ਚੰਡੀਗਡ਼, 17 ਅਗਸਤ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਨੇ 20 ਅਗਸਤ ਨੂੰ ਹੋਣ ਵਾਲੀ ‘ਪਿਪਲਜ਼ ਮਾਰਚ’ ਮੁਲਤਵੀ ਕਰ ਦਿੱਤੀ ਹੈ । ਇਹ ਮਾਰਚ ਬੁਰਜ ਜਵਾਹਰ ਸਿੰਘ ਵਾਲਾ, ਬਰਗਾਡ਼ੀ, ਕੋਟਕਪੁਰਾ ਅਤੇ ਬਹਿਬਲ ਕਲਾਂ ਇਲਾਕਿਆਂ ਵਿਚ ਜੋ ਕਿ ਫਰੀਦਕੋਟ ਜਿਲੇ ਵਿਚ ਹਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਪੁਖਤਾ ਕਾਰਵਾਈ ਨਾ ਹੋਣ ਵਜੋਂ ਆਯੋਜਿਤ ਕੀਤੀ ਜਾਣੀ ਸੀ।
ਇਸ ਮਾਮਲੇ ਸੰਬੰਧੀ ਪਾਰਟੀ ਦੇ ਬੁਲਾਰੇ ਕੰਵਰ ਸੰਧੂ ਨੇ ਕਿਹਾ ਕਿ ਮਾਰਚ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਪੰਜਾਬ ਵਿਧਾਨ ਸਭਾ ਦਾ ਇਜਲਾਸ ਜੋ ਕਿ 24 ਤੋਂ 28 ਅਗਸਤ ਐਲਾਨਿਆ ਗਿਆ ਹੈ ਦੇ ਤਹਿਤ ਲਿਆ ਗਿਆ ਹੈ। ਇਸ ਮਾਰਚ ਦਾ ਐਲਾਨ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਸੀ ਅਤੇ ਇਸਦਾ ਮਕਸਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ 2015 ਵਿੱਚ ਬਹਿਬਲ ਕਲਾਂ ਵਿੱਚ ਹੋਈ ਪੁਲਿਸ ਫਾਇਰਿੰਗ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕੀਤਾ ਗਿਆ ਸੀ।
ਕੰਵਰ ਸੰਧੂ ਨੇ ਕਿਹਾ ਕਿ ਜਿਲਾ ਪੱਧਰ ‘ਆਪ’ ਵਾਲੰਟੀਅਰਸ ਕਨਵੈਂਸ਼ਨ ਨੂੰ ਫਰੀਦਕੋਟ ਜਿਲਾ ਦੇ ਕੋਟਕਪੁਰਾ ਵਿਖੇ 22 ਅਗਸਤ ਨੂੰ ਪਹਿਲੇ ਫੈਸਲੇ ਅਨੁਸਾਰ ਹੀ ਆਯੋਜਿਤ ਕੀਤਾ ਜਾਵੇਗਾ, ਜਿਸਦਾ ਪ੍ਰਬੰਧ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਆਪਣੀ ਦੇਖ-ਰੇਖ ਵਿਚ ਕਰ ਰਹੇ ਹਨ। ਬਲਦੇਵ ਸਿੰਘ ਨੇ ਕਿਹਾ ਕਿ ਇਸ ਕਨਵੈਂਸ਼ਨ ਨੂੰ ਲੈ ਕੇ ਵਲੰਟੀਅਰਾਂ ਅਤੇ ਪੰਜਾਬ ਦੀ ਜਨਤਾ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਕੰਵਰ ਸੰਧੂ ਨੇ ਕਿਹਾ ਕਿ ਜੋ ਆਗਾਮੀ ਵਰਖਾ ਰੁੱਤ ਦਾ ਢਾਈ ਦਿਨਾਂ ਦਾ ਇਜਲਾਸ ਹੋਣ ਜਾ ਰਿਹਾ ਹੈ ਇਹ ਸਿਰਫ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੇ ਬਰਾਬਰ ਹੈ। ਅਸੀ ਇਸਦੇ ਬਾਵਜੂਦ ਇਜਲਾਸ ਵਿਚ ਜੋ ਸਾਨੂੰ ਸਮਾਂ ਮਿਲੇਗਾ ਇਸ ਵਿਚ ਅਸੀਂ ਪਹਿਲੀ ਅਤੇ ਮੌਜੂਦਾ ਸਰਕਾਰ ਨੂੰ ਜਸਟਿਸ ਰਣਜੀਤ ਸਿੰਘ ਰਿਪੋਰਟ ਉਪਰ ਕਰਡ਼ੇ ਹੱਥੀ ਲਵਾਂਗੇ। ਆਮ ਆਦਮੀ ਪਾਰਟੀ ਨੇ ਇਸ ਰਿਪੋਰਟ ਲਈ ਇੱਕ ਸਪੈਸ਼ਲ ਇਜਲਾਸ ਦੀ ਮੰਗ ਕੀਤੀ ਸੀ। ਸੰਧੂ ਨੇ ਕਿਹਾ ਕਿ ਜੇਕਰ ਇਸ ਮੁੱਦੇ ਉੱਤੇ ਸੈਸ਼ਨ ਵਿੱਚ ਕੋਈ ਵੀ ਹੱਲ ਨਹੀਂ ਕੱਢਿਆ ਜਾਂਦਾ ਤਾਂ ‘ਪਿਪਲਜ਼ ਮਾਰਚ’ ਦੀ ਨਵੀਂ ਮਿਤੀ ਦਾ ਐਲਾਨ ਕੀਤਾ ਜਾਵੇਗਾ। ਕੁੱਝ ਸਿੱਖ ਸੰਗਠਨ 1 ਜੂਨ ਤੋਂ ਬਰਗਾਡ਼ੀ ਵਿਖੇ ਪੁਲਸ ਉਤੇ ਸਖਤ ਕਾਰਵਾਈ ਅਤੇ ਬੇਅਦਬੀ ਦੇ ਮਾਮਲਿਆਂ ਉਪਰ ਕੋਈ ਕਾਰਵਾਈ ਨਾ ਹੋਣ ਕਰਨ ਧਰਨੇ ਉਤੇ ਰੋਸ਼ ਵਜੋਂ ਬੈਠੇ ਹੋਏ ਹਨ।
‘ਆਪ’ ਬੁਲਾਰੇ ਕੰਵਰ ਸੰਧੂ ਨੇ ਕਿਹਾ ਕਿ ਪਿਛਲੀ ਸ਼੍ਰੋਮਣੀ ਅਤੇ ਬੀਜੇਪੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਅਤੇ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਦੋ ਨੌਜਵਾਨਾਂ ਦੇ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕੀ ਹੈ। ਜਸਟੀਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੇ ਪੁਲਿਸ ਫਾਇਰਿੰਗ ਲਈ ਕਈ ਪੁਲਸ ਅਧਿਕਾਰੀਆਂ ਨੂੰ ਅਤੇ ਪੁਰਾਣੀ ਸਰਕਾਰ ਦੇ ਕਈ ਪ੍ਰਮੁੱਖ ਅਹੁਦੇਦਾਰਾਂ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਨਾਮਜਦ ਕੀਤਾ ਹੈ। ਟੀਮ ਐਸਆਈਟੀ ਨੇ ਵੀ ਬੇਅਦਬੀ ਦੇ ਸੰਵੇਦਨਸ਼ੀਲ ਮਾਮਲੇ ਉੱਤੇ ਬਹੁਤ ਹੀ ਸ਼ਿਦਤ ਨਾਲ ਕੰਮ ਕਰਦੇ ਹੋਏ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਹੈ। ਸੰਧੂ ਨੇ ਕਿਹਾ ਕਿ ਸਰਕਾਰ ਇਹਨਾਂ ਦੋਵਾਂ ਰਿਪੋਰਟਾਂ ਉਤੇ ਕਾਰਵਾਈ ਨਾ ਕਰਦੇ ਹੋਏ ਇਹਨਾਂ ਰਿਪੋਰਟਾਂ ਨੂੰ ਸੀਬੀਆਈ ਨੂੰ ਸੌਂਪ ਕੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾਡ਼ ਰਹੀ ਹੈ। ਉਨਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਇਸ ਤਰਾ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਹੈ।
ਲੋਕ ਸਭਾ ਚੋਣਾਂ 2024: ਜਨਰਲ ਅਤੇ ਖਰਚਾ ਆਬਜ਼ਰਵਰ ਫਤਹਿਗੜ੍ਹ ਸਾਹਿਬ ਨੇ ਮਾਲੇਰਕੋਟਲਾ ਅਧੀਨ ਪੈਦੇ ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਦੇ ਸਟਰਾਂਗ ਰੂਮ ਅਤੇ 17 ਪੋਲਿੰਗ ਬੂਥਾਂ ਦਾ ਲਿਆ ਜਾਇਜਾ
ਲੋਕ ਸਭਾ ਚੋਣਾਂ 2024: ਜਨਰਲ ਅਤੇ ਖਰਚਾ ਆਬਜ਼ਰਵਰ ਫਤਹਿਗੜ੍ਹ ਸਾਹਿਬ ਨੇ ਮਾਲੇਰਕੋਟਲਾ ਅਧੀਨ ਪੈਦੇ ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਦੇ ਸਟਰਾਂਗ...