ਚੰਡੀਗੜ੍ਹ, 29 ਮਾਰਚ – ਕ੍ਰਿਕਟ ਤੋਂ ਰਾਜਨੀਤੀ ਵਿਚ ਆਉਣ ਵਾਲੇ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਹਾਲੇ ਵੀ ਘੱਟ ਨਹੀਂ ਹੋ ਰਹੀਆਂ ਹਨ| ਕਾਂਗਰਸ ਪਾਰਟੀ ਵਿਚ ਆਉਣ ਤੋਂ ਬਾਅਦ ਸਿੱਧੂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ| ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਵਿਵਾਦਾਂ ਵਿਚ ਰਹਿਣ ਵਾਲੇ ਸਿੱਧੂ ਹੁਣ ਆਮਦਨ ਕਰ ਵਿਭਾਗ ਦੇ ਜਾਲ ਵਿਚ ਫਸਣ ਲੱਗੇ ਹਨ| ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਨੇ ਉਨ੍ਹਾਂ ਦੇ ਦੋ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ| ਸਿੱਧੂ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਕਈ ਚੀਜਾਂ ਵਿਚ ਪੂਰਾ ਟੈਕਸ ਅਦਾ ਨਹੀਂ ਕੀਤਾ ਹੈ|
ਇੱਕ ਟੀਵੀ ਚੈਨਲ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿੱਧੂ ਨੇ ਆਪਣੇ ਰਿਟਰਨ ਵਿਚ ਕੱਪੜਿਆਂ ਉਤੇ 28 ਲੱਖ, ਯਾਤਰਾ ਉਤੇ 38 ਲੱਖ ਤੋਂ ਵੱਧ, ਸਟਾਫ ਦੀ ਸੈਲਰੀ ਉਤੇ 47 ਲੱਖ ਤੋਂ ਵੱਧ ਖਰਚ ਕੀਤਾ ਹੈ| ਹਾਲਾਂਕਿ ਸਿੱਧੂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ| ਇਹ ਵੀ ਕਿਹਾ ਜਾ ਰਿਹਾ ਹੈ ਕਿ 14 ਫਰਵਰੀ ਨੂੰ ਇਨਕਮ ਟੈਕਸ ਵਿਭਾਗ ਨੇ 2 ਖਾਤਿਆਂ ਨੂੰ ਸੀਜ ਕਰ ਲਗਪਗ 58 ਲੱਖ ਰੁਪਏ ਰਿਕਵਰ ਕਰ ਲਏ ਹਨ| ਵਿਭਾਗ ਵਲੋਂ ਸਿੱਧੂ ਨੂੰ 3 ਵਾਰੀ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ| ਹਾਲਾਂਕਿ ਸਿੱਧੂ ਦਾ ਦਾਅਵਾ ਹੈ ਕਿ ਉਨ੍ਰਾਂ ਉਤੇ ਕੋਈ ਦੇਣਦਾਰੀ ਬਕਾਇਆ ਨਹੀਂ ਹੈ| ਉਥੇ ਆਪ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਉਤੇ ਨਿਸ਼ਾਨਾ ਸਾਧਿਆ ਹੈ|
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...