ਆਮ ਆਦਮੀ ਪਾਰਟੀ ਵੱਲੋਂ 9 ਸੂਬਿਆਂ ‘ਚ ਨਵੇਂ ਆਹੁਦੇਦਾਰਾਂ ਦੀ ਨਿਯੁਕਤੀ
ਚੰਡੀਗੜ੍ਹ, 21 ਮਾਰਚ(ਵਿਸ਼ਵ ਵਾਰਤਾ) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਨੇ 9 ਵੱਖ-ਵੱਖ ਸੂਬਿਆਂ ‘ਚ ਪਾਰਟੀ ਦੇ ਇੰਚਾਰਜਾਂ ਅਤੇ ਬਾਕੀ ਆਹੁਦੇਦਾਰਾਂ ਦਾ ਐਲਾਨ ਕੀਤਾ ਹੈ, ਜੋ ਇਸ ਪ੍ਰਕਾਰ ਹੈ।

ਅਸਾਮ : ਇੰਚਾਰਜ ਰਾਜੇਸ਼ ਸ਼ਰਮਾ,
ਛਤੀਸਗੜ੍ਹ : ਚੋਣ ਇੰਚਾਰਜ ਗੋਪਾਲ ਰਾਏ, ਇੰਚਾਰਜ ਸੰਜੀਵ ਝਾਅ ਅਤੇ ਸੰਗਠਨ ਮੰਤਰੀ ਸੰਤੋਸ਼ ਸ੍ਰੀ ਵਾਸਤਵ।
ਗੁਜਰਾਤ : ਚੋਣ ਇੰਚਾਰਜ ਗੁਲਾਬ ਸਿੰਘ, ਇੰਚਾਰਜ ਡਾ. ਸੰਦੀਪ ਸਿੰਘ।
ਹਰਿਆਣਾ : ਚੋਣ ਇੰਚਾਰਜ ਸੌਰਭ ਸੱਭਰਵਾਲ, ਇੰਚਾਰਜ ਸੁਸ਼ੀਲ ਗੁਪਤਾ, ਸਹਿ ਇੰਚਾਰਜ ਮਹਿੰਦਰਾ ਚੌਧਰੀ
ਹਿਮਾਚਲ : ਚੋਣ ਇੰਚਾਰਜ ਸਤਿੰਦਰਾ ਜੈਨ, ਇੰਚਾਰਜ ਦੁਰਗੇਸ਼ ਪਾਠਕ, ਸਹਿ ਇੰਚਾਰਜ ਰਤਨੇਸ਼ ਗੁਪਤਾ, ਕਰਮਜੀਤ ਸਿੰਘ ਰਿੰਟੂ, ਕੁਲਵੰਤ ਬਾਠ, ਸੰਗਠਨ ਮੰਤਰੀ ਸਤੇਂਦਰ ਟੌਂਗਰ, ਚੋਣ ਇੰਚਾਰਜ ਦੇ ਸਕੱਤਰ ਵਿਪਿਨ ਰਾਏ, ਮੀਡੀਆ ਇੰਚਾਰਜ ਦੀਪਕ ਬਾਲੀ।
ਕੇਰਲਾ : ਇੰਚਾਰਜ ਏ ਰਾਜਾ
ਪੰਜਾਬ : ਇੰਚਾਰਜ ਜਰਨੈਲ ਸਿੰਪ, ਸਹਿ ਇੰਚਾਰਜ ਸੰਦੀਪ ਪਾਠਕ
ਰਾਜਸਥਾਨ : ਚੋਣ ਇੰਚਾਰਜ ਵਿਜੇ ਮਿਸ਼ਰਾ
ਤਿਲੰਗਾਨਾ : ਚੋਣ ਇੰਚਾਰਜ ਸੋਮਨਾਥ ਭਾਰਤੀ






















