ਚੰਡੀਗੜ, 24 ਨਵੰਬਰ (ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ – ਲੋਕ ਇਨਸਾਫ ਪਾਰਟੀ ਦੇ ਵਿਧਾਨਕਾਰਾਂ ਦੇ ਵਿੰਗ ਵਲੋਂ ਪਾਸ ਕੀਤੇ ਗਏ ਅਹਿਮ ਮਤੇ ਜਾਰ ਿਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ – ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਅੱਜ ਚੰਡੀਗੜ ਵਿਖੇ ਮੀਟਿੰਗ ਕੀਤੀ ਅਤੇ ਪੰਜਾਬ ਦੇ ਮੋਜੂਦਾ ਸਿਆਸੀ ਹਲਾਤਾਂ ਉੱਪਰ ਚਰਚਾ ਕਰਨ ਦੇ ਨਾਲ ਨਾਲ ਅਗਾਮੀ ਵਿਧਾਨ ਸਭਾ ਸੈਸ਼ਨ ਲਈ ਰਣਨੀਤੀ ਘੜੀ ਗਈ।
੧. ਆਮ ਆਦਮੀ ਪਾਰਟੀ –ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਮੰਗ ਕੀਤੀ ਕਿ ਗੰਨੇ ਦੇ ਐਸ.ਏ.ਪੀ ਪ੍ਰਤੀ ਆਪਣੇ ਕਿਸਾਨ ਵਿਰੋਧੀ ਸਟੈਂਡ ਉੱਪਰ ਮੁੜ ਵਿਚਾਰ ਕਰੇ। ਵਿਧਾਇਕਾਂ ਨੇ ਮੰਗ ਕੀਤੀ ਕਿ ਗੰਨੇ ਦੇ ਐਸ.ਏ.ਪੀ ਨੂੰ ਵਧਾ ਕੇ ਹਰਿਆਣਾ ਦੇ ਬਰਾਬਰ ੩੩੦ ਰੁਪਏ ਫੀ ਕੁਇੰਟਲ ਕੀਤਾ ਜਾਵੇ। ਮਤੇ ਵਿੱਚ ਕਾਂਗਰਸ ਸਰਕਾਰ ਦੇ ਤਾਕਤਵਰ ਸਿਆਸਤਦਾਨ ਸ਼ੂਗਰ ਮਿੱਲ ਲਾਬੀ ਦੇ ਦਬਾਅ ਹੇਠ ਸਹਿਕਣ ਦਾ ਦੋਸ਼ ਲਗਾਇਆ ਗਿਆ ਜਿਸ ਕਰਕੇ ਕਿਸਾਨਾਂ ਨੂੰ ਜਾਇਜ ਮੁੱਲ ਦੇਣ ਤੋਂ ਇਨਕਾਰੀ ਹੋਇਆ ਜਾ ਰਿਹਾ ਹੈ।
੨. ਮੀਟਿੰਗ ਵਿੱਚ ਦਿਆਲ ਸਿੰਘ ਮਜੀਠੀਆ ਇਵਨਿੰਗ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਮਹਾ ਵਿਦਿਆਲਿਆ ਰੱਖੇ ਜਾਣ ਦੇ ਪ੍ਰਸਤਾਵ ਦੀ ਨਿਖੇਧੀ ਕੀਤੀ ਗਈ। ਵਿਧਾਇਕਾਂ ਨੇ ਇਲਜਾਮ ਲਗਾਇਆ ਕਿ ਕੱਟੜਵਾਦੀ ਭਾਜਪਾ ਸਰਕਾਰ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਦੀ ਪਹਿਚਾਣ ਖਤਮ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
੩. ਆਮ ਆਦਮੀ ਪਾਰਟੀ – ਲੋਕ ਇਨਸਾਫ ਪਾਰਟੀ ਵਿਧਾਇਕਾਂ ਨੇ ਕੈਪਟਨ ਸਰਕਾਰ ਉੱਪਰ ਮਾਈਨਿੰਗ ਮਾਫੀਆ ਦੇ ਦਬਾਅ ਹੇਠ ਪਟਿਆਲਾ ਦੇ ਮਾਈਨਿੰਗ ਜੀ.ਐਮ ਟੀ.ਐਸ.ਸੇਖੋਂ ਨੂੰ ਨਿਆਂ ਦੇਣ ਤੋਂ ਇਨਕਾਰੀ ਹੋਣ ਦਾ ਦੋਸ਼ ਲਗਾਇਆ, ਜਿਸਨੇ ਕਿ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਜੁੰਡਲੀ ਵੱਲੋਂ ਘੱਗਰ ਵਿੱਚ ਕੀਤੀ ਜਾ ਰਹੀ ਗੈਰ ਕਾਨੂੰਨੀ ਰੇਤ ਖੁਦਾਈ ਰੋਕਣ ਦੀ ਜੁਰੱਅਤ ਕੀਤੀ ਸੀ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਕਾਂਗਰਸੀ ਗੁੰਡਿਆਂ ਨੂੰ ਤੁਰੰਤ ਗ੍ਰਿਫਤਾਰ ਕਰੇ, ਉਕਤ ਐਸ.ਐਚ.a ਨੂੰ ਸਸਪੈਂਡ ਕਰੇ ਅਤੇ ਦੋਸ਼ੀ ਐਮ.ਐਲ.ਏ ਖਿਲਾਫ ਗੈਰਕਾਨੂੰਨੀ ਰੇਤ ਖੁਦਾਈ ਦਾ ਮਾਮਲਾ ਦਰਜ਼ ਕਰੇ।
੪. ਪ੍ਰੀ ਨਰਸਰੀ ਸਕੂਲਾਂ ਵਿੱਚ ਰਲੇਵੇਂ ਦੇ ਬਹਾਨੇ ਚੋਰ ਦਰਵਾਜੇ ਰਾਹੀ ੫੪੦੦੦ ਆਂਗਣਵਾੜੀ ਵਰਕਰਾਂ ਨੂੰ ਬੇਰੋਜਗਾਰ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਖਿਲਾਫ ਆਮ ਆਦਮੀ ਪਾਰਟੀ – ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਸਰਕਾਰ ਨੂੰ ਤਾੜਣਾ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੋਕਰੀਆਂ ਮੁਹੱਈਆ ਕਰਵਾਏ ਜਾਣ ਦੀ ਬਜਾਏ ਹਜਾਰਾਂ ਪਰਿਵਾਰਾਂ ਦੀ ਰੋਜੀ ਰੋਟੀ ਖੋਹ ਰਹੀ ਹੈ।
੫. ਆਮ ਆਦਮੀ ਪਾਰਟੀ – ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਮੰਗ ਕੀਤੀ ਕਿ ਬਠਿੰਡਾ ਅਤੇ ਰੋਪੜ ਦੇ ਸਰਕਾਰੀ ਥਰਮਲ ਪਲਾਂਟ ਨਾ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਰਿਪੇਅਰ ਉੱਪਰ ੭੫੦ ਕਰੋੜ ਰੁਪਏ ਖਰਚ ਕੀਤੇ ਹਨ ਜਿਸ ਨਾਲ ਕਿ ਸੰਨ ੨੦੨੫ ਤੱਕ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕੈਪਟਨ ਉੱਪਰ ਇਲਜਾਮ ਲਗਾਇਆ ਕਿ ਪ੍ਰਾਈਵੇਟ ਪਾਵਰ ਕੰਪਨੀਆਂ ਨਾਲ ਕੀਤੇ ਗਏ ਪੀ.ਪੀ.ਏ ਦਾ ਰਿਵਿਊ ਕਰਨ ਦੇ ਆਪਣੇ ਚੋਣ ਵਾਅਦੇ ਤੋਂ ਉਹ ਮੁੱਕਰ ਗਏ ਹਨ।
੬. ਯੂ.ੁ ਕੇ ਦੇ ਨਾਗਰਿਕ ਜੱਗੀ ਜੋਹਲ ਦੀ ਗ੍ਰਿਫਤਾਰੀ ਸਬੰਧੀ ਨਿਰਪੱਖ ਅਤੇ ਅਜਾਦ ਜਾਂਚ ਕੀਤੇ ਜਾਣ ਦੀ ਆਪਣੀ ਮੰਗ ਨੂੰ ਆਮ ਆਦਮੀ ਪਾਰਟੀ – ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਮੁੜ ਦੁਹਰਾਇਆ। ਵਿਧਾਇਕਾਂ ਨੇ ਕਿਹਾ ਕਿ ਉਹਨਾਂ ਦੀ ਇਹ ਸੋਚ ਹੈ ਕਿ ਅਮਨ ਕਾਨੂੰਨ ਦੀ ਬਦੱਤਰ ਹੋ ਰਹੀ ਸਥਿਤੀ ਸਬੰਧੀ ਆਪਣੀ ਅਸਫਲਤਾ ਉੱਪਰ ਪਰਦਾ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਉਸ ਨੂੰ ਫਸਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦਾ ਕਿਰਦਾਰ ਸ਼ੱਕੀ ਰਿਹਾ ਹੈ ਅਤੇ ਇਸ ਨੂੰ ਟਾਰਚਰ ਕਰਨ ਅਤੇ ਝੂਠੇ ਮੁਕਾਬਲੇ ਕਰਨ ਲਈ ਜਾਣਿਆ ਜਾਂਦਾ ਹੈ।
੭. ਮੀਟਿੰਗ ਵਿੱਚ ਸੂਬਾ ਸਰਕਾਰ ਵੱਲੋਂ ੮੦੦ ਪ੍ਰਾਇਮਰੀ ਸਕੂਲ ਬੰਦ ਕੀਤੇ ਜਾਣ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਪਿਛਾਂਹ ਵੱਧੂ ਕਦਮ ਐਲਾਨਿਆ ਗਿਆ।
੮. ਅਖੀਰ ਵਿਧਾਇਕਾਂ ਨੇ ਤਿੰਨਾਂ ਰਵਾਇਤੀ ਪਾਰਟੀਆਂ ਕਾਂਗਰਸ-ਅਕਾਲੀ ਦਲ–ਭਾਜਪਾ ਵੱਲੋਂ ਵਿਰੋਧੀ ਧਿਰ ਦੇ ਨੇਤਾ ਖਹਿਰਾ ਖਿਲਾਫ ਕੀਤੇ ਜਾ ਰਹੀ ਝੂਠੀ ਬਿਆਨਬਾਜੀ ਅਤੇ ਦੂਸਣਬਾਜੀ ਦੀ ਸਖਤ ਅਲੋਚਨਾ ਕੀਤੀ ਗਈ। ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਦੇ ਆਗੂ ਵਿਸ਼ੇਸ਼ ਤੋਰ ਉੱਤੇ ਸੁਖਬੀਰ ਬਾਦਲ ਅਤੇ ਉਸ ਦੀ ਜੁੰਡਲੀ ਵਿਰੋਧੀ ਧਿਰ ਦੇ ਨੇਤਾ ਵੱਲੋਂ ਉਹਨਾ ਦੇ ਭ੍ਰਿਸ਼ਟ ਕੰਮਾਂ ਦੇ ਕੀਤੇ ਜਾ ਰਹੇ ਸਖਤ ਵਿਰੋਧ ਦਾ ਸਾਹਮਣਾ ਨਹੀਂ ਕਰ ਪਾ ਰਹੇ ਹਨ। ਉਹਨਾਂ ਨੇ ਜੂਨੀਅਰ ਬਾਦਲ ਉੱਪਰ ਟਿੱਪਣੀ ਕਰਦੇ ਹੋਏ ਕਿਹਾ ਕਿ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲਵੇ ਕਿਉਂਕਿ ਉਹ ਧਾਰਾ ੩੦੭ ਤਹਿਤ ਇਰਾਦਾ ਕਤਲ ਦੇ ਮਾਮਲੇ ਵਿੱਚ ਜਮਾਨਤ ਉੱਪਰ ਬਾਹਰ ਹੈ, ਜਦਕਿ ਉਸ ਦੀ ਅੰਟੀ ਬੀਬੀ ਜਗੀਰ ਕੋਰ ਨੂੰ ਸੀ.ਬੀ.ਆਈ. ਕੋਰਟ ਨੇ ੫ ਸਾਲ ਦੀ ਬਾਮੁਸ਼ੱਕਤ ਸਜ਼ਾ ਸੁਣਾਈ ਹੋਈ ਹੈ, ਇਸ ਲਈ ਉਹ ਸਿਆਸਤ ਵਿੱਚ ਨੈਤਿਕਤਾ ਅਤੇ ਸਿਧਾਂਤਾਂ ਦੀ ਗੱਲ ਨਹੀਂ ਕਰ ਸਕਦਾ। ਵਿਧਾਇਕਾਂ ਨੇ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਕਿ ਜੂਨੀਅਰ ਬਾਦਲ ਅਤੇ ਉਸ ਦਾ ਗੈਂਗ ਪੰਜਾਬ ਦੇ ਮੁੱਦਿਆਂ ਸਬੰਧੀ ਪੂਰੀ ਤਰਾਂ ਨਾਲ ਦਿਮਾਗੀ ਤੋਰ ਉੱਤੇ ਹਿੱਲ ਗਿਆ ਹੈ ਅਤੇ ਸਿਰਫ ਨਿੱਜੀ ਰੰਜਿਸ਼ ਤਹਿਤ ਖਹਿਰਾ ਨੂੰ ਟਾਰਗੇਟ ਕਰ ਰਿਹਾ ਹੈ।
ਵਿਧਾਇਕਾਂ ਨੇ ਜੂਨੀਅਰ ਬਾਦਲ ਨੂੰ ਚੁਣੋਤੀ ਦਿੱਤੀ ਕਿ ਵਿਰੋਧੀ ਧਿਰ ਦੇ ਨੇਤਾ ਸ. ਖਹਿਰਾ ਨਾਲ ਪੀ.ਟੀ.ਸੀ ਚੈਨਲ ਉੱਪਰ ਜਦ ਮਰਜ਼ੀ ਕਿਸੇ ਵੀ ਦਿਨ ਖੁੱਲੀ ਬਹਿਸ ਕਰ ਲਵੇ।
Breaking News : ਕੁੰਭ ਮੇਲੇ ਦੌਰਾਨ ਚਲਾਈਆਂ ਜਾਣਗੀਆਂ 992 ਸਪੈਸ਼ਲ ਟਰੇਨਾਂ ; ਰੇਲ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ
Breaking News : ਕੁੰਭ ਮੇਲੇ ਦੌਰਾਨ ਚਲਾਈਆਂ ਜਾਣਗੀਆਂ 992 ਸਪੈਸ਼ਲ ਟਰੇਨਾਂ ; ਰੇਲ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ ਚੰਡੀਗੜ੍ਹ, 30ਸਤੰਬਰ(ਵਿਸ਼ਵ...