ਚੰਡੀਗੜ੍ਹ, 17 ਜੁਲਾਈ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਧਰਾਤਲ ਪੱਧਰ ‘ਤੇ ਮਜ਼ਬੂਤੀ ਲਈ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ 2 ਨਵੇਂ ਜ਼ਿਲ੍ਹਾ ਪ੍ਰਧਾਨ ਅਤੇ 5 ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਪਾਰਟੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਉਪਰੰਤ ਅੱਜ (ਮੰਗਲਵਾਰ) ਨੂੰ ਇਹਨਾਂ ਨਵੀਆਂ ਨਿਯੁਕਤੀਆਂ ਦੀ ਸੂਚੀ ਦਾ ਰਸਮੀ ਤੌਰ ‘ਤੇ ਐਲਾਨ ਕੀਤਾ।
ਜਾਰੀ ਸੂਚੀ ਮੁਤਾਬਿਕ ਜਗਦੇਵ ਸਿੰਘ ਬਾਮ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਪੰਡਿਤ ਦੇਵ ਰਾਜ ਸ਼ਰਮਾ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ, ਜੋ ਕ੍ਰਮਵਾਰ ਜਗਦੀਪ ਸਿੰਘ ਸੰਧੂ ਅਤੇ ਸਮਰਬੀਰ ਸਿੰਘ ਸਿੱਧੂ ਦੀ ਥਾਂ ਲੈਣਗੇ। ਇਸੇ ਤਰ੍ਹਾਂ ਨਵੇਂ ਹਲਕਾ ਪ੍ਰਧਾਨਾਂ ਦੀ ਜਾਰੀ ਸੂਚੀ ‘ਚ ਇਕਬਾਲ ਸਿੰਘ ਖਿੜਕੀਆਂ ਵਾਲਾ ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ, ਜਸਵਿੰਦਰ ਸਿੰਘ ਸਿੰਘੇਵਾਲਾ ਨੂੰ ਹਲਕਾ ਲੰਬੀ, ਜਸਪਿੰਦਰ ਸਿੰਘ ਜਾਖੜ ਨੂੰ ਹਲਕਾ ਅਬੋਹਰ, ਬੰਤ ਸਿੰਘ ਨੂੰ ਰਾਜਪੁਰਾ ਅਤੇ ਸਵੀਟੀ ਸ਼ਰਮਾ ਨੂੰ ਵਿਧਾਨ ਸਭਾ ਹਲਕਾ ਡੇਰਾਬੱਸੀ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਹੈ।
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...