ਆਸਾਮ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਈ ਮੁੱਠਭੇੜ
ਸੁਰੱਖਿਆ ਬਲਾਂ ਵੱਲੋਂ 6ਅੱਤਵਾਦੀ ਮਾਰੇ ਗਏ

ਚੰਡੀਗੜ੍ਹ, 23ਮਈ(ਵਿਸ਼ਵ ਵਾਰਤਾ)- ਆਸਾਮ ਰਾਈਫਲਜ਼ ਤੇ ਆਸਾਮ ਪੁਲਿਸ ਨੇ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਵਿੱਚ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ । ਇਹ ਅੱਤਵਾਦੀ ਡੀਮਾਸਾ ਨੈਸ਼ਨਲ ਲਿਬਰੇਸ਼ਨ ਆਰਮੀ ਨਾਲ ਸੰਬੰਧਿਤ ਸਨ। ਇਹ ਕਾਰਵਾਈ ਸੁਰੱਖਿਆਂ ਬਲਾਂ ਨੇ ਕਾਰਬੀ-ਐਂਗਲਾਂਗ ਜ਼ਿਲ੍ਹੇ ‘ਚ ਕੀਤੀ ਹੈ।






















