ਚੰਡੀਗੜ, 11 ਮਈ (ਵਿਸ਼ਵ ਵਾਰਤਾ) – ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਹਰਪੁਰਾ,ਚੰਡੀਗੜ੍ਹ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਅਤੇ ਪੰਜਾਬ ਦੇ ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਚੱਠਾ ਵੱਲੋਂ ਹਲਕਾ ਸ਼ਾਹਕੋਟ ਵਿੱਚ ਜੱਟ ਮਹਾਂ ਸਭਾ ਦੇ ਸੂਬਾ ਡੈਲੀਗੇਟ ਅਤੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲ਼ੀਆ ਦੀ ਜਿੱਤ ਯਕੀਨੀ ਬਣਾਉਣ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਬਡਹੇੜੀ ਨੇ ਦੱਸਿਆ ਕਿ ਅੱਜ ਜੱਟ ਮਹਾਂ ਸਭਾ ਦੇ ਆਗੂਆਂ ਨੇ ਸ਼ਾਹਕੋਟ ਹਲਕੇ ਵਿੱਚ ਵੋਟਰਾਂ ਨਾਲ ਸੰਪਰਕ ਸ਼ੁਰੂ ਕਰ ਦਿੱਤਾ ਹੈ ਅਤੇ ਬਾਦਲਕਿਆਂ ਤੋਂ ਸਿੱਖ ਵੋਟਰ ਅਤੇ ਆਮ ਆਦਮੀ ਬਹੁਤ ਦੁੱਖੀ ਹੈ ਜਿਹਨਾਂ ਨੇ ਪਿਛਲੇ ਦਲ ਸਾਲਾਂ ਵਿੱਚ ਇਲਾਕੇ ਦੀ ਸਾਰ ਨਹੀਂ ਲਈ ਦੂਜੇ ਪਾਸੇ ਹਰਦੇਵ ਸਿੰਘ ਲਾਡੀ ਸ਼ੇਰੋਵਾਲ਼ੀਆ ਨੂੰ ਲੋਕ ਬਹੁਤ ਸਰਾਉਂਦੇ ਹਨ ਜਿਸ ਨੇ ਦਿਨ ਰਾਤ ਇੱਕ ਕਰਕੇ 2017 ਵਿੱਚ ਹਾਰਨ ਤੋਂ ਬਾਅਦ ਕੋਈ ਗਿਲਾ ਨਹੀਂ ਕੀਤਾ ਲੋਕਾਂ ਦੀ ਹਰ ਸੰਭਵ ਉਪਰਾਲਾ ਕਰਦਿਆਂ ਕੰਮ ਕੀਤਾ ਕਾਰਗੁਜ਼ਾਰੀ ਤੋਂ ਸ਼ਾਹਕੋਟ ਹਲਕੇ ਦੇ ਲੋਕ ਉਨ੍ਹਾਂ ਨੂੰ ਵੇਖ ਕੇ ਬਹੁਤ ਖੁਸ਼ ਹਨ ਅਤੇ ਉਮੀਦ ਹੈ ਕਿ ਲਾਡੀ ਸ਼ੇਰੋਵਾਲ਼ੀਆ ਨੂੰ ਬਹੁਤ ਵੱਡੇ ਫਰਕ ਨਾਲ ਜਿੱਤ ਦਰਜ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਬਡਹੇੜੀ ਨੇ ਦੱਸਿਆ ਕਿ ਲਾਡੀ ਸ਼ੇਰੋਵਾਲ਼ੀਆ ਨੂੰ ਉਲਝਾਉਣ ਪਿੱਛੇ ਬਾਦਲਕਿਆਂ ਅਤੇ ਸੁਖਪਾਲ ਸਿੰਘ ਖਹਿਰਾ ਨੇ ਬਹੁਤ ਕੋਸ਼ਿਸ਼ ਕੀਤੀ ਪਰ ਥਾਣੇਦਾਰ ਬਾਜਵਾ ਦੀਆਂ ਹਰਕਤਾਂ ਨੇ ਦੋਨੋਂ ਸਾਜਿਸ਼ਘਾੜੇ ਨੰਗੇ ਹੋ ਗਏ ਹਨ ਜਨਤਾ ਨੂੰ ਲਾਡੀ ਸ਼ੇਰੋਵਾਲ਼ੀਆ ਪ੍ਰਤੀ ਹਮਦਰਦੀ ਮਿਲ ਰਹੀ ਹੈ। ਆਲ ਇੰਡੀਆ ਜੱਟ ਮਹਾਂ ਸਭਾ ਹਰਦੇਵ ਸਿੰਘ ਲਾਡੀ ਸ਼ੇਰੋਵਾਲ਼ੀਆ ਜੋ ਕਿ ਸਭਾ ਦੇ ਸੂਬਾ ਡੈਲੀਗੇਟ ਹਨ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਵੇਗੀ ਲਾਡੀ ਸ਼ੇਰੋਵਾਲ਼ੀਆ ਹੀ ਜਿੱਤ ਦਰਜ ਕਰਵਾਉਣ ਦੇ ਸਮਰੱਥ ਹਨ।
ਕਪੂਰਥਲਾ : ਮਾਡਰਨ ਜੇਲ੍ਹ ‘ਚ ਚਲਾਏ ਗਏ ਸਰਚ ਅਭਿਆਨ ਦੌਰਾਨ ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ
ਕਪੂਰਥਲਾ : ਮਾਡਰਨ ਜੇਲ੍ਹ 'ਚ ਚਲਾਏ ਗਏ ਸਰਚ ਅਭਿਆਨ ਦੌਰਾਨ ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਚੰਡੀਗੜ੍ਹ, 5ਮਈ(ਵਿਸ਼ਵ ਵਾਰਤਾ)- ਕਪੂਰਥਲਾ...