ਇਤਿਹਾਸਕ ਕਿਸਾਨ ਅੰਦੋਲਨ 38 ਵੇਂ ਦਿਨ ਵਿੱਚ ਦਾਖਲ
ਕੜਾਕੇ ਦੀ ਠੰਢ ਤੇ ਮੀਂਹ ਦੇ ਬਾਵਜੂਦ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਡਟੇ
ਬਜ਼ੁਰਗ,ਨੌਜਵਾਨ, ਔਰਤਾਂ ਤੇ ਬੱਚੇ ਸਭ ਵੱਧ-ਚੜ੍ਹ ਕੇ ਪਾ ਰਹੇ ਹਨ ਹਿੱਸਾ
ਨਵੇਂ ਬਣੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਮੰਗ ਤੇ ਬਜ਼ਿੱਦ ਹਨ ਕਿਸਾਨ
4ਜਨਵਰੀ ਨੂੰ 7ਗੇੜ ਦੀ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਤੋਂ ਜ਼ਿਆਦਾ ਆਸਵੰਦ ਨਹੀਂ ਕਿਸਾਨ ਆਗੂ
ਕਿਸਾਨ ਆਗੂਆਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ
ਚਾਰ ਜਨਵਰੀ ਦੀ ਮੀਟਿੰਗ ਵਿੱਚ ਜੇ ਕੋਈ ਹੱਲ ਨਾ ਨਿਕਲਿਆ ਤਾਂ ਅੰਦੋਲਨ ਨੂੰ ਕੀਤਾ ਜਾਵੇਗਾ ਹੋਰ ਤੇਜ਼
6ਜਨਵਰੀ ਨੂੰ ਦਿੱਲੀ ਨੂੰ ਜੋੜਦੀ ਇਕ ਹੋਰ ਹਾਈਵੇ ਨੂੰ ਕੀਤਾ ਜਾਵੇਗਾ ਜਾਮ
ਲੋਹੜੀ ਵਾਲੇ ਦਿਨ ਵੱਖਰੀ ਤੌਰ ਤੇ ਮਨਾਇਆ ਜਾਵੇਗਾ ਤਿਉਹਾਰ
18 ਜਨਵਰੀ ਨੂੰ ਮਹਿਲਾ ਦਿਵਸ ਤੌਰ ਤੇ ਮਨਾਉਣ ਦਾ ਫੈਸਲਾ
23 ਜਨਵਰੀ ਨੂੰ ਪੂਰੇ ਦੇਸ਼ ਭਰ ਵਿੱਚ ਮੁਜ਼ਹਾਰਾ ਤੇ ਘਿਰਾਓ ਕਰਨਗੇ ਕਿਸਾਨ
26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਤੇ ਟਰੈਕਟਰਾਂ ਰਾਹੀਂ ਮਨਾਉਣਗੇ ਗਣਤੰਤਰ ਦਿਵਸ
ਕਿਸਾਨ ਅੰਦੋਲਨ ਅੱਗੇ ਦੀ ਤਰ੍ਹਾਂ ਪੂਰਣ ਸ਼ਾਂਤ ਮਈ ਹੋਵੇਗਾ-ਕਿਸਾਨ ਆਗੂ
ਚੰਡੀਗੜ੍ਹ,2ਜਨਵਰੀ(ਵਿਸ਼ਵ ਵਾਰਤਾ ਡੈਸਕ)-ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਇਤਿਹਾਸਕ ਕਿਸਾਨ ਅੰਦੋਲਨ 38ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।ਕੜਾਕੇ ਦੀ ਠੰਢ ਅਤੇ ਮੀਂਹ ਵਾਲਾ ਮੌਸਮ ਬਣਨ ਦੇ ਬਾਵਜੂਦ ਕਿਸਾਨਾਂ ਦੇ ਉਤਸ਼ਾਹ ਵਿਚ ਕੋਈ ਵੀ ਢਿੱਲ ਨਜ਼ਰ ਨਹੀਂ ਆ ਰਹੀ। ਅੰਦੋਲਨ ਵਿੱਚ ਸਭ ਵਰਗਾਂ ਦੇ ਬਜ਼ੁਰਗ, ਨੌਜਵਾਨ, ਔਰਤਾਂ ਅਤੇ ਬੱਚੇ ਵੱਧ-ਚੜ੍ਹ ਕੇ ਹਿੱਸਾ ਪਾ ਰਹੇ ਹਨ। ਅੰਦੋਲਨਕਾਰੀਆਂ ਦੀ ਮੁੱਖ ਮੰਗ ਇਹ ਹੈ ਕਿ ਨਵੇਂ ਬਣਾਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਤੁਰੰਤ ਰੱਦ ਕਰੇ। ਇਸ ਤੋਂ ਘੱਟ ਕੋਈ ਸਮਝੋਤਾ ਨਹੀਂ ਕੀਤਾ ਜਾਵੇਗਾ।
ਕੇਂਦਰ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਦੀ 7ਵੇਂ ਗੇੜ ਦੀ ਮੀਟਿੰਗ ਚਾਰ ਜਨਵਰੀ ਨੂੰ ਹੋਣੀ ਤਹਿ ਹੋਈ ਹੈ, ਪਰ ਕਿਸਾਨ ਆਗੂ ਇਸ ਮੀਟਿੰਗ ਸੰਬੰਧੀ ਕੋਈ ਜ਼ਿਆਦਾ ਆਸਵੰਦ ਨਹੀਂ ਹਨ। ਇਸੇ ਕਰਕੇ ਅੱਜ ਕਿਸਾਨ ਜੱਥੇਬੰਦੀਆਂ ਦੀ ਬਣਾਈ ਗਈ 7ਮੈਂਬਰੀ ਕਮੇਟੀ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ਲੈਂਦਿਆਂ ਐਲਾਨ ਕੀਤਾ ਕਿ ਕਿਸਾਨ 6ਜਨਵਰੀ ਨੂੰ ਕੁੰਡਲੀ-ਮਾਨੇਸਰ-ਪਲਵਲ ਹਾਈਵੇਅ ਨੂੰ ਜਾਮ ਕਰਨਗੇ। ਉਹਨਾਂ ਨੇ ਕਿਹਾ ਕਿ ਅਗਲੇ ਪੰਦਰਵਾੜੇ ਦੌਰਾਨ ਪੂਰੇ ਦੇਸ਼ ਭਰ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਮੁਜ਼ਾਹਰੇ ਅਤੇ ਘਿਰਾਓ ਕੀਤੇ ਜਾਣਗੇ। ਉਹਨਾਂ ਦੱਸਿਆ ਕਿ 13 ਜਨਵਰੀ ਲੋਹੜੀ ਵਾਲੇ ਦਿਨ ਨਵੇਂ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ। ਜਦ ਕਿ 18 ਜਨਵਰੀ ਮਹਿਲਾ ਕਿਸਾਨ ਦਿਵਸ ਵੱਜੋਂ ਮਨਾਇਆ ਜਾਵੇਗਾ। 23 ਜਨਵਰੀ ਨੂੰ ਕਿਸਾਨ ਪੂਰੇ ਦੇਸ਼ ਦੇ ਰਾਜਪਾਲ ਭਵਨਾਂ ਦਾ ਘਿਰਾਓ ਕਰਨਗੇ ਉਹਨਾਂ ਇਹ ਵੀ ਐਲਾਨ ਕੀਤਾ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰਾਂ ਤੇ ਦਿੱਲੀ ਵਿੱਚ ਦਾਖਲ ਹੋ ਕੇ ਗਣਤੰਤਰ ਦਿਵਸ ਮਨਾਉਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਪੂਰਨ ਸ਼ਾਂਤ ਮਈ ਚੱਲੇਗਾ ਜਿਸ ਤਰ੍ਹਾਂ ਕਿ ਅੱਜ ਤੱਕ ਚਲਦਾ ਆਇਆ ਹੈ।