ਆਪ ਵਰਕਰਾਂ ਨੇ ਘਰ-ਘਰ ਜਾ ਕੇ ਪ੍ਰਿੰਸੀਪਲ ਬੁੱਧ ਰਾਮ ਲਈ ਵੋਟਾਂ ਮੰਗੀਆਂ

ਮਾਨਸਾ ( ਬੁਢਲਾਡਾ ) 3 ਫ਼ਰਵਰੀ ( ਵਿਸ਼ਵ ਵਾਰਤਾ )-ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਪਣੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਦੀ ਜਿੱਤ ਪੱਕੀ ਕਰਨ ਲਈ ਬੁਢਲਾਡਾ ਦੇ ਵਾਰਡ ਨੰਬਰ 5 6 7 8 ਅਤੇ 9 ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ ਵਾਰਡਾਂ ਵਿੱਚ ਸਾਰੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਜਿੱਥੇ ‘ਜੀ ਆਇਆਂ ਨੂੰ’ ਕਿਹਾ ਓਥੇ ਆਪਣੇ ਹਰਮਨ ਪਿਆਰੇ ਉਮੀਦਵਾਰ ਲਈ ਤਨ ,ਮਨ ਨਾਲ ਵੋਟਾਂ ਪਉਣ ਦੀ ਉਡੀਕ ਕਰ ਰਹੇ ਹਨ ਕਿਉਂਕਿ ਪਿਛਲੇ ਪੰਜ ਸਾਲਾਂ ਦੌਰਾਨ ਪ੍ਰਿੰਸੀਪਲ ਬੁੱਧ ਰਾਮ ਸਾਰੇ ਹਲਕੇ ਵਿੱਚ ਲੋਕਾਂ ਨਾਲ ਵਿਚਰਦੇ ਰਹੇ ਹਨ ਜਿੱਥੇ ਉਹ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਾਮਲ ਹੋਏ ਹਨ ਉਥੇ 148 ਸਵਾਲ ਲਾ ਦੇ ਹਰੇਕ ਵਰਗ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿਚ ਰੱਖਿਆ ਹੈ ਹਲਕੇ ਦੇ ਦਲਿਤ ਪਰਿਵਾਰ ਕਾਂਗਰਸ ਅਤੇ ਅਕਾਲੀਆਂ ਤੋਂ ਦੁਖੀ ਹਨ ਕਿਉਂਕਿ ਨਾ ਤਾਂ ਉਨ੍ਹਾਂ ਦੇ ਬੱਚਿਆਂ ਲਈ ਵਜ਼ੀਫਾ ਜਾਰੀ ਕੀਤਾ ਅਤੇ ਨਾ ਹੀ ਨਵੇਂ ਕਾਰਡ ਬਣਾਏ ਸਗੋਂ ਕਾਂਗਰਸ ਦੀ ਦਿੱਲੀ ਸਰਕਾਰ ਨੇ ਦਲਿਤਾਂ ਦਾ ਵਜੀਫਾ ਹੜੱਪਣ ਵਾਲੇ ਮੰਤਰੀ ਨੂੰ ਦੁਬਾਰਾ ਟਿਕਟ ਜਾਰੀ ਕਰ ਦਿੱਤੀ ਹੈ ਅੱਜ ਡੋਰ ਟੂ ਡੋਰ ਕਰਨ ਵਾਲਿਆਂ ਵਿਚ ਰਮੇਸ਼ ਨੰਬਰਦਾਰ ਬਿੰਦਰੀ ਐਮ ਸੀ ਦਰਸ਼ਨ ਸਿੰਘ ਐਮ ਸੀ ਨਛੱਤਰ ਸਿੰਘ ਸਾਬਕਾ ਪੰਚ ਬਲਵਿੰਦਰ ਸਿੰਘ ਔਲਖ ਬਿੰਦੂ ਸ਼ਰਮਾ ਦਰਸ਼ੀ ਆਰਤੀ ਰਾਣੀ ਸੈਨਾ ਦੇਵੀ ਸੱਤਪਾਲ ਵਰਮਾ ਭੋਲਾ ਸਿੰਘ ਰਿਟਾਇਰ ASI ਹਰਬੰਸ ਸ਼ਰਮਾ ਰਾਕੇਸ਼ ਘਤੂ ਦੀ ਅਗਵਾਈ ਵਿਚ ਵੱਡੀ ਗਿਣਤੀ ਕਾਫਲਾ ਘਰ ਘਰ ਗਿਆ























