸਲੇ ਤੇ ਕਿਸਾਨ ਜੱਥੇਬੰਦੀਆਂ ਸੰਤੁਸ਼ਟ ਨਜ਼ਰ ਨਹੀਂ ਆ ਰਹੀਆਂ ਹਨ। ਅੱਜ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਟਰੈਕਟਰ ਮਾਰਚ ਲਾਲ ਕਿਲ੍ਹੇ ਤੇ ਨਹੀਂ ਬਲਕਿ ਦਿੱਲੀ ਬਾਰਡਰ ਤੇ ਹੀ ਕਰਨਗੇ। ਪੰਜਾਬ ਦੇ ਦੋ ਪਿੰਡਾਂ ਨੇ ਟਰੈਕਟਰ ਮਾਰਚ ਵਿੱਚ ਸ਼ਾਮਲ ਨਾ ਹੋਣ ਵਾਲੇ ਲੋਕਾਂ ਤੇ ਜ਼ੁਰਮਾਨਾ ਲਗਾਉਣ ਦਾ ਐਲਾਨ ਕੀਤਾ ਹੈ। ਇਹ ਪਿੰਡ ਹਨ-ਮੋਗਾ ਦਾ ਰਾਉਕ ਕਲਾਂ ਅਤੇ ਸੰਗਰੂਰ ਦਾ ਭੱਲਰਹੇੜੀ।






















