-ਕਿਸਾਨ ਵਿੰਗ ਦੇ ਪੰਜ ਜ਼ੋਨ ਪ੍ਰਧਾਨ ਤੇ ਤਿੰਨ ਬੁਲਾਰੇ ਨਿਯੁਕਤ
ਚੰਡੀਗੜ੍ਹ, 30 ਜੂਨ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ‘ਚ ਵਿਸਤਾਰ ਕਰਦੇ ਹੋਏ 2 ਸੂਬਾ ਜਨਰਲ ਸਕੱਤਰ, ਕਿਸਾਨ ਵਿੰਗ ਦੇ 5 ਜ਼ੋਨ ਪ੍ਰਧਾਨ ਅਤੇ ਤਿੰਨ ਸਪੋਕਸਪਰਸਨ (ਬੁਲਾਰੇ) ਨਿਯੁਕਤ ਕੀਤੇ ਹਨ।
‘ਆਪ’ ਦੇ ਸੂਬਾਈ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਘੋਸ਼ਣਾ ਕਰਦੇ ਹੋਏ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਡਾ. ਅਮਨਦੀਪ ਕੌਰ ਗੋਸਲ ਅਤੇ ਜਸਵੀਰ ਸਿੰਘ ਕੁਦਨੀ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਾਰਟੀ ਦੇ ਕਿਸਾਨ ਵਿੰਗ ਦਾ ਵਿਸਤਾਰ ਕਰਦੇ ਹੋਏ ਜਸਵੀਰ ਸਿੰਘ, ਸੁਰ ਸਿੰਘ ਨੂੰ ਕਿਸਾਨ ਵਿੰਗ ਮਾਝਾ, ਹਰਮੀਕ ਸਿੰਘ ਔਲਖ ਨੂੰ ਕਿਸਾਨ ਵਿੰਗ ਦੁਆਬਾ ਜ਼ੋਨ, ਕੁਲਵਿੰਦਰ ਸਿੰਘ ਸੰਧੂ ਨੂੰ ਕਿਸਾਨ ਵਿੰਗ ਮਾਲਵਾ ਜ਼ੋਨ-1, ਗੁਰਜੀਤ ਸਿੰਘ ਗਿੱਲ ਨੂੰ ਕਿਸਾਨ ਵਿੰਗ ਮਾਲਵਾ ਜ਼ੋਨ-2 ਅਤੇ ਮਹਿੰਦਰ ਸਿੰਘ ਸਿੱਧੂ ਨੂੰ ਕਿਸਾਨ ਵਿੰਗ ਮਾਲਵਾ ਜ਼ੋਨ-3 ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਬਾਅਦ ਪਾਰਟੀ ਨੇ ਐਡਵੋਕੇਟ ਗੋਬਿੰਦਰ ਮਿੱਤਲ, ਐਡਵੋਕੇਟ ਬੂਟਾ ਸਿੰਘ ਬੈਰਾਗੀ ਅਤੇ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੂੰ ਪਾਰਟੀ ਦੇ ਸਪੋਕਸਪਰਸਨ (ਬੁਲਾਰੇ) ਨਿਯੁਕਤ ਕੀਤਾ ਗਿਆ ਹੈ।