ਆਰਬੀਆਈ ਗਵਰਨਰ ਨੇ ਕੀਤੀ ਕ੍ਰਿਪਟੋਕਰੰਸੀ ‘ਤੇ ਪਾਬੰਦੀ ਲਗਾਉਣ ਦੀ ਮੰਗ
ਚੰਡੀਗੜ੍ਹ 14 ਜਨਵਰੀ(ਵਿਸ਼ਵ ਵਾਰਤਾ)- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕ੍ਰਿਪਟੋਕਰੰਸੀ ਨੂੰ ਧੋਖਾਧੜੀ ਦੱਸਿਆ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕ੍ਰਿਪਟੋ ਜੂਏ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਅਤੇ ਇਨ੍ਹਾਂ ਦੀ ਕੀਮਤ ਸਿਰਫ ਇਕ ਭੁਲੇਖਾ ਹੈ। ਸ਼ਕਤੀਕਾਂਤ ਦਾਸ ਨੇ ਇੱਕ ਮੀਡੀਆ ਸਮਾਗਮ ਨੂੰ ਸੰਬੋਧਨ ਕਰਦਿਆਂ ਕ੍ਰਿਪਟੋ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਸਦੇ ਸਮਰਥਕ ਇਸਨੂੰ ਇੱਕ ਸੰਪਤੀ ਅਤੇ ਇੱਕ ਵਿੱਤੀ ਉਤਪਾਦ ਕਹਿੰਦੇ ਹਨ, ਪਰ ਇਸ ਵਿੱਚ ਕੋਈ ਅੰਤਰੀਵ ਮੁੱਲ ਨਹੀਂ ਹੈ। ਕ੍ਰਿਪਟੋਕਰੰਸੀ ਦੇ ਵਾਧੇ ਦਾ ਮੁਕਾਬਲਾ ਕਰਨ ਲਈ, ਕੇਂਦਰੀ ਬੈਂਕ ਨੇ ਹਾਲ ਹੀ ਵਿੱਚ ਪਾਇਲਟ ਮੋਡ ਵਿੱਚ ਆਪਣਾ ਏ-ਰੁਪਿਆ ਜਾਂ ਕੇਂਦਰੀ ਬੈਂਕ ਡਿਜੀਟਲ ਮੁਦਰਾ (CBDC) ਲਾਂਚ ਕੀਤੀ ਹੈ।
ਆਰਬੀਆਈ ਗਵਰਨਰ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਵਿੱਚ ਜੂਏ ਦੀ ਇਜਾਜ਼ਤ ਨਹੀਂ ਦਿੰਦੇ ਹਾਂ। ਜੇਕਰ ਤੁਸੀਂ ਜੂਏ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ, ਤਾਂ ਇਸਨੂੰ ਜੂਏ ਵਾਂਗ ਸਮਝੋ ਅਤੇ ਜੂਏ ਲਈ ਨਿਯਮ ਨਿਰਧਾਰਤ ਕਰੋ। ਪਰ ਕ੍ਰਿਪਟੋ ਇੱਕ ਵਿੱਤੀ ਉਤਪਾਦ ਨਹੀਂ ਹੈ।























