ਆਪ ਦੇ ਆਗੂਆਂ ਦੀ ਭੁੱਖ ਹੜਤਾਲ ਤਿੰਨ ਦਿਨਾਂ ਤੋਂ ਹੈ ਜਾਰੀ
ਫਿਰੋਜ਼ਪੁਰ ਦੇ ਡੀ.ਸੀ ਦਫਤਰ ਅੱਗੇ ਬੈਠੇ ਹਨ ਹੜਤਾਲ ਤੇ
ਮੰਤਰੀ ਧਰਮਸੋਤ ਵਿਰੁੱਧ ਕਾਰਵਾਈ ਦੀ ਕਰ ਰਹੇ ਹਨ ਮੰਗ

ਚੰਡੀਗੜ੍ਹ, 17ਜੂਨ(ਵਿਸ਼ਵ ਵਾਰਤਾ)- ਪੰਜਾਬ ਦੇ ਆਪ ਆਗੂਆਂ ਵੱਲੋਂ ਜ਼ਿਲ੍ਹਾ ਹੈਡਕੁਆਟਰ ਅੱਗੇ ਭੁੱਖ ਹੜਤਾਲ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਹੈ। ਆਪ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀ.ਸੀ. ਦਫ਼ਤਰ ਦੇ ਬਾਹਰ ਤੀਸਰੇ ਦਿਨ ਵੀ ਆਪ ਲੀਡਰਸ਼ਿਪ ਵਲੋਂ ਮੰਤਰੀ ਧਰਮਸੋਤ ਵਿਰੁੱਧ ਕਾਰਵਾਈ ਕਰਨ ਸਬੰਧੀ ਭੁੱਖ ਹੜਤਾਲ ਤੇ ਬੈਠੇ ਹਨ। ਇਹ ਹੜਤਾਲ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਦਹਿਆ ਦੀ ਅਗਵਾਈ ਵਿਚ ਜਾਰੀ ਹੈ।



















