• Latest
  • Trending
ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਵੱਲੋਂ ਲੁਧਿਆਣਾ ਵਿਖੇ ਤ੍ਰੈਮਾਸਿਕ ਪੱਤਰ  ਪਰਵਾਸ ਦਾ ਵਿਸ਼ੇਸ਼ ਅੰਕ ਲੋਕ ਅਰਪਨ

ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਵੱਲੋਂ ਲੁਧਿਆਣਾ ਵਿਖੇ ਤ੍ਰੈਮਾਸਿਕ ਪੱਤਰ  ਪਰਵਾਸ ਦਾ ਵਿਸ਼ੇਸ਼ ਅੰਕ ਲੋਕ ਅਰਪਨ

6 years ago
Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

1 hour ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

9 hours ago
ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

11 hours ago
ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

12 hours ago
ਭਾਈ ਦੂਜ ‘ਤੇ ‘ਨਮੋ ਭਾਰਤ’ ਰੇਲ ਗੱਡੀਆਂ 32 ਵਾਧੂ ਫੇਰੇ ਲਗਾਉਣਗੀਆਂ

ਭਾਈ ਦੂਜ ‘ਤੇ ‘ਨਮੋ ਭਾਰਤ’ ਰੇਲ ਗੱਡੀਆਂ 32 ਵਾਧੂ ਫੇਰੇ ਲਗਾਉਣਗੀਆਂ

12 hours ago
ਬਿਹਾਰ: ਪ੍ਰਧਾਨ ਮੰਤਰੀ ਮੋਦੀ ਦੇ 21 ਨਵੰਬਰ ਦੇ ਦੌਰੇ ਲਈ NDA ਵੱਲੋਂ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ

ਬਿਹਾਰ: ਪ੍ਰਧਾਨ ਮੰਤਰੀ ਮੋਦੀ ਦੇ 21 ਨਵੰਬਰ ਦੇ ਦੌਰੇ ਲਈ NDA ਵੱਲੋਂ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ

12 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

12 hours ago
ਪੰਜਾਬ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ

ਪੰਜਾਬ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ

13 hours ago
ਗੁਜਰਾਤ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀ ਅਤੇ ਸ਼ਹਿਰੀ ਸਿਹਤ ਕੇਂਦਰ ਦਾ ਕੀਤਾ ਉਦਘਾਟਨ

ਗੁਜਰਾਤ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀ ਅਤੇ ਸ਼ਹਿਰੀ ਸਿਹਤ ਕੇਂਦਰ ਦਾ ਕੀਤਾ ਉਦਘਾਟਨ

13 hours ago
ਦਿੱਲੀ : ਦੀਵਾਲੀ ਦੌਰਾਨ AIIMS ਵਿੱਚ ਸੜਨ ਦੇ 42 ਮਾਮਲੇ ਸਾਹਮਣੇ ਆਏ; 11 ਮਰੀਜ਼ ਗੰਭੀਰ ਰੂਪ ਵਿੱਚ ਜ਼ਖ਼ਮੀ

ਦਿੱਲੀ : ਦੀਵਾਲੀ ਦੌਰਾਨ AIIMS ਵਿੱਚ ਸੜਨ ਦੇ 42 ਮਾਮਲੇ ਸਾਹਮਣੇ ਆਏ; 11 ਮਰੀਜ਼ ਗੰਭੀਰ ਰੂਪ ਵਿੱਚ ਜ਼ਖ਼ਮੀ

13 hours ago
ਪ੍ਰਧਾਨ ਮੰਤਰੀ ਮੋਦੀ ਦਿੱਲੀ ਵਿੱਚ ‘Kisan Tak Bharat Agriculture Conference 2026’ ਨੂੰ ਕਰਨਗੇ ਸੰਬੋਧਨ 

ਪ੍ਰਧਾਨ ਮੰਤਰੀ ਮੋਦੀ ਦਿੱਲੀ ਵਿੱਚ ‘Kisan Tak Bharat Agriculture Conference 2026’ ਨੂੰ ਕਰਨਗੇ ਸੰਬੋਧਨ 

14 hours ago
ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਖੇਤਾਂ ਵਿੱਚ ਅੱਗ ਲੱਗਣ ਦੀਆਂ 1,152 ਘਟਨਾਵਾਂ ਦਰਜ

ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਖੇਤਾਂ ਵਿੱਚ ਅੱਗ ਲੱਗਣ ਦੀਆਂ 1,152 ਘਟਨਾਵਾਂ ਦਰਜ

14 hours ago
Hindi News
English News
Tuesday, November 10, 2026
No Result
View All Result
17 °c
Chandigarh
22 ° Wed
23 ° Thu
23 ° Fri
24 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਵੱਲੋਂ ਲੁਧਿਆਣਾ ਵਿਖੇ ਤ੍ਰੈਮਾਸਿਕ ਪੱਤਰ  ਪਰਵਾਸ ਦਾ ਵਿਸ਼ੇਸ਼ ਅੰਕ ਲੋਕ ਅਰਪਨ

April 7, 2021
in ਖਬਰਾਂ, ਪੰਜਾਬ, ਲੁਧਿਆਣਾ
ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਵੱਲੋਂ ਲੁਧਿਆਣਾ ਵਿਖੇ ਤ੍ਰੈਮਾਸਿਕ ਪੱਤਰ  ਪਰਵਾਸ ਦਾ ਵਿਸ਼ੇਸ਼ ਅੰਕ ਲੋਕ ਅਰਪਨ
ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਵੱਲੋਂ ਲੁਧਿਆਣਾ ਵਿਖੇ ਤ੍ਰੈਮਾਸਿਕ ਪੱਤਰ  ਪਰਵਾਸ ਦਾ ਵਿਸ਼ੇਸ਼ ਅੰਕ ਲੋਕ ਅਰਪਨ
ਜੀ ਜੀ ਐੱਨ ਖਾਲਸਾ ਕਾਲਿਜ ਵੱਲੋਂ ਦਲਜਿੰਦਰ ਰਹਿਲ ਦਾ ਸਨਮਾਨ
ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਵੱਲੋਂ ਲੁਧਿਆਣਾ ਵਿਖੇ ਤ੍ਰੈਮਾਸਿਕ ਪੱਤਰ  ਪਰਵਾਸ ਦਾ ਵਿਸ਼ੇਸ਼ ਅੰਕ ਲੋਕ ਅਰਪਨ

ਲੁਧਿਆਣਾ,7 ਅਪੈ੍ਰਲ (ਰਾਜਕੁਮਾਰ ਸ਼ਰਮਾ) ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਸੁਯੋਗ ਅਗਵਾਈ ਅਧੀਨ ਤ੍ਰੈ ਮਾਸਿਕ ਪੱਤਿ੍ਕਾ ਪਰਵਾਸ ਦਾ ਨਵਾਂ ਅੰਕ ਲੋਕ ਅਰਪਨ  ਕੀਤਾ ਗਿਆ।

ਔਨਲਾਈਨ ਐਡੀਸ਼ਨ ਨੂੰ ਜਾਰੀ ਕਰਦਿਆਂ ਇਟਲੀ ਤੋਂ ਆਏ ਪੰਜਾਬੀ ਕਵੀ ਤੇ ਯੋਰਪੀਨ ਸਾਹਿੱਤ ਸੰਸਥਾਵਾਂ ਦੇ ਪ੍ਰਤੀਨਿਧ ਦਲਜਿੰਦਰ ਰਹਿਲ ਨੇ ਕਿਹਾ ਕਿ ਅੱਜ ਸਮੁੱਚਾ ਵਿਸ਼ਵ ਭਾਵੇਂ ਫਿਰ ਦੋਬਾਰਾ ਕਰੋਨਾ ਨਾਂ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਪਰ ਇਸ ਦੇ ਬਾਵਜੂਦ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਨੇ ਆਪਣੀਆਂ ਸਰਗਰਮੀਆਂ ਦੀ ਲਗਾਤਾਰਤਾ ਨਹੀਂ ਟੁੱਟਣ ਦਿੱਤੀ। ਇਹ ਮੁਬਾਰਕਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮੈਗਜ਼ੀਨ ਦੇ ਪ੍ਰਕਾਸ਼ਨ ਨਾਲ ਸਮੁੱਚੇ ਗਲੋਬ ਤੇ ਵੱਸਦੇ ਲਿਖਾਰੀਆਂ ਨੂੰ ਸਾਂਝਾ ਪਲੈਟਫਾਰਮ ਮਿਲਿਆ ਹੈ। ਉਨ੍ਹਾਂ ਡਾ: ਐੱਸ ਪੀ ਸਿੰਘ ਤੇ ਕਾਲਿਜ ਸਟਾਫ਼ ਨੂੰ ਇਸ ਸ਼ੁਭ ਕਾਰਜ ਲਈ ਮੁਬਾਰਕ ਦਿੱਤੀ।
ਇਸ ਮੌਕੇ ਬੋਲਦਿਆਂ ਡਾ: ਐੱਸ ਪੀ ਸਿੰਘ ਨੇ ਕਿਹਾ ਕਿ ਬਦੇਸ਼ਾਂ ਚ ਵੱਸਦੇ ਲੇਖਕ ਜਿਸ ਸ਼ਿੱਦਤ ਨਾਲ ਲਿਖ ਰਹੇ ਹਨ ਉਸ ਨੂੰ ਸਤਿਕਾਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਸਾਹਿੱਤ ਅਧਿਐਨ ਦਾ ਮਨੋਰਥ ਪਰਵਾਸੀ ਸਾਹਿੱਤ ਨੂੰ ਮੁੱਖ ਧਾਰਾ ਸਾਹਿੱਤ ਨਾਲੋਂ ਨਿਖੇੜਨਾ ਨਹੀਂ ਸਗੋਂ ਵਧੇਰੇ ਗਹੁ ਨਾਲ ਵਾਚਣ ਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ।
ਵਿਸ਼ੇਸ਼ ਮਹਿਮਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਇਸ ਮਹਾਨ ਸੰਸਥਾ ਨੇ ਹਮੇਸ਼ਾਂ ਨਿਵੇਕਲੀਆਂ ਪੈੜਾਂ ਪਾਈਆਂ ਹਨ ਜਿੰਨ੍ਹਾ ਸਦਕਾ ਮੇਰੇ ਵਰਗੇ ਅਨੇਕਾਂ ਵਿਦਿਆਰਥੀ ਪੰਜਾਬੀ ਸਾਹਿੱਤ ਤੇ ਭਾਸ਼ਾ ਨਾਲ ਉਮਰ ਲੰਮੀ ਪ੍ਰਤੀਬੱਧਤਾ ਨਿਭਾ ਸਕੇ ਹਨ। ਇਹ ਡਾ: ਐੱਸ ਪੀ ਸਿੰਘ ਤੇ ਇਸ ਕਾਲਿਜ ਦੇ ਅਧਿਆਪਕਾਂ ਦੀ ਸਿੱਖਿਆ ਦਾ ਹੀ ਅਸਰ ਹੈ। ਉਨ੍ਹਾਂ ਦਲਜਿੰਦਰ ਰਹਿਲ ਦੀ ਸ਼ਖਸੀਅਤ ਤੇ ਸਾਹਿੱਤ ਸਾਧਨਾ ਬਾਰੇ ਵੀ ਜਾਣਕਾਰੀ ਦਿੰਦਿਆਂ ਉਸ ਦਾ ਸਵਾਗਤ ਕੀਤਾ।
ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਕਰੋਨਾ ਕਾਲ ਨੇ ਸਾਨੂੰ ਬਦਲਵੇਂ ਸੰਚਾਰ ਮਾਧਿਅਮਾਂ ਨਾਲ ਜੋੜ ਕੇ ਵਿਸ਼ਵ ਨਾਗਰਿਕ ਬਣਾ ਦਿੱਤਾ ਹੈ। ਹੁਣ ਪਰਵਾਸ ਦੀ ਪਹੁੰਚ ਸੈਂਕੜੇ ਨਹੀਂ ਹਜ਼ਾਰਾਂ ਪਾਠਕਾਂ ਤੀਕ ਹੋ ਗਈ ਹੈ।
ਜੀ. ਜੀ. ਐਨ. ਖਾਲਸਾ ਕਾਲਜ ਦੇ ਪ੍ਰਧਾਨ ਤੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੇ ਸਰਪ੍ਰਸਤ ਡਾ: ਐੱਸ ਪੀ ਸਿੰਘ ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ ਤੇ ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਤੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰੋ: ਗੁਰਭਜਨ ਗਿੱਲ ਨੇ ਦਲਜਿੰਦਰ ਰਹਿਲ ਨੂੰ ਫੁਲਕਾਰੀ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ ਤੇ
ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ: ਤੇਜਿੰਦਰ ਕੌਰ ਨੇ ਕਿਹਾ ਕਿ ਪਰਵਾਸ ਦਾ ਇਹ  ਅੰਕ ਪੰਜਾਬੀਆਂ ਤੇ ਪਰਵਾਸੀ ਪੰਜਾਬੀਆਂ ਅੰਦਰ ਪਹਿਲਾਂ ਦੀ ਤਰ੍ਹਾਂ ਹੀ ਪ੍ਰੇਮ ਭਾਈਚਾਰਾ ਕਾਇਮ ਕਰਨ ਵਿੱਚ ਵਿਸ਼ੇਸ਼ ਭੂਮਿਕਾ ਅਦਾ ਕਰੇਗਾ।
ਇਸ ਅੰਕ ਵਿੱਚ  ਕੇਵਲ ਸਿੰਘ ਨਿਰਦੋਸ਼, ਜਸਵੰਤ ਵਾਗਲਾ ,ਸਤਿਬੀਰ ਸਿੰਘ ਨੂਰ, ਅਸ਼ੋਕ ਚੌਧਰੀ, ਡਾ. ਲੋਕ ਰਾਜ, ਇੰਦਰਜੀਤ ਸਿੰਘ ਧਾਮੀ, ਦਰਸ਼ਨ ਬੁਲੰਦਵੀ, ਕਰਮ ਲੁਧਿਆਣਵੀ, ਕੇਹਰ ਸ਼ਰੀਫ਼, ਸੁਰਿੰਦਰ ਸੋਹਲ, ਜੱਗੀ ਜਗਵੰਤ ਕੌਰ ਸਿੱਧੂ, ਅਮਨਜੀਤ ਕੌਰ ਸ਼ਰਮਾ, ਕੁਲਵੰਤ ਕੌਰ ਢਿੱਲੋਂ, ਨੀਲੂ ਜਰਮਨੀ, ਮਹਿੰਦਰ ਸਿੰਘ ਪੰਜੂ ਦੀਆਂ ਕਵਿਤਾਵਾਂ
ਸੁਰਿੰਦਰ ਗੀਤ, ਜਸਤੇਜ ਸਿੱਧੂ, ਗੁਰਦੀਸ਼ ਕੌਰ ਦੀਸ਼ (ਗਰੇਵਾਲ)ਅੰਜੂਜੀਤ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਦ ਕਿ ਉੱਘੇ ਕਵੀ ਦੇਵ ਬਾਰੇ ਲੇਖ ਤੇ ਚੋਣਵੀਆਂ ਰਚਨਾਵਾਂ,ਦਰਸ਼ਨ ਗਿੱਲ: ਜੀਵਨ, ਰਚਨਾ ਤੇ ਪ੍ਰਭਾਵ: ਡਾ:  ਤੇਜਿੰਦਰ ਕੌਰ ਪਰਵਾਸੀਆਂ ਦੇ ਨਜ਼ਰੀਏ ਤੋਂ ਲੋਕ ਨਾਇਕ: ਦੁੱਲਾ ਭੱਟੀ ਲੇਖਕ ਧਰਮ ਸਿੰਘ ਗੁਰਾਇਆ (ਮੈਰੀਲੈਂਡ ) ਅਮਰੀਕਾ ਸ਼ਾਮਿਲ ਕੀਤੇ ਗਏ ਹਨ।
ਪੁਸਤਕ ਚਰਚਾ ਵਿੱਚ ਦਰਦ ਜਾਗਦਾ ਹੈ ਦੇ ਕਰਤਾ ਭੁਪਿੰਦਰ ਸਿੰਘ ਸੱਗੂ ਬਾਰੇ ਡਾ. ਉਮਿੰਦਰ ਜੌਹਲ, ਸੀਤੇ ਬੁੱਲ੍ਹਾਂ ਦਾ ਸੁਨੇਹਾ ਕਰਤਾ ਬਲਦੇਵ ਸਿੰਘ ਗਰੇਵਾਲ ਬਾਰੇ ਡਾ. ਗੁਰਮੀਤ ਸਿੰਘ ਹੁੰਦਲ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਸਮਾਗਮ ਚ ਪ੍ਰੋ: ਜਸਮੀਤ ਕੌਰ ਤੇ ਪਰਵਾਸ ਦੇ ਸਹਾਇਕ ਸੰਪਾਦਕ ਰਾਜਿੰਦਰ ਸਿੰਘ ਸੰਧੂ ਵੀ ਸ਼ਾਮਿਲ ਹੋਏ। ਪੰਜਾਬੀ ਵਿਭਾਗ ਦੇ ਅਧਿਆਪਕ ਡਾ: ਗੁਰਪ੍ਰੀਤ ਸਿੰਘ ਨੇ ਸਭ ਦਾ ਸਹਿਯੋਗ ਲਈ ਧੰਨਵਾਦ ਕੀਤਾ।
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

by Ankit
November 10, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 10-11-2026 |...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 9, 2026
0

ਚੰਡੀਗੜ੍ਹ, 9 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

by Navjot
November 9, 2026
0

  ਨਵੀਂ ਦਿੱਲੀ, 9 ਨਵੰਬਰ (ਵਿਸ਼ਵ ਵਾਰਤਾ) ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਸੋਮਵਾਰ ਨੂੰ ਨੌਕਰੀ ਲੱਭਣ ਵਾਲਿਆਂ ਨੂੰ ਨੈਸ਼ਨਲ ਕਰੀਅਰ...

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

by Navjot
November 9, 2026
0

  ਪਟਨਾ, 9 ਨਵੰਬਰ (ਵਿਸ਼ਵ ਵਾਰਤਾ) - ਪੁਲਿਸ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿੱਚ ਝੁਲਾਪੁਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

by Ankit
November 10, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 10-11-2026 |...

Most Popular

Punjab: ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ: ਦੁੱਧ ਦੀਆਂ ਕੀਮਤਾਂ ’ਚ ਵਾਧਾ

Punjab: ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ: ਦੁੱਧ ਦੀਆਂ ਕੀਮਤਾਂ ’ਚ ਵਾਧਾ

by Ranjit Singh
2 weeks ago
0

Punjab: ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ: ਦੁੱਧ ਦੀਆਂ ਕੀਮਤਾਂ ’ਚ ਵਾਧਾ ਚੰਡੀਗੜ੍ਹ, 29 ਅਕਤੂਬਰ 2026 (ਵਿਸ਼ਵ ਵਾਰਤਾ): ਤਿਉਹਾਰਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 