ਬਲਾਚੌਰ, 11 ਜੁਲਾਈ (ਵਿਸ਼ਵ ਵਾਰਤਾ)-ਦੁਨੀਆਂ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਫਤਿਹ ਵਿੱਚ ਮੂਹਰਲੀ ਕਤਾਰ ਵਿੱਚ ਸ਼ਾਮਿਲ ਹੋ ਕੇ ਮਹਾਂਮਾਰੀ ਖਿਲਾਫ ਜੂਝ ਰਹੀਆਂ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਉਹਨਾਂ ਨੂੰ ਮਿਲ ਰਹੇ ਕਰੋਨਾ ਮੁਕਤੀ ਭੱਤੇ ਨੂੰ ੩੦ ਜੂਨ ਤੋਂ ਬਾਅਦ ਸਰਕਾਰ ਵੱਲੋਂ ਬੰਦ ਕੀਤੇ ਜਾਣ ਦਾ ਭਾਰੀ ਵਿਰੋਧ ਕੀਤਾ ਹੈ।ਉਹਨਾਂ ਕਿਹਾ ਕਿ ਇਹ ਭੱਤਾ ਮਿਸ਼ਨ ਫਤਿਹ ਦੀ ਪੂਰਨਤਾ ਤੱਕ ਜਾਰੀ ਰੱਖਿਆ ਜਾਵੇ। ਉਹਨਾਂ ਨੂੰ ਘਰ ਘਰ ਜਾ ਕੇ ਕੀਤੇ ਜਾ ਰਹੇ ਸਰਵੇ ਲਈ ੪ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦੇ ਕੇ ਸਰਕਾਰ ਕੋਝਾ ਮਜ਼ਾਕ ਕਰ ਰਹੀ ਹੈ ਤੇ ਇਹ ਮਿਹਨਤਾਨਾ ੧੨ਰੁਪਏ ਦਿੱਤਾ ਜਾਵੇ।ਡਾਟਾ ਭਰਨ ਲਈ ਵੈੱਬ ਸਾਈਟ ਸਹੀ ਨਾ ਚੱਲਣ ਕਾਰਨ ਗਰਮੀ ਵਿੱਚ ਬਹੁਤ ਖੱਜਲ ਖੁਆਰੀ ਹੋ ਰਹੀ ਹੈ ਉਹਨਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਪ੍ਧਾਨ ਸ਼ਕੁੰਤਲਾ ਦੇਵੀ,ਬਲਾਕ ਪ੍ਰਧਾਨ ਅਨੀਤਾ,ਰਵਿੰਦਰ ਕੌਰ,ਨਰਿੰਦਰ ਕੌਰ,ਬਲਵੀਰ ਕੌਰ,ਸੋਮਾ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਤੁਰੰਤ ਹੱਲ ਕਰੇ।
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...