‘ਆਮ ਆਦਮੀ ਪਾਰਟੀ’ ਵੱਲੋਂ 48 ਘੰਟੇ ਵਿੱਚ 8 ਲੱਖ ਕਾਲਾਂ ਆਉਣ ਦੇ ਦਾਅਵੇ ‘ਤੇ ਅਕਾਲੀ ਦਲ ਨੇ ਕੱਸਿਆ ਤੰਜ
ਚੰਡੀਗੜ੍ਹ,17 ਜਨਵਰੀ(ਵਿਸ਼ਵ ਵਾਰਤਾ) – ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਲੋਕਾਂ ਦੀ ਰਾਏ ਲੈਣ ਲਈ ਆਮ ਆਦਮੀ ਪਾਰਟੀ ਨੇ ਨੰਬਰ ਜਾਰੀ ਕੀਤਾ ਹੋਇਆ ਹੈ। ਜਿਸ ਤੇ ਕਾਲ ਜਾਂ ਐਸਐਮਐਸ ਕਰਕੇ ਲੋਕਾਂ ਵੱਲੋਂ ਆਪਣੀ ਰਾਏ ਦਿੱਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਹੁਣ ਤੱਕ 15 ਲੱਖ ਲੋਕਾਂ ਵੱਲੋਂ ਕਾਲ ਜਾ ਮੈਸੇਜ ਰਾਹੀਂ ਆਪਣੀ ਰਾਏ ਦੇਣ ਦਾ ਦਾਅਵਾ ਕੀਤਾ ਹੈ। ਜਿਸ ਤੇ ਪ੍ਰਤਿਕਿਰਿਆ ਦਿੰਦੇ ਹੋਏ ਅਕਾਲੀ ਦਲ ਨੇਤਾ ਦਲਜੀਤ ਸਿੰਘ ਚੀਮਾ ਨੇ ਟਵੀਟ ਰਾਂਹੀਂ ਆਪ ਨੂੰ ਨਿਸ਼ਾਨੇ ਤੇ ਲਿਆ ਹੈ। ਉਹਨਾਂ ਕਿਹਾ ਕਿ 24 ਘੰਟਿਆਂ ਵਿੱਚ ਇੰਨੀਆਂ ਕਾਲਾਂ ਆ ਹੀ ਨਹੀਂ ਸਕਦੀਆਂ ਜਿੰਨੀਆਂ ਦਾ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਬੀਤੇ ਦਿਨੀਂ ਹੀ 48 ਘੰਟੇ ਵਿੱਚ 5 ਲੱਖ ਤੋਂ ਜਿਆਦਾ ਕਾਲਾਂ ਆਉਣ ਦਾ ਦਾਅਵਾ ਕੀਤਾ ਸੀ।
ਕੇਜਰੀਵਾਲ ਕੋਲ ਕੈਪਟਨ ਸਾਹਿਬ ਵਾਲਾ ਸਮਾਰਟ ਫ਼ੋਨ ਲੱਗਦੈ! ਵਰਨਾ 24 ਘੰਟਿਆਂ ਵਿੱਚ ਇੰਨੀਆਂ ਕਾਲਾਂ ਕਿਵੇਂ ਆ ਸਕਦੀਆਂ ?🤪🤪 pic.twitter.com/y9vi6sMfgH
— Dr Daljit S Cheema (@drcheemasad) January 15, 2022
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਅੱਜ ਸ਼ਾਮ 5 ਵਜੇ ਤੱਕ ਮੁੱਖ ਮੰਤਰੀ ਦੇ ਚਿਹਰੇ ਲਈ ਸੁਝਾਅ ਮੰਗੇ ਹਨ। ਜਿਸ ਤੋਂ ਬਾਅਦ ਕੱਲ੍ਹ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾ ਸਕਦਾ ਹੈ।























