ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਦਿਨਾਂ ਦੌਰੇ ਤੇ ਪਹੁੰਚੇ ਪੰਜਾਬ
ਰੇਲਗੱਡੀ ਤੇ ਸਫ਼ਰ ਕਰਕੇ ਪਹੁੰਚੇ ਸੰਗਰੂਰ
ਦੁਪਹਿਰ ਵੇਲੇ ਭਗਵੰਤ ਮਾਨ ਦੇ ਘਰ ਕਰਨਗੇ ਲੰਚ
ਮਾਲਵੇ ਦੇ ਕਿਸਾਨਾਂ ਤੇ ਵਪਾਰੀਆਂ ਨਾਲ ਕਰਨਗੇ ਗੱਲਬਾਤ

ਚੰਡੀਗੜ੍ਹ, 28ਅਕਤੂਬਰ(ਵਿਸ਼ਵ ਵਾਰਤਾ)- ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾਂ ਦੌਰੇ ਤੇ ਪੰਜਾਬ ਪਹੁੰਚੇ ਹਨ। ਉਹ ਰੇਲਗੱਡੀ ਰਾਹੀਂ ਸਫਰ ਕਰਕੇ ਸੰਗਰੂਰ ਪਹੁੰਚੇ ਹਨ, ਜਿਥੇ ਸਟੇਸ਼ਨ ਤੇ ਆਪ ਲੀਡਰਾਂ ਤੇ ਵਰਕਰਾਂ ਵੱਲੋਂ ਉਹਨਾਂ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ। ਹੁਣ ਉਹ ਭਗਵੰਤ ਮਾਨ ਦੇ ਘਰ ਪਹੁੰਚੇ ਹਨ, ਜਿਥੇ ਉਹ ਲੰਚ ਕਰਨ ਤੋਂ ਬਾਅਦ ਮਾਨਸਾ ਦੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨਗੇ।
ਇਹ ਵੀ ਦੱਸਣਯੋਗ ਹੈ ਕਿ ਕੱਲ੍ਹ ਨੂੰ ਕੇਜਰੀਵਾਲ ਬਠਿੰਡਾ ਵਿਖੇ ਵਾਪਰੀਆਂ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਤੇ ਵਿਚਾਰ ਕਰਨਗੇ।






















