ਆਸਾਮ ਸਮੇਤ ਉੱਤਰ-ਪੂਰਵੀ ਭਾਰਤ ਵਿੱਚ ਭੂਚਾਲ
ਬੰਗਾਲ ਵਿੱਚ ਵੀ ਮਹਿਸੂਸ ਕੀਤੇ ਗਏ ਝਟਕੇ

ਚੰਡੀਗੜ੍ਹ ,28 ਅਪ੍ਰੈਲ(ਵਿਸ਼ਵ ਵਾਰਤਾ) –ਆਸਾਮ ਵਿੱਚ ਅੱਜ ਸਵੇਰੇ 7 ਵੱਜ ਕੇ 51 ਮਿੰਟ ਤੇ ਤੇਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾੱਰ ਸੀਸਮੋਲਾੱਜੀ ਦੀ ਰਿਪੋਰਟ ਅਨੁਸਾਰ ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਵਰਤਾ 6.4 ਸੀ। ਉੱਤਰੀ ਬੰਗਾਲ ਸਮੇਤ ਉੱਤਰ-ਪੂਰਵ ਦੇ ਹੋਰ ਕਈ ਰਾਜਾਂ ਵਿੱਚ ਵੀ ਭੂਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਆਸਾਮ ਦੇ ਤੇਜ਼ਪੁਰ ਤੋਂ 43 ਕਿਲੋਮੀਟਰ ਪੱਛਮ ਵਿੱਚ ਸੀ। ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।






















