• Latest
  • Trending
‘ਆਪ ਦੇ ਦੋਸ਼ ਕਿ ਕੈਪਟਨ ਇੱਕ ਨਖਿੱਧ ਅਤੇ ਨਿਕੰਮਾ ਮੁੱਖ ਮੰਤਰੀ ਹੈ, ਉਤੇ ਕਾਂਗਰਸ ਹਾਈਕਮਾਂਡ ਨੇ ਲਾਈ ਮੋਹਰ: ਕੁਲਤਾਰ ਸਿੰਘ ਸੰਧਵਾਂ

‘ਆਪ ਦੇ ਦੋਸ਼ ਕਿ ਕੈਪਟਨ ਇੱਕ ਨਖਿੱਧ ਅਤੇ ਨਿਕੰਮਾ ਮੁੱਖ ਮੰਤਰੀ ਹੈ, ਉਤੇ ਕਾਂਗਰਸ ਹਾਈਕਮਾਂਡ ਨੇ ਲਾਈ ਮੋਹਰ: ਕੁਲਤਾਰ ਸਿੰਘ ਸੰਧਵਾਂ

5 years ago
Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ

29 minutes ago
Punjab Weather: ਮੌਸਮ ਵਿਭਾਗ ਨੇ ਸੂਬੇ ‘ਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ

Punjab Weather: ਮੌਸਮ ਵਿਭਾਗ ਨੇ ਸੂਬੇ ‘ਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ

58 minutes ago
Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

2 hours ago
National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ

National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ

2 hours ago
National: ਪ੍ਰਦਰਸ਼ਨਾਂ ਦੌਰਾਨ ‘ਪੈਲੇਟ ਗਨ’ ‘ਤੇ ਪਾਬੰਦੀ ਲਾਉਣ ਦੀ ਮੰਗ: ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

National: ਪ੍ਰਦਰਸ਼ਨਾਂ ਦੌਰਾਨ ‘ਪੈਲੇਟ ਗਨ’ ‘ਤੇ ਪਾਬੰਦੀ ਲਾਉਣ ਦੀ ਮੰਗ: ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

2 hours ago
National: ਸੁਪਰੀਮ ਕੋਰਟ ਵਿੱਚ ਅਧਿਆਪਕਾਂ ਦੇ ਮਾਮਲੇ ‘ਤੇ ਅੱਜ ਹੋਵੇਗੀ ਸੁਣਵਾਈ

National: ਸੁਪਰੀਮ ਕੋਰਟ ਵਿੱਚ ਅਧਿਆਪਕਾਂ ਦੇ ਮਾਮਲੇ ‘ਤੇ ਅੱਜ ਹੋਵੇਗੀ ਸੁਣਵਾਈ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
National: ਇੱਕ ਅਗਸਤ ਨੂੰ ਦਿੱਲੀ ਵਿੱਚ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕਰੇਗੀ ਆਮ ਆਦਮੀ ਪਾਰਟੀ – ਕੇਜਰੀਵਾਲ

National: ਇੱਕ ਅਗਸਤ ਨੂੰ ਦਿੱਲੀ ਵਿੱਚ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕਰੇਗੀ ਆਮ ਆਦਮੀ ਪਾਰਟੀ – ਕੇਜਰੀਵਾਲ

3 hours ago
Punjab: ਗੁਰੂ ਦੀਆਂ ਗੋੋਲਕਾਂ ਅਤੇ ਸਿੱਖ ਪ੍ਰੰਪਰਾਵਾਂ ’ਤੇ ਹਮਲੇ ਕਰਨ ਵਾਲਿਆਂ ਨੂੰ ਕੌਮ ਮੁਆਫ਼ ਨਹੀਂ ਕਰੇਗੀ – ਗਿਆਨੀ ਕੁਲਦੀਪ ਸਿੰਘ ਗੜਗੱਜ

Punjab: ਗੁਰੂ ਦੀਆਂ ਗੋੋਲਕਾਂ ਅਤੇ ਸਿੱਖ ਪ੍ਰੰਪਰਾਵਾਂ ’ਤੇ ਹਮਲੇ ਕਰਨ ਵਾਲਿਆਂ ਨੂੰ ਕੌਮ ਮੁਆਫ਼ ਨਹੀਂ ਕਰੇਗੀ – ਗਿਆਨੀ ਕੁਲਦੀਪ ਸਿੰਘ ਗੜਗੱਜ

3 hours ago
Cockroach Janata Party ਨੇ ਫੇਰ ਦਿੱਤੀ ਅੰਦੋਲਨ ਦੀ ਚੇਤਾਵਨੀ

Cockroach Janata Party ਨੇ ਫੇਰ ਦਿੱਤੀ ਅੰਦੋਲਨ ਦੀ ਚੇਤਾਵਨੀ

4 hours ago
Commonwealth Games: ਰਾਸ਼ਟਰਮੰਡਲ ਖੇਡਾਂ ਵਿੱਚ ਨੇ ਭਾਰਤ ਦਾ ਦੂਜਾ ਸੋਨ ਤਗਮਾ ਜਿੱਤਿਆ

Commonwealth Games: ਰਾਸ਼ਟਰਮੰਡਲ ਖੇਡਾਂ ਵਿੱਚ ਨੇ ਭਾਰਤ ਦਾ ਦੂਜਾ ਸੋਨ ਤਗਮਾ ਜਿੱਤਿਆ

4 hours ago
Hukamnama Sri Darbar Sahib Today – 28 July 2026 | Ang 845 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 28 July 2026 | Ang 845 I ਅੱਜ ਦਾ ਹੁਕਮਨਾਮਾ

6 hours ago
Hindi News
English News
Tuesday, July 28, 2026
No Result
View All Result
31 °c
Chandigarh
31 ° Wed
29 ° Thu
28 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

‘ਆਪ ਦੇ ਦੋਸ਼ ਕਿ ਕੈਪਟਨ ਇੱਕ ਨਖਿੱਧ ਅਤੇ ਨਿਕੰਮਾ ਮੁੱਖ ਮੰਤਰੀ ਹੈ, ਉਤੇ ਕਾਂਗਰਸ ਹਾਈਕਮਾਂਡ ਨੇ ਲਾਈ ਮੋਹਰ: ਕੁਲਤਾਰ ਸਿੰਘ ਸੰਧਵਾਂ

June 24, 2021
in ਖਬਰਾਂ, ਚੰਡੀਗੜ੍ਹ, ਪੰਜਾਬ
‘ਆਪ ਦੇ ਦੋਸ਼ ਕਿ ਕੈਪਟਨ ਇੱਕ ਨਖਿੱਧ ਅਤੇ ਨਿਕੰਮਾ ਮੁੱਖ ਮੰਤਰੀ ਹੈ, ਉਤੇ ਕਾਂਗਰਸ ਹਾਈਕਮਾਂਡ ਨੇ ਲਾਈ ਮੋਹਰ: ਕੁਲਤਾਰ ਸਿੰਘ ਸੰਧਵਾਂ

‘ਆਪ ਦੇ ਦੋਸ਼ ਕਿ ਕੈਪਟਨ ਇੱਕ ਨਖਿੱਧ ਅਤੇ ਨਿਕੰਮਾ ਮੁੱਖ ਮੰਤਰੀ ਹੈ, ਉਤੇ ਕਾਂਗਰਸ ਹਾਈਕਮਾਂਡ ਨੇ ਲਾਈ ਮੋਹਰ: ਕੁਲਤਾਰ ਸਿੰਘ ਸੰਧਵਾਂ

-ਕਾਂਗਰਸ ਆਪਣੇ 9 ਨੁਕਤਿਆਂ ਤੋਂ ਬਾਅਦ ਹੁਣ 18 ਨੁਕਤਿਆਂ ਦਾ ਇੱਕ ਹੋਰ ਜੁਮਲਾ ਲੈ ਕੇ ਲੋਕਾਂ ਕੋਲ ਆਈ  : ਮੀਤ ਹੇਅਰ

-ਕਾਂਗਰਸ ਪਾਰਟੀ ਪੰਜਾਬ ਵਿੱਚ ਤੀਲਾ ਤੀਲਾ ਹੋਈ

ਚੰਡੀਗੜ੍ਹ, 24 ਜੂਨ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਬਾਰੇ ਜੋ ਉਨ੍ਹਾਂ ਦੀ ਪਾਰਟੀ ਲੰਮੇ ਸਮੇਂ ਤੋਂ ਕਹਿੰਦੀ ਆ ਰਹੀ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਫੇਲ ਮੁੱਖ ਮੰਤਰੀ ਹਨ ਅਤੇ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੈ। ਇਸ ਬਿਆਨ ਦੀ ਪ੍ਰੋੜਤਾ ਕਰਦਿਆਂ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫੇਲ੍ਹ ਮੁੱਖ ਮੰਤਰੀ ਕਰਾਰ ਦੇ ਦਿੱਤਾ ਹੈ ਅਤੇ ਨਿਰਧਾਰਤ ਸਮੇਂ ਵਿੱਚ ਵਾਅਦੇ ਪੂਰੇ ਕਰਨ ਦਾ ਹੁਕਮ ਦਿੱਤਾ ਹੈ।
ਵੀਰਵਾਰ ਨੂੰ ਪਾਰਟੀ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਤੇ ਨੌਜਵਾਨ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਿਕੰਮੀ ਅਤੇ ਫੇਲ ਸਾਬਤ ਹੋਈ ਹੈ। ਇਸ ਲਈ ਕਾਂਗਰਸ ਸਰਕਾਰ ਅਤੇ ਪਾਰਟੀ ਵਿੱਚ ਖਾਨਾਜੰਗੀ ਚੱਲ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਅਤੇ ਆਗੂਆਂ ਨੂੰ ਹੁਣ ਮੂੰਹ ਨਹੀਂ ਲਾ ਰਹੇ।
ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਸ੍ਰੀ ਗੁਟਕਾ ਸਾਹਿਬ ਚੁੱਕ ਕੇ ਪੰਜਾਬ ਦੇ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਪ੍ਰੰਤੂ ਚੋਣਾਂ ਤੋਂ ਬਾਅਦ ਕੈਪਟਨ ਆਪਣੇ ਹਰ ਵਾਅਦੇ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਚੋਣਾਂ ਤੋਂ ਪਹਿਲਾਂ ਬਣਾਏ 8 ਨੁਕਾਤੀ ਪ੍ਰੋਗਰਾਮ ਵਿੱਚ ਫੇਲ੍ਹ ਹੋਣ ‘ਤੇ ਹੁਣ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਨੂੰ 18 ਨੁਕਾਤੀ ਪ੍ਰੋਗਰਾਮ ‘ਤੇ ਕੰਮ ਕਰਨ ਦੇ ਹੁਕਮ ਦਿੱਤੇ ਹਨ। ਸੰਧਵਾਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਦੁਆਰਾ ਕੈਪਟਨ ਅਮਰਿੰਦਰ ਸਿੰਘ ਨੂੰ 10 ਜੁਲਾਈ ਤਕ ਦੇ ਦਿੱਤੇ ਸਮੇਂ ਵਿੱਚ ਆਪਣੀ ਸਰਕਾਰ ਦੇ ਕਾਰਜਾਂ ਦੀ ਸੂਚੀ ਜਾਰੀ ਕਰਨ ਦੇ ਅਲਟੀਮੇਟਮ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਅਤੇ ਆਮ ਆਦਮੀ ਪਾਰਟੀ ਵੱਲੋਂ ਕਹੀ ਜਾਣ ਵਾਲੀ ਗਲ ਕਿ ਕੈਪਟਨ ਇੱਕ ਨਖਿੱਧ ਅਤੇ ਨਿਕੰਮਾ ਮੁੱਖ ਮੰਤਰੀ ਹੈ, ਉਤੇ ਮੋਹਰ ਲੱਗੀ ਹੈ।
ਵਿਧਾਇਕ ਸੰਧਵਾਂ ਨੇ ਦੋਸ ਲਾਇਆ ਕਿ ਪੰਜਾਬ ਕਾਂਗਰਸ ਨੇ ਕਿਸਾਨ ਅੰਦੋਲਨ ਤੋਂ ਲੈ ਕੇ ਕੋਰੋਨਾ ਕਾਲ ਵਿੱਚ ਵੀ ਪੰਜਾਬ ਵਾਸੀਆਂ ਨੂੰ ਲਾਵਾਰਸ ਛੱਡਿਆ ਦਿੱਤਾ ਅਤੇ ਸਰਕਾਰ ਵੱਲੋਂ ਨਿਭਾਈ ਜਾਣ ਵਾਲੀ ਹਰ ਡਿਊਟੀ ਤੋਂ ਕਿਨਾਰਾ ਕੀਤਾ ਹੈ। ਅਕਾਲੀ ਸਰਕਾਰ ਦੀ ਤਰ੍ਹਾਂ ਹੀ ਨਸ਼ਾ, ਬੇਰੁਜਗਾਰੀ, ਮਾਫ਼ੀਆ ਸਮੇਤ ਸਾਰੇ ਮੁੱਦਿਆਂ ‘ਤੇ ਅਮਰਿੰਦਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ। ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ, ਵਜੀਫਾ ਘੁਟਾਲੇ ਜਿਹੇ ਅਹਿਮ ਮਾਮਲਿਆਂ ਵਿੱਚ ਪੰਜਾਬ ਵਾਸੀਆਂ ਨੂੰ ਕੋਈ ਇਨਸਾਫ ਨਹੀਂ ਦਿੱਤਾ। ਸੰਧਵਾਂ ਨੇ ਦੋਸ ਲਾਇਆ ਕਿ ਕਾਂਗਰਸ ਹਾਈਕਮਾਂਡ ਵੱਲੋਂ ਦਿੱਤੇ 18 ਸੂਤਰੀ ਪ੍ਰੋਗਰਾਮ ਅਸਲ ਵਿਚ ਕਾਂਗਰਸ ਦੇ ਨਵੇਂ 18 ਚੋਣ ਜੁਮਲੇ ਹਨ, ਜੋ ਚੋਣਾਂ ਨੇੜੇ ਦੇਖਦਿਆਂ ਕਾਂਗਰਸ ਵੱਲੋਂ ਬਣਾਏ ਗਏ ਹਨ। ਪ੍ਰੰਤੂ ਇਸ ਵਾਰ ਪੰਜਾਬ ਦੇ ਲੋਕ ਕਾਂਗਰਸ ਦੇ ਇਨਾਂ ਝੂਠ ਦੇ ਪੁਲੰਦਿਆਂ ਉੱਤੇ ਕੋਈ ਵਿਸ਼ਵਾਸ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਤੀਲਾ ਤੀਲਾ ਹੋ ਚੁੱਕੀ ਹੈ ਅਤੇ ਦੇਸ਼ ਦੇ ਬਾਕੀ ਸੂਬਿਆਂ ਵਾਂਗੂੰ ਕਾਂਗਰਸ ਪਾਰਟੀ ਪੰਜਾਬ ਵਿੱਚੋਂ ਵੀ ਲੁਪਤ ਹੋ ਜਾਵੇਗੀ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਸਮੇਂ ਅਨੇਕਾਂ ਮੁਸ਼ਕਲਾਂ ਵਿੱਚ ਘਿਰੇ ਹੋਏ ਹਨ, ਪ੍ਰੰਤੂ ਕਾਂਗਰਸੀ ਆਗੂ ਕੁਰਸੀ ਦੀ ਲੜਾਈ ਲੜ ਰਹੇ ਹਨ ਅਤੇ ਇਕ ਦੂਸਰੇ ਨੂੰ ਠਿੱਬੀ ਲਾ ਕੇ ਖੁਦ ਸੱਤਾ ਹਥਿਆਉਣ ਵਿੱਚ ਮਸ਼ਰੂਫ਼ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਖੁਦ ਕਹਿ ਰਹੇ ਹਨ ਕਿ ਕਾਂਗਰਸ ਅਤੇ ਅਕਾਲੀ ਦਲ ਮਿਲ ਕੇ ਪੰਜਾਬ ਸਰਕਾਰ ਚਲਾ ਰਹੇ ਹਨ ਅਤੇ ਹਰ ਪ੍ਰਕਾਰ ਦਾ ਮਾਫੀਆ ਉਸੇ ਤਰ੍ਹਾਂ ਹੀ ਕਾਰਜ ਕਰ ਰਿਹਾ ਹੈ। ਮੀਤ ਹੇਅਰ ਨੇ ਦੋਸ ਲਾਇਆ ਕਿ ਪੰਜਾਬ ਕਿਸੇ ਸਮੇਂ ਦੇਸ਼ ਦਾ ਮੋਹਰੀ ਸੂਬਾ ਹੁੰਦਾ ਸੀ, ਪਰ ਅੱਜ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਇਸ ਦਾ ਬੁਰਾ ਹਾਲ ਕਰ ਦਿੱਤਾ ਹੈ। ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ, ਅਧਿਆਪਕ, ਮੁਲਾਜਮ, ਕਿਸਾਨ ਅਤੇ ਵਿਦਿਆਰਥੀ ਆਪਣੇ ਹੱਕਾਂ ਲਈ ਸੰਘਰਸ ਕਰ ਰਹੇ ਹਨ, ਪਰ ਕਾਂਗਰਸ ਪਾਰਟੀ ਦੇ ਆਗੂ ਮਾਫੀਆ ਰਾਜ ਰਾਹੀਂ ਪੰਜਾਬ ਦੇ ਆਰਥਿਕ ਸਾਧਨਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ।

Tags: aam admi partyPOLITICSpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ

by Ranjit Singh
July 28, 2026
0

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ/ਗੁਰਪੁਨੀਤ ਸਿੱਧੂ): ਵਿਕਟੋਰੀਆ...

Punjab Weather: ਮੌਸਮ ਵਿਭਾਗ ਨੇ ਸੂਬੇ ‘ਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ

Punjab Weather: ਮੌਸਮ ਵਿਭਾਗ ਨੇ ਸੂਬੇ ‘ਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ

by Ranjit Singh
July 28, 2026
0

Punjab Weather: ਮੌਸਮ ਵਿਭਾਗ ਨੇ ਸੂਬੇ 'ਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ): ਚੰਡੀਗੜ੍ਹ ਅਤੇ...

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

by Ranjit Singh
July 28, 2026
0

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਨਵੀਂ ਦਿੱਲੀ, 28 ਜੁਲਾਈ (ਵਿਸ਼ਵ ਵਾਰਤਾ): ਬੀਸੀਸੀਆਈ ਨੇ ਸ਼੍ਰੀਲੰਕਾ ਵਿਰੁੱਧ...

National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ

National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ

by Ranjit Singh
July 28, 2026
0

National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ ਨਵੀਂ ਦਿੱਲੀ, 28 ਜੁਲਾਈ (ਵਿਸ਼ਵ ਵਾਰਤਾ): ਸੋਸ਼ਲ ਮੀਡੀਆ 'ਤੇ "E-20...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ

by Ranjit Singh
July 28, 2026
0

Australia: ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦਾ ਅਸਤੀਫ਼ਾ, Ben Carroll ਬਣੇ ਨਵੇਂ ਪ੍ਰੀਮੀਅਰ ਚੰਡੀਗੜ੍ਹ, 28 ਜੁਲਾਈ (ਵਿਸ਼ਵ ਵਾਰਤਾ/ਗੁਰਪੁਨੀਤ ਸਿੱਧੂ): ਵਿਕਟੋਰੀਆ...

Most Popular

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
5 days ago
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 23 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 