‘ਆਪ ਬਚੋ ਤੇ ਦੂਜਿਆਂ ਨੂੰ ਵੀ ਬਚਾਓ, ਮਾਸਕ ਹੈ ਜ਼ਰੂਰੀ ਇਸ ਨੂੰ ਜ਼ਰੂਰ ਲਗਾਓ`: ਕਰਮਵੀਰ ਬਾਲੀ
ਹੁਸ਼ਿਆਰਪੁਰ 22 ਮਾਰਚ ( ਵਿਸ਼ਵ ਵਾਰਤਾ ) ਸਿਵਲ ਹਸਪਤਾਲ ਵਿੱਚ ਕੋਰੋਨਾ ਦੇ ਮਰੀਜ਼ਾ ਦੇ ਲਈ 75 ਬੈੱਡ ਹਨ ਅਤੇ 65 ਮਰੀਜ਼ ਦਾਖਿਲ ਹਨ, 35 ਨੂੰ ਆਕਸੀਜਨ ਲੱਗੀ ਹੈ ਅਤੇ ਸ਼ਹਿਰ ਦੇ ਅੰਦਰ ਵੀ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ। ਇਹ ਵਿਚਾਰ ਜਿ਼ਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਨੇ ਪੀ.ਸੀ.ਐਸ. ਅਧਿਕਾਰੀ ਨਾਲ ਮਿਲ ਕੇ ਪੇਸ਼ ਕੀਤੇ। ਕੋਰੋਨਾ ਦੇ ਫੈਲਣ ਦਾ ਮੁੱਖ ਕਾਰਨ ਨੌਜਵਾਨ ਹਨ ਜਿਨ੍ਹਾਂ ਤੇ ਕੋਰੋਨਾ ਦੀ ਐਮਿਊਨਿਟੀ ਪਾਵਰ ਜਿ਼ਆਦਾ ਹੋਣ ਕਾਰਨ ਕੋਰੋਨਾ ਦਾ ਘਟ ਅਸਰ ਹੁੰਦਾ ਹੈ ਅਤੇ ਇਨ੍ਹਾਂ ਦੇ ਕਾਰਣ ਬਜ਼ੁਰਗ ਕੋਰੋਨਾ ਦੀ ਚਪੇਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਮਾਸਕ ਹੀ ਇਕ ਮਾਤਰ ਹੱਲ ਹਨ, ਇਸ ਨੂੰ ਜ਼ਰੂਰ ਅਪਣਾਇਆ ਜਾਵੇ, ਗਰਮ ਪਾਣੀ ਪੀਤਾ ਜਾਵੇ, ਹੱਥਾਂ ਨੂੰ ਬਾਰ-ਬਾਰ ਧੋਣ ਨਾਲ ਕੋਰੋਨਾ ਤੋਂ ਬਚਾਅ ਕੀਤਾ ਜਾ ਸਕਦਾ ਹੈ। ਪੀ.ਸੀ.ਐਸ.ਅਧਿਕਾਰੀ ਦੇ ਦਿਸ਼ਾ ਨਿਰਦੇਸ਼ ਤੇ ਸੰਘਰਸ਼ ਕਮੇਟੀ ਵਲੋਂ ਥ੍ਰੀ-ਵਹੀਲਰ ਤੇ ਬੈਨਰ ਲਗਾ ਕੇ ਸ਼ਹਿਰ ਵਿੱਚ ਘੁਮਾਇਆ ਗਿਆ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮਾਸਕ ਵੰਡੇ ਗੲ ੇਤਾਂਕਿ ਆਪਣੇ ਗ੍ਰਾਹਕਾਂ ਨੂੰ ਮਾਸਕ ਵੰਡਣ ਅਤੇ ਉਨ੍ਹਾਂ ਨੂੰ ਸਮਝਾਉਣ ਕਿ ਮਾਸਕ ਜ਼ਰੂਰ ਲਗਾਉਣ। ਅੱਜ ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਲਗਾਏ ਸੀ, ਉਨ੍ਹਾਂ ਨੂੰ ਮਾਸਕ ਵੰਡੇ ਗਏ।ਉਥੇ ‘‘ਆਪ ਬਚੋ ਦੂਜਿਆਂ ਨੂੰ ਵੀ ਬਚਾਓ, ਮਾਸਕ ਹੈ ਜ਼ਰੂਰੀ ਇਸ ਨੂੰ ਜ਼ਰੂਰ ਲਗਾਓ“ ਦੇ ਬੈਨਰ ਵੀ ਲੱਗੇ ਹੋਏ ਸਨ। ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ ਕਹਿਲਵਾਇਆ ਕਿ ‘ਮੈਂ ਮਾਸਕ ਨਾ ਪਾਕੇ, ਕੋਰੋਨਾ ਫੈਲਣ ਵਿੱਚ ਮਦਦ ਕਰ ਰਿਹਾ ਹਾਂ। ਮੈਂ ਅੱਗੇ ਤੋਂ ਮਾਸਕ ਜ਼ਰੂਰ ਪਾਵਾਂਗਾ“ ਦੀ ਸੰਹੂ ਵੀ ਚੁੱਕਾਈ ਗਈ। ਇਸ ਮੌਕੇ ਤੇ ਕਰਮਵੀਰ ਬਾਲੀ, ਕ੍ਰਿਪਾਲ ਸਿੰਘ, ਜਗਨਨਾਥ ਸਿੰਘ, ਮੌਜੂਦ ਸਨ।