ਚੰਡੀਗੜ, 10 ਸਤੰਬਰ ( ਵਿਸ਼ਵ ਵਾਰਤਾ )-ਪੰਜਾਬ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਦੇ ਚਲਦਿਆਂ ਐਤਵਾਰ 13 ਸਤੰਬਰ 2020ਨੂੰ ਦਿਨ ਦਾ ਕਰਫੀਉ ਲਾਉਂਣ ਦਾ ਐਲਾਨ ਕਰਨ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਥਾਪਨਾ ਦਿਵਸ ਜੋ 328 ਲਾਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਰੋਸ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਹੁੱਣ 13 ਸਤੰਬਰ ਨੂੰ ਦਿਨ ਐਤਵਾਰ ਕਰਫ਼ਿਊ ਹੋਣ ਕਾਰਨ ਇੱਕ ਦਿਨ ਪਹਿਲਾਂ ਭਾਵ ਹੁਣ ਦਿਨ ਸ਼ਨੀਵਾਰ 12 ਸਤੰਬਰ 2020 ਨੂੰ ਕਰਨ ਦਾ ਫੈਂਸਲਾ ਕੀਤਾ ਗਿਆ ਹੈ ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਸ੍ਰ ਮਨਜੀਤ ਸਿੰਘ ਭੋਮਾਂ ਨੇ ਜਾਰੀ ਬਿਆਨ ਰਾਹੀ ਇਹ ਜਾਨਕਾਰੀ ਦਿਤੀ। ਫੈਡਰੇਸ਼ਨ /ਅਕਾਲੀ ਆਗੂ ਨੇ ਕਿਹਾ ਕਿ ਅਸੀ ਕਾਰੌਨਾ ਮਹਾਂਮਾਰੀ ਕਾਰਨ ਸਰਕਾਰੀ ਹਦਾਇਤਾਂ ਦੀ ਪਾਲਨਾ ਕਰਨ ਲਈ ਵਚਨਬੱਦ ਹਾਂ ਕਿਉਕਿ ਅਸੀ ਅਪਣੇ ਸਮਾਜ ਪ੍ਰਤੀ ਅਪਣੀ ਜਿੰਮੱਵਾਰੀ ਨੂੰ ਵੀ ਬਾਖੂਬੀ ਸਮਝਦੇ ਹਾਂ। ਅਸੀ ਨਹੀ ਚਾਹੁੰਦੇ ਕਿ ਸਾਡੇ ਕਿਸੇ ਐਕਸ਼ਨ ਕਾਰਨ ਇਸ ਬਿਮਾਰੀ ਦਾ ਫੈਲਾਅ ਹੋਵੇ ਅਤੇ ਕਾਨੂੰਨ ਦੀ ਉਲਘਣਾ ਹੋਵੇ।ਪਰ ਅਸੀ ਅਪਣਾ ਰੋਸ ਵੀ ਜਰੂਰ ਪ੍ਰਗਟ ਕਰਨਾ ਹੈ ਕਿਉਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰ ਸਾਡੇ ਲਈ ਕੋਈ ਨਹੀ ਹੈ। ਜਦੋਂ ਕਿ ਸ਼੍ਰੌਮਣੀ ਕਮੇਟੀ ਦੀ ਮਾਜੂਦਾ ਲੀਡਰਸ਼ਿਪ ਹਰ ਤਰਾਂ ਦੇ ਜਲਾਲਤੀ ਤਰੀਕੇ ਨਾਲ ਅਸਲ ਮੁਜਰਿਮ ਅਕਾਲੀ ਦਲ ਬਾਦਲ ਤੇ ਸ਼੍ਰੌਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਬਚਾਉਣ ਲਈ ਵਚਨਬੱਦ ਹੋ ਕੇ ਕੁਰਾਹੇ ਪੈ ਚੁਕੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾਂ ਦਵਾ ਕੇ ਹੀ ਸਾਹ ਲਵੇਗੀ। ਸ੍ਰ ਮਨਜੀਤ ਸਿੰਘ ਭੋਮਾਂ ਨੇ ਸਾਰੇ ਫੈਡਰੇਸ਼ਨ/ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਕਾਰੋਨਾ ਮਹਾਮਾਰੀ ਨਾਲ ਸਬੰਧਤ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਨਾ ਕਰਦੇ ਹੋਏ 12 ਸਤੰਬਰ 2020 ਸਵੇਰੇ 10 ਵੱਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪਹੁੰਚਣ ਦੀ ਕ੍ਰਿਪਾਲਤਾ ਕਰਨ।
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...























