‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਕਰ ਰਹੇ ਨੇ ਪ੍ਰੈਸ ਕਾਨਫਰੰਸ
ਪਾਰਟੀ ਦੇ ਚੋਣ ਪ੍ਰਚਾਰ ਨੂੰ ਲੈ ਕੇ ਦਿੱਤਾ ਬਿਆਨ
ਵਿਰੋਧੀਆਂ ਨੂੰ ਫੇਸ-ਟੂ-ਫੇਸ ਬਹਿਸ ਦੀ ਦਿੱਤੀ ਚੁਣੌਤੀ*
ਚੰਡੀਗੜ੍ਹ, 9ਜਨਵਰੀ(ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਇਸ ਸਮੇਂ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ। ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਆਪਣੀ ਚੋਣ ਪ੍ਰਚਾਰ ਪ੍ਰਕਿਰਿਆਂ ਲਈ ਕਿਹਾ ਕਿ ਚੋਣ ਪ੍ਰਚਾਰ ਵਿੱਚ ਸਾਡੀ ਪਾਰਟੀ ਮਾਹਰ ਹੈ,ਡੋਰ-ਟੂ-ਡੋਰ ਪ੍ਰਚਾਰ ਚ ਅਸੀਂ ਮਾਹਰ ਹਾਂ,ਸ਼ੋਸ਼ਲ ਮੀਡੀਆ ਤੇ ਪ੍ਰਚਾਰ ਲਈ ਵੀ ਅਸੀਂ ਮਾਹਰ ਹਾਂ।
ਉਹਨਾਂ ਕਿਹਾ ਕਿ 10 ਮਾਰਚ ਨੂੰ ਆਪ ਦੀ ਮਜਬੂਤ ਸਰਕਾਰ ਆਵੇਗੀ। ਪੰਜਾਬ
ਇਕ ਨਵਾਂ ਇਤਿਹਾਸ ਲਿਖੇਗਾ। ਉਨ੍ਹਾਂ ਕਿਹਾ ਕਿ ‘ਆਪ’ ਹੁਣ ਤੱਕ 104 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਚੁੱਕੀ ਹੈ ਅਤੇ ਹੁਣ ਸਿਰਫ 13 ਸੀਟਾਂ ਬਾਕੀ ਹਨ। ਉਹਨਾਂ ਨੇ ਕਿਹਾ ਕਿ ਉਹ ਵੀ ਵਿਧਾਨ ਸਭਾ ਲਈ ਚੋਣ ਲੜਣਗੇ, ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਹਲਕੇ ਤੋਂ ਚੋਣ ਲੜ ਸਕਦੇ ਹਨ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਆਪ ਇਸ ਵਾਰ ਮੁੱਖ ਮੰਤਰੀ ਚਿਹਰੇ ਦੇ ਨਾਲ ਹੀ ਚੋਣ ਲੜੇਗੀ।






















