ਆਪ’ ਤੇ ਕਾਂਗਰਸ ਦੇ ਕਈ ਆਗੂ ਹੋਏ ਭਾਜਪਾ ‘ਚ ਸ਼ਾਮਲ
ਚੰਡੀਗੜ੍ਹ,30ਅਪ੍ਰੈਲ(ਵਿਸ਼ਵ ਵਾਰਤਾ)- : ਭਾਜਪਾ ਦਫਤਰ ਵਿੱਚ ਅੱਜ ਪੰਜਾਬ ਦੀ ਕਾਂਗਰਸ ਅਤੇ ਆਪ ਇਕਾਈ ਨੂੰ ਵੱਡਾ ਝਟਕਾ ਦਿੰਦੇ ਹੋਏ ਕਈ ਆਗੂਆਂ ਨੇ ਭਾਜਪਾ ਚ ਸ਼ਮੂਲੀਅਤ ਕਰ ਲਈ। ਇਨ੍ਹਾਂ ਆਗੂਆਂ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗੁਵਾਈ ਚ ਭਾਜਪਾ ਚ ਸ਼ਮੂਲੀਅਤ ਕੀਤੀ।
ਭਾਜਪਾ ਚ ਸ਼ਾਮਿਲ ਹੋਣ ਵਾਲੇ ਆਗੂ, ਮੁੱਲਾਂਪੁਰ, ਖੰਨਾ, ਮਾਲੇਰਕੋਟਲਾ, ਸਣੇ ਪੰਜਾਬ ਦੀਆਂ ਵੱਖ -ਵੱਖ ਥਾਵਾਂ ਤੇ ਸੀ। ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਤਲਵੰਡੀ ਸਾਬੋ, ਜਗਰਾਓਂ, ਮੋਹਾਲੀ ਸਣੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਚ ਸ਼ਾਮਿਲ ਹੋਣ ਵਾਲਿਆਂ ਦਾ ਧੰਨਵਾਦ ਕਰਦਾ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਾਲੇ ਉਬ ਗਏ ਨੇ ਇਸ ਕਰਕੇ ਉਹ ਭਾਜਪਾ ਸ਼ਾਮਲ ਹੋ ਰਹੇ ਨੇ ਤੇ ਲੋਕਾਂ ਨੂੰ ਵਿਰੋਧੀ ਪਾਰਟੀਆਂ ਗੁਮਰਾਹ ਕਰ ਰਹੀਆਂ ਨੇ।